ਓਨਟਾਰੀਓ ਪ੍ਰੋਵਿੰਸ ਵਿੱਚ ਕੋਰੋਨਾ ਟੈਸਟਿੰਗ ਦੂਜੀਆਂ ਪ੍ਰੋਵਿੰਸਾਂ ਤੋਂ ਪਛੜਣਾ ਨਿਰਾਸ਼ਾਜਨਕ : ਪ੍ਰੀਮੀਅਰ ਡੱਗ ਫੋਰਡ

TeamGlobalPunjab
2 Min Read

ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਪ੍ਰੋਵਿੰਸ ਵਿੱਚ ਟੈਸਟਿੰਗ ਦੂਜੀਆਂ ਪ੍ਰੋਵਿੰਸਾਂ ਤੋਂ ਪਛੜਣਾ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੋਕਾਂ ਵਿੱਚ ਲੱਛਣ ਦਿਖਾਈ ਦਿੰਦੇ ਹਨ ਉਨ੍ਹਾਂ ਸਭ ਦਾ ਟੈੱਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਫੂਡ ਪ੍ਰੋਸੈਸਿੰਗ ਸਮੇਤ ਬਾਕੀ ਸਾਰੇ ਉਦਯੋਗਾਂ ਵਿੱਚ ਟੈਸਟਿੰਗ ਵੇਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਟਰੱਕਿੰਗ ਖੇਤਰ ਅਤੇ ਟੈਕਸੀ ਇੰਡਸਟਰੀ ਸਮੇਤ ਸਾਰੇ ਖੇਤਰਾਂ ਵਿੱਚ ਟੈਸਟਿੰਗ ਦੇਖਣਾ ਚਾਹੁੰਦੇ ਹਨ।

ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿੰਨ੍ਹੇ ਏ ਸਿਸਟਮ ਵਾਲੇ ਮਰੀਜ਼ ਸਮਾਜ ਵਿੱਚ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਪ੍ਰੋਵਿੰਸ ‘ਚ ਵੱਧ ਤੋਂ ਵੱਧ ਟੈਸਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪ੍ਰੋਵਿੰਸ ‘ਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧਣ ਕਾਰਨ ਉਹ ਬਹੁਤ ਫਰਸਟੇਟ ਹਨ।

ਜ਼ਿਕਰਯੋਗ ਹੈ ਕਿ ਓਨਟਾਰੀਓ ਵਿੱਚ ਬੀਤੇ ਦਿਨ ਕੋਰੋਨਾ ਦੇ 413 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 24187 ਹੋ ਗਈ ਹੈ। ਓਨਟਾਰੀਓ ਦੇ ਚੀਫ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਨੇ ਦੱਸਿਆ ਕਿ ਬੀਤੇ ਦਿਨ ਪ੍ਰੋਵਿੰਸ ‘ਚ 31 ਮੌਤਾਂ ਹੋਈਆਂ ਹਨ। ਪਿਛਲੇ ਇੱਕ ਹਫ਼ਤੇ ਤੋਂ ਪ੍ਰੋਵਿੰਸ ਵਿੱਚ ਕੇਸ ਘੱਟਣ ਦੀ ਰਫਤਾਰ ਰੁਕ ਗਈ ਹੈ ਅਤੇ ਪ੍ਰੋਵਿੰਸ ‘ਚ ਰੋਜ਼ਾਨਾਂ 400 ਦੇ ਨਜ਼ਦੀਕ ਕੇਸ ਸਾਹਮਣੇ ਆ ਰਹੇ ਹਨ। ਪ੍ਰੋਵਿੰਸ ‘ਚ ਕੋਰੋਨਾ ਨਾਲ ਹੁਣ ਤੱਕ 2 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ 18 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

 

- Advertisement -

Share this Article
Leave a comment