ਬ੍ਰਿਟੇਨ ‘ਚ ਤਾਲਾਬੰਦੀ ਸਖ਼ਤ ਕਰਨ ਦੀ ਚੇਤਾਵਨੀ

TeamGlobalPunjab
2 Min Read

ਵਰਲਡ ਡੈਸਕ – ਬ੍ਰਿਟਿਸ਼ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਦੇਖਦੇ ਹੋਏ ਬੀਤੇ ਐਤਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਮੌਜੂਦਾ ਪਾਬੰਦੀਆਂ ਨੂੰ ਹੋਰ ਸਖਤ ਕੀਤਾ ਜਾ ਸਕਦਾ ਹੈ। ਸਕੂਲ ਸੰਬੰਧੀ ਸੰਸਥਾਵਾਂ ਵਾਇਰਸ ਦਾ ਨਵਾਂ ਰੂਪ ਤੇਜ਼ੀ ਨਾਲ ਫੈਲਣ ਕਰਕੇ ਕੁਝ ਹਫ਼ਤਿਆਂ ਲਈ ਦੇਸ਼ ਭਰ ਦੇ ਸਾਰੇ ਸਕੂਲ ਬੰਦ ਕਰਨ ਦੀ ਅਪੀਲ ਕਰ ਰਹੀਆਂ ਹਨ।

ਦੱਸ ਦਈਏ ਬ੍ਰਿਟੇਨ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਇਸ ਹਫਤੇ ਦੇ ਅੰਤ ਤੱਕ 57725 ਹੋਰ ਵੱਧ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ ਲਗਭਗ 75000 ਦੇ ਆਸ ਪਾਸ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇਰਸ ਨੂੰ ਰੋਕਣ ਲਈ ਸਖਤ ਉਪਾਅ ਕਰਨੇ ਪੈਣੇ ਨੇ ਤੇ ਨਾਲ ਹੀ ਨਾਲ ਹੀ  ਜੌਨਸਨ ਨੇ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਖੇਤਰਾਂ ਦੇ ਸਕੂਲਾਂ ‘ਚ ਭੇਜਣ, ਕਿਉਂਕਿ ਨਵੇਂ ਕੋਰੋਨਾ ਵਾਇਰਸ ਤੋਂ ਬੱਚਿਆਂ ਨੂੰ ਘੱਟ ਖ਼ਤਰਾ ਹੈ ਤੇ ਸਕੂਲ ਸੁਰੱਖਿਅਤ ਹਨ।

ਇੱਕ ਜਾਣਕਾਰੀ ਮੌਜੂਦਾ ਨਿਯਮਾਂ ਦੇ ਅਨੁਸਾਰ ਗੈਰ ਜ਼ਰੂਰੀ ਦੁਕਾਨਾਂ ਤੇ ਕੁਝ ਵਪਾਰਕ ਅਦਾਰੇ ਲਗਭਗ ਪੂਰੀ ਤਰ੍ਹਾਂ ਬੰਦ ਰਹਿਣਗੇ ਹਸਪਤਾਲਾਂ ‘ਚ ਸੰਕਰਮਿਤ ਲੋਕਾਂ ਦੀ ਵਧਦੀ ਹੋਈ ਗਿਣਤੀ ਕਰਕੇ ਸਰਕਾਰੀ ਨੈਸ਼ਨਲ ਹੈਲਥ ਸਰਵਿਸਿਜ਼ ਕਾਫੀ ਚਿੰਤਾ ‘ਚ ਹੈ। ਪ੍ਰਧਾਨ ਮੰਤਰੀ ਖ਼ੁਦ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਸਨ ਤੇ ਉਸਨੂੰ ਠੀਕ ਹੋਣ ਵਿੱਚ ਉਸਨੂੰ ਕੁਝ ਹਫ਼ਤੇ ਲੱਗ ਗਏ ਸਨ।

Share this Article
Leave a comment