ਪੈਨਸ਼ਨਰਜ਼ ਦਿਵਸ ਕਿਉਂ ਮਨਾਇਆ ਜਾਂਦਾ ਹੈ – ਪੜ੍ਹੋ ਪੂਰੀ ਜਾਣਕਾਰੀ

TeamGlobalPunjab
2 Min Read

-ਅਵਤਾਰ ਸਿੰਘ

ਜਿਸ ਤਰ੍ਹਾਂ ਹੋਰ ਕੌਮੀ, ਸਮਾਜਿਕ, ਧਾਰਮਿਕ ਸੱਭਿਆਚਾਰਕ ਮਹੱਤਤਾ ਵਾਲੇ ਦਿਨ ਸਮਾਗਮ ਜਾਂ ਇਕੱਠ ਕਰਕੇ ਦਿਨ ਮਨਾਏ ਜਾਂਦੇ ਹਨ ਉਸੇ ਤਰ੍ਹਾਂ ਸੇਵਾ ਮੁਕਤ ਮੁਲਾਜ਼ਮ ਭਾਵ ਪੈਨਸ਼ਨਰਜ਼ ਵੀ ਹਰ ਸਾਲ 17 ਦਸੰਬਰ ਨੂੰ ਪੈਨਸ਼ਨਰਜ ਦਿਵਸ ਮਨਾਉਂਦੇ ਹਨ। 1983 ਤੋਂ ਹਰ ਸਾਲ ਇਹ ਦਿਹਾੜਾ ਸੇਵਾਮੁਕਤ ਮੁਲਾਜ਼ਮਾਂ ਨੂੰ ਸਮਰਪਿਤ ਹੈ। ਬਰਤਾਨੀਆ ਤਰਜ਼ ‘ਤੇ 1857 ਵਿੱਚ ਬ੍ਰਿਟਿਸ਼ ਸਰਕਾਰ ਦੇਸ਼ ਵਿੱਚ ਪੈਨਸ਼ਨ ਪ੍ਰਣਾਲੀ ਲੈ ਕੇ ਆਈ ਸੀ।

1982 ਤੋਂ ਪਹਿਲਾਂ ਪੰਜਾਬ ਹੀ ਨਹੀਂ ਸਗੋਂ ਸਾਰੇ ਦੇਸ਼ ਦੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਪੈਨਸ਼ਨਰਜ ਦੀ ਹਾਲਤ ਬਹੁਤੀ ਸਨਮਾਨ ਯੋਗ ਨਹੀਂ ਸੀ। 17-12-1982 ਨੂੰ ਡੀ ਐਸ ਨਾਕੜਾ ਦੇ ਇਕ ਮਹੱਤਵਪੂਰਨ ਕੇਸ ਵਿੱਚ ਪੈਨਸ਼ਨਰੀ ਲਾਭਾਂ ਨੂੰ ਸੰਵਿਧਾਨਕ ਘੋਸ਼ਿਤ ਕਰਨ ਦਾ ਇਕ ਇਤਿਹਾਸਕ ਫੈਸਲਾ ਭਾਰਤ ਦੀ ਮਾਣਯੋਗ ਸਰਵਉਚ ਅਦਾਲਤ ਦੇ ਸੰਵਿਧਾਨ ਬੈਂਚ ਨੇ ਕੀਤਾ ਸੀ ਜੋ ਪੈਨਸ਼ਨ ਇਤਿਹਾਸ ਵਿੱਚ ਸੁਨਹਿਰੀ ਇਤਿਹਾਸ ਹੋ ਨਿਬੜਿਆ। ਪਰ ਹੁਣ ਪੈਨਸ਼ਨ ਅਧਿਕਾਰ ਹੈ ਦਾਨ ਨਹੀ’ ਦੇ ਫੈਸਲੇ ਤੋਂ ਸਰਕਾਰਾਂ ਭੱਜ ਰਹੀਆਂ ਹਨ।

ਜਨਵਰੀ 2004 ਤੋਂ ਸੇਵਾ ‘ਚ ਆਉਣ ਵਾਲੇ ਮੁਲਾਜਮਾਂ ਨੂੰ ਕੰਟਰੀਬਿਊਟਰੀ ਪੈਨਸ਼ਨ ਸਕੀਮ ਹੇਠ ਲਿਆਂਦਾ ਗਿਆ ਹੈ। ਸ਼ਾਇਦ ਪੈਨਸ਼ਨ ਸ਼ਬਦ ਆਉਣ ਵਾਲੇ ਸਮੇਂ ‘ਚ ਸ਼ਬਦ ਕੋਸ਼ ਵਿੱਚ ਹੀ ਮਿਲੇਗਾ।

- Advertisement -

ਹਰੇਕ ਪੈਨਸ਼ਨਰ ਨੂੰ ਮਿਲਦੀ ਪੈਨਸ਼ਨ ਤੇ ਭੱਤਿਆਂ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿਉਕਿ ਬੈਂਕਾਂ ਵਾਲੇ ਨਿਯਮਾਂ ਤੋਂ ਪੂਰੀ ਤਰਾਂ ਜਾਣਕਾਰ ਨਹੀਂ ਹੁੰਦੇ।

1-1-1986 ਤੋਂ ਪਹਿਲਾਂ ਪੈਨਸ਼ਨ ਮੁਲਾਜ਼ਮ ਵੱਲੋਂ ਲਈ ਜਾਂਦੀ ਤਨਖਾਹ ਅਨੁਸਾਰ ਸਲੈਬ ਪ੍ਰਣਾਲੀ ਲਾਗੂ ਸੀ ਤੇ ਹੁਣ ਆਖਰੀ ਦੱਸ ਮਹੀਨੇ ਦੀ ਬੇਸਿਕ ਪੇ ਦੀ ਔਸਤ ਕੱਢਕੇ 50% ਪੈਨਸ਼ਨ ਮਿਲਦੀ ਹੈ।

ਇਸ ਦੇ ਨਾਲ ਬਣਦਾ ਮਹਿੰਗਾਈ ਭੱਤਾ ਤੇ ਮੈਡੀਕਲ ਭੱਤਾ ਮਿਲਦਾ ਹੈ। ਜਨਵਰੀ ਤੋਂ ਜੂਨ ਤਕ ਸੇਵਾਮੁਕਤ ਹੋਣ ਵਾਲੇ ਹਰ ਪੈਨਸ਼ਰ ਨੂੰ ਜੁਲਾਈ ਵਿੱਚ ਤੇ ਜੁਲਾਈ ਤੋਂ ਦਸੰਬਰ ਵਾਲੇ ਨੂੰ ਜਨਵਰੀ ਵਿੱਚ ਦੋ ਸਾਲ ਬਾਅਦ ਮੁੱਢਲੀ ਤਨਖਾਹ ਬਰਾਬਰ ਸਫਰੀ ਭੱਤਾ ਮਿਲਦਾ ਹੈ।

ਇਸੇ ਤਰ੍ਹਾਂ ਬੁਢਾਪਾ ਭੱਤਾ 60 ਸਾਲ ਹੋਣ ‘ਤੇ ਬੇਸਿਕ ਪੇਅ ਤੇ ਮਹਿੰਗਾਈ ਭੱਤੇ ਸਮੇਤ 5% ਤੇ 75 ਸਾਲ ਹੋਣ ਤੇ 5% ਹੋਰ ਭਾਵ 10% ਮਿਲਦਾ ਹੈ। ਪੈਨਸ਼ਨ ਵਰਗ ਅਣਸੰਗਠਿਤ ਵਰਗ ਹੈ ਹਰ ਵਿਭਾਗ ਦੇ ਪੈਨਸ਼ਰਾਂ ਦੀਆਂ ਵੱਖ ਵੱਖ ਮੰਗਾਂ ਹਨ। ਪੈਨਸ਼ਨ ਪ੍ਰਾਪਤੀ ਨਾਲ ਸਬੰਧਤ ਮੰਗਾਂ ਲਈ ਸਾਰੇ ਪੈਨਸ਼ਨਰਾਂ ਨੂੰ ਸਾਂਝੀ ਮਜ਼ਬੂਤ ਜਥੇਬੰਦੀ ਉਸਾਰਨ ਦੀ ਲੋੜ ਹੈ।

Share this Article
Leave a comment