ਪ੍ਰਭਜੋਤ ਸਿੰਘ ਨੇ ਇਟਲੀ ‘ਚ ਚਮਕਾਇਆ ਪੰਜਾਬੀਆਂ ਦਾ ਨਾਮ

Prabhjot Kaur
2 Min Read

ਰੋਮ: ਕਹਿੰਦੇ ਨੇ ਜੇਕਰ ਇਰਾਦੇ ਦ੍ਰਿੜ ਹੋਣ ਤਾਂ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਪੰਜਾਬੀ ਵਿਦੇਸ਼ਾਂ ‘ਚ ਹੋਰਨਾਂ ਦੇਸ਼ਾਂ ਦੇ ਪ੍ਰਵਾਸੀਆਂ ਲਈ ਕਾਮਯਾਬੀ ਦੀ ਮਿਸਾਲ ਬਣਦੇ ਜਾ ਰਹੇ ਹਨ। ਅਜਿਹੀ ਹੀ ਇੱਕ ਮਿਸਾਲ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਮੁਲਤਾਨੀ ਵਲੋਂ ਕਾਇਮ ਕੀਤੀ ਗਈ ਹੈ। ਪੰਜਾਬ ਦੇ ਰਹਿਣ ਵਾਲੇ ਨੌਜਵਾਨ ਪ੍ਰਭਜੋਤ ਸਿੰਘ ਨੂੰ ਹਾਲ ਹੀ ਵਿੱਚ ਵਿਜ਼ ਏਅਰ ਲਾਈਨ ਵਿੱਚ ਕੈਪਟਨ ਥਾਪਿਆ ਗਿਆ ਹੈ।

ਦੁਆਬੇ ਦੇ ਜਲੰਧਰ ਦਾ ਰਹਿਣ ਵਾਲਾ ਪ੍ਰਭਜੋਤ ਸਿੰਘ ਪਰਿਵਾਰ ਨਾਲ ਸਾਲ 2003 ‘ਚ ਇਟਲੀ ਆਇਆ ਸੀ ਤੇ ਅੱਜ ਇਹ ਨੌਜਵਾਨ ਕਾਮਯਾਬੀ ਦੀ ਪੌੜੀਆਂ ਚੜ੍ਹਦਾ ਏਅਰ ਲਾਈਨ ਦਾ ਕੈਪਟਨ ਬਣ ਗਿਆ। ਪ੍ਰਭਜੋਤ ਸਿੰਘ ਨੇ ਆਪਣੀ ਕਾਮਯਾਬੀ ਬਾਰੇ ਗੱਲ ਕਰਦਿਆਂ ਦੱਸਿਆਂ ਕਿ ਇਸ ਮੁਕਾਮ ਤੱਕ ਪਹੁੰਚਾਉਣ ਲਈ ਉਸ ਦੇ ਮਾਪਿਆਂ ਦਾ ਹੀ ਵੱਡਾ ਯੋਗਦਾਨ ਹੈ। ਉਸ ਨੇ ਸਾਲ 2011 ਤੋਂ ਹਵਾਈ ਜਹਾਜ਼ ਦਾ ਪਾਇਲਟ ਬਣਨ ਲਈ ਪੜਾਈ ਸ਼ੁਰੂ ਕੀਤੀ ਪਹਿਲਾਂ ਉਹ ਅਮਰੀਕਾ, ਫਿਰ ਇੰਗਲੈਂਡ ਤੇ ਬਾਅਦ ਵਿੱਚ ਸਪੇਨ ਪੜ੍ਹਨ ਗਿਆ ਤਾਂ ਜਾ ਕੇ ਅੱਜ ਉਹ ਕਾਮਯਾਬੀ ਦੇ ਜਹਾਜ਼ ਦਾ ਮੁਸਾਫ਼ਿਰ ਬਣਿਆ। ਜਹਾਜ਼ ਦਾ ਕੈਪਟਨ ਬਣਨ ਤੋਂ ਬਾਅਦ ਉਸ ਨੇ ਸਭ ਤੋਂ ਪਹਿਲਾਂ ਇਮੀਰੇਟ ਏਅਰਲਾਈਨ ਵਿੱਚ ਪਾਇਲਟ ਵਜੋਂ ਕਮਾਂਡ ਸੰਭਾਲੀ ਸੀ।

ਇਹ ਨੌਜਵਾਨ ਭਾਰਤੀ ਤੇ ਇਟਾਲੀਅਨ ਕਮਿਊਨਿਟੀ ਸਮੇਤ ਹੋਰ ਦੇਸ਼ਾਂ ਦੇ ਇਟਲੀ ਵੱਸਦੇ ਲੋਕਾਂ ਲਈ ਜਿੱਥੇ ਚਰਚਾ ਦਾ ਵਿਸ਼ਾ ਬਣਿਆ ਹੈ ਉੱਥੇ ਹੀ ਨੌਜਵਾਨ ਵਰਗ ਲਈ ਆਪਣੇ ਆਪ ਵਿੱਚ ਵਿੱਲਖਣ ਮਿਸਾਲ ਵੀ ਹੈ ਜਿਹੜੀ ਇਹ ਦਰਸਾਉਂਦੀ ਹੈ ਕਿ ਜੇਕਰ ਇਨਸਾਨ ਦੇ ਇਰਾਦੇ ਮਜ਼ਬੂਤ ਤੇ ਜਨੂੰਨੀ ਹੋਣ ਤਾਂ ਕੋਈ ਅਜਿਹਾ ਖੇਤਰ ਨਹੀਂ ਜਿਸ ਵਿੱਚ ਕਾਮਯਾਬੀ ਦੇ ਝੰਡੇ ਬੁਲੰਦ ਨਹੀਂ ਕੀਤੇ ਜਾ ਸਕਦੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment