ਕੀ ਤੁਹਾਨੂੰ ਵੀ ਕੁੱਤੇ ਤੋਂ ਡਰ ਲਗਦਾ ਹੈ? ਜੇਕਰ ਹਾਂ ਤਾਂ ਤੁਹਾਨੂੰ ਅਮਰੀਕਾ ਦੀ ਇਸ ਮਹਿਲਾ ਦੀ ਕਹਾਣੀ ਜਰੂਰ ਸੁਣਨੀ ਚਾਹੀਦੀ ਹੈ। ਕਿੱਸਾ ਵੀਰਵਾਰ ਦਾ ਹੈ ਅਮਰੀਕਾ ਦੇ ਕੈਲੀਫੋਰਨੀਆ ( California ) ‘ਚ ਅਜਿਹਾ ਹਾਦਸਾ ਵਾਪਰਿਆ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਕੁੱਤੇ ਤੋਂ ਬਚਦਿਆਂ ਉਸਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੋਇਆ ਕਿ ਉਹ ਉਸਦੀ ਮਾਲਕਣ ਦਾ ਹੀ ਸ਼ਿਕਾਰ ਹੋ ਜਾਵੇਗੀ।

ਖਬਰਾਂ ਦੇ ਮੁਤਾਬਕ ਮਹਿਲਾ ਵੀਰਵਾਰ ਨੂੰ ਆਕਲੈਂਡ ਰੀਜਨਲ ਪਾਰਕ ਵਿੱਚ ਜਾਗਿੰਗ ਕਰਨ ਗਈ ਸੀ ਤੇ ਉੱਥੇ rottweiler ਕੁੱਤੇ ਨੇ ਮਹਿਲਾ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕੁੱਤੇ ਤੋਂ ਬਚਣ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਉਹ ਤੇਜੀ ਨਾਲ ਭੱਜੀ ਤੇ ਕੁੱਤੇ ਨੇ ਵੀ ਮਹਿਲਾ ਦਾ ਪਿੱਛਾ ਕੀਤਾ ਤੇ ਫਿਰ ਮਹਿਲਾ ਨੇ ਉਸ ‘ਤੇ ਪੈਪਰ ਸਪ੍ਰੇਅ ਨਾਲ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਉਸੇ ਵੇਲੇ ਕੁੱਤੇ ਦੀ ਮਾਲਕਣ ਆ ਗਈ ਅਤੇ ਉਸਦੇ ਉੱਤੇ ਚੜ੍ਹ ਗਈ। ਇਹੀ ਨਹੀਂ ਇਸ ਤੋਂ ਬਾਅਦ ਕੁੱਤੇ ਦੀ ਮਾਲਕਣ ਨੇ ਮਹਿਲਾ ਦੇ ਹੱਥ ਨੂੰ ਦੰਦਾਂ ਨਾਲ ਕੱਟ ਲਿਆ।

ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਹਿਲਾ ਨੇ ਕੁੱਤੇ ਤੋਂ ਬਚਣ ਪੀੜਤਾ ਨੇ ਉਸ ਤੇ ਪੈਪਰ ਸਪ੍ਰੇਅ ਦੀ ਵਰਤੋਂ ਕੀਤੀ ਸੀ ਪਰ ਕੁੱਤੇ ਦੀ ਮਾਲਕਣ ਨੇ ਮਹਿਲਾ ਨੂੰ ਹੱਥ ਤੇ ਦੰਦ ਨਾਲ ਕੱਟ ਲਿਆ। ਕੁੱਤੇ ਦੀ ਮਾਲਕਣ ਨੇ ਕੱਟਣ ਦੇ ਨਾਲ – ਨਾਲ ਪੀੜਤਾ ‘ਤੇ ਵਾਰ ਵੀ ਕੀਤਾ ਜਿਸਦੇ ਨਾਲ ਉਸਨੂੰ ਸੱਟਾਂ ਵੀ ਲੱਗੀਆਂ। ਦੋਸ਼ੀ ਦਾ ਨਾਮ ਐਲਮਾ ਕਾਡਵਾਲਾਡਰ ਦੱਸਿਆ ਜਾ ਰਿਹਾ ਹੈ ਜਿਸਦੀ ਉਮਰ 19 ਸਾਲ ਹੈ।
***UPDATE: SUBJECT IN CUSTODY***On 01/03/19, at 1023 hours, a female jogger defended herself against a dog attack with…
Posted by Parks Officer on Friday, January 4, 2019
ਪੁਲਿਸ ਨੇ ਕਿਹਾ ਐਲਮਾ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਹ ਫਿਲਹਾਲ ਡਬਲਿੰਗ ਦੇ ਸੈਂਟਾ ਰੀਟਾ ਜੇਲ੍ਹ ਵਿੱਚ ਹੀ ਹੈ ਇਹ ਖਬਰ ਸੋਸ਼ਲ ਮੀਡਿਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜਰਸ ਦੀ ਮੰਗ ਹੈ ਕਿ ਹਮਲਾ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।