ਨਿਊਜਰਸੀ ਦੀ ਨਾਮੀ ਫ਼ਾਇਰ ਕੰਪਨੀ ‘ਚ ਸ਼ਾਮਲ ਹੋਇਆ ਪਹਿਲਾ ਸਿੱਖ

TeamGlobalPunjab
1 Min Read

ਨਿਊਜਰਸੀ :  ਨਿਊਜਰਸੀ ਸੂਬੇ ਦੇ ਹੰਟਰਡਨ ਕਾਉਂਟੀ ‘ਚ ਸਥਿਤ ਥ੍ਰੀ ਬ੍ਰਿਜਿਜ਼ ਵਾਸੀ ਸਿੱਖ ਨੌਜਵਾਨ ਖੁਸ਼ਵੰਤ ਸਿੰਘ ਪਾਲ ਥ੍ਰੀ ਬ੍ਰਿਜਿਜ਼ ਸਿਟੀ ਦੀ ਨਾਮੀ ਫ਼ਾਇਰ ਕੰਪਨੀ ‘ਚ ਸ਼ਾਮਲ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ।

ਨੌਜਵਾਨ ਖੁਸ਼ਵੰਤ ਸਿੰਘ ਨੇ ਕਿਹਾ ਕਿ ਨਿਉੂਜਰਸੀ ਦੇ ਥ੍ਰੀ ਬ੍ਰਿਜਿਜ਼ ਸਿਟੀ ’ਚ ਬਤੌਰ ਵਲੰਟੀਅਰ ਫਾਇਰ ਕੰਪਨੀ ‘ਚ ਪਹਿਲੇ ਸਿੱਖ ਵਜੋਂ ਸੇਵਾ ਕਰਨਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹੈ।

ਖੁਸ਼ਵੰਤ ਨੇ ਕਿਹਾ ਕਿ ਉਹ ਦਸਤਾਰ ਬੰਨ੍ਹ ਕੇ ਨੌਕਰੀ ਕਰਦੇ ਹਨ ਕਿਉਂਕਿ ਇੱਕ ਸਿੱਖ ਲਈ ਸਭ ਤੋ ਪਹਿਲੀ ਪਹਿਚਾਣ ਉਸ ਦੀ ਦਸਤਾਰ ਹੈ। ਉਨ੍ਹਾਂ ਕਿਹਾ ਸਾਡੀ ਦਸਤਾਰ ਹੀ ਹੈ ਜਿਸ ਨਾਲ ਵਿਦੇਸ਼ਾਂ ‘ਚ ਸਿੱਖੀ ਦੀ ਇੱਕ ਪਹਿਚਾਣ ਬਣੀ ਹੈ ਅਤੇ ਲੋਕ ਬੜੀ ਅਸਾਨੀ ਨਾਲ ਸਾਨੂੰ ਭੀੜ ‘ਚ ਵੀ ਦੇਖ ਸਕਦੇ ਹਨ ਅਤੇ ਸਾਡੇ ‘ਤੇ ਪੂਰਾ ਭਰੋਸਾ ਕਰ ਸਕਦੇ ਹਨ।

- Advertisement -

ਸਿੰਘ ਨੇ ਅੱਗੇ ਕਿਹਾ ਦਸਤਾਰ ਨੇ ਮੈਨੂੰ ਇੱਕ ਹੋਰ ਪਹਿਚਾਣ ਦਿੱਤੀ ਹੈ, ਕਿ ਸਾਡੇ ਗੁਰੂਆਂ ਨੇ ਕਿਹਾ ਹੈ ਕਿ ਸਭ ਮਨੁੱਖਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਬਾਣੀ ਦੇ ਨਾਲ ਜੁੜੀਏ, ਦੂਜਿਆਂ ਦੀ ਸੇਵਾ ਕਰੀਏ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਅੱਗੇ ਆਈਏ ।

Share this Article
Leave a comment