ਹੋਮਿਓਪੈਥੀ ਦੇ ਜਨਮਦਾਤਾ ਕੌਣ ਸਨ ?

TeamGlobalPunjab
3 Min Read

ਅਵਤਾਰ ਸਿੰਘ

ਡਾ ਕ੍ਰਿਸ਼ਚੀਅਨ ਫਰੈਡਰਿਕ ਸੈਮੂਅਲ ਹੈਨੀਮਨ ਨੇ 1791 ਵਿਚ ਹੋਮੀਓਪੈਥੀ ਦੇ ਜਨਮਦਾਤਾ ਡਾ ਹੈਨੀਮੂਨ ਨੇ ਡਾ ਕੁਲੇਨ ਦੀ ਲਿਖੀ ਕਿਤਾਬ ਵਿਚ ਪੜਿਆ, ‘ਕੁਨੀਨ ਮਲੇਰੀਆ ਰੋਗ ਨੂੰ ਠੀਕ ਕਰਦੀ ਹੈ ਪਰ ਨਾਲ ਹੀ ਇਹ ਤੰਦਰੁਸਤ ਸਰੀਰ ਵਿਚ ਮਲੇਰੀਆ ਦੇ ਲੱਛਣ ਵੀ ਪੈਦਾ ਕਰਦੀ ਹੈ।’ ਉਨ੍ਹਾਂ ਕੁਨੀਨ ਦੀ ਥੋੜੀ ਜਿਹੀ ਮਾਤਰਾ ਵਿੱਚ ਲੈ ਕੇ ਪ੍ਰਯੋਗ ਕੀਤਾ।


ਥੋੜੇ ਦਿਨਾਂ ਬਾਅਦ ਹੀ ਉਨ੍ਹਾਂ ਦੇ ਸਰੀਰ ਵਿਚ ਮਲੇਰੀਏ ਦੇ ਲੱਛਣ ਪੈਦਾ ਹੋਣ ਲੱਗੇ ਪਰ ਜਿਵੇਂ ਹੀ ਕੁਨੀਨ ਦਾ ਪ੍ਰਯੋਗ ਬੰਦ ਕੀਤਾ ਤਾਂ ਉਹ ਮੁੜ ਕੁਝ ਦਿਨਾਂ ਵਿਚ ਤੰਦਰੁਸਤ ਹੋ ਗਏ। ਇਹੋ ਪ੍ਰਯੋਗ ਇਕ ਦੋਸਤ ‘ਤੇ ਵੀ ਕੀਤਾ ਤੇ ਮਲੇਰੀਆ ਦੇ ਲੱਛਣ ਪ੍ਰਗਟ ਹੋਣੇ ਸ਼ੁਰੂ ਹੋ ਗਏ। ਡਾ ਹੈਨੀਮੇਨ ਨੇ ਇਸ ਪ੍ਰਯੋਗ ਨੂੰ ਜਰੀ ਰੱਖਦੇ ਹੋਏ ਹਰੇਕ ਜੜ੍ਹੀ, ਖਣਿਜ ਅਤੇ ਰਸਾਇਣ ਮਿਸ਼ਰਣਾ ਆਦਿ ਦਾ ਖੁਦ ‘ਤੇ ਪ੍ਰਯੋਗ ਕੀਤਾ ਤੇ ਉਨ੍ਹਾਂ ਦੇ ਲੱਛਣਾਂ ਤੇ ਪ੍ਰਭਾਵਾਂ ਨੂੰ ਨੋਟ ਕਰਦੇ ਰਹੇ। ਇਹ ਇਕ ਤਰ੍ਹਾਂ ਦੀ ਸੰਸਾਰ ਵਿੱਚ ਹੋਮਿਓਪੈਥੀ ਦੀ ਸ਼ੁਰੂਆਤ ਸੀ। ਉਨ੍ਹਾਂ ਅਨੁਸਾਰ ‘ਇਹ ਕੁਦਰਤ ਦਾ ਨਿਯਮ ਹੈ ਕਿ ਜੋ ਰੋਗ ਜਿਸ ਦਵਾਈ ਨਾਲ ਪੈਦਾ ਹੁੰਦਾ ਹੈ,ਉਸ ਨੂੰ ਉਸੇ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ, ਜਿਵੇਂ ਲੋਹਾ ਲੋਹੇ ਨੂੰ ਹੀ ਕੱਟ ਸਕਦਾ ਹੈ।’ ਉਨ੍ਹਾਂ ਦਾ ਬਣਾਇਆ ‘ਲਾਅ ਆਫ ਸਿਮੀਲੀਆ ਸਿਮਲੀਬਸ ਕੁਰੇਂਟਰ’ ਵੀ ਕੁਦਰਤ ਦੇ ਇਸੇ ਨਿਯਮ ਹੈ।

ਉਨ੍ਹਾਂ ਦਾ ਜਨਮ 10 ਅਪ੍ਰੈਲ, 1755 ਨੂੰ ਜੋਹਾਨਾ ਕਿਰਸਟਿਨਾ ਦੀ ਕੁਖੋਂ ਜਰਮਨੀ ਦੇ ਸੂਬੇ ਸੈਕਸਨੀ ਦੇ ਇਕ ਪਿੰਡ ਵਿਚ ਹੋਇਆ। ਘਰ ਦੀ ਆਰਥਿਕ ਹਾਲਤ ਵਧੀਆ ਨਾ ਹੋਣ ਕਰਕੇ ਪੜਾਈ ‘ਚ ਕਈ ਵਾਰ ਵਿਘਨ ਪੈਣ ਤੇ ਉਸਦੇ ਪਿਤਾ ਚਾਹੁੰਦੇ ਸਨ ਕਿ ਉਹ ਉਸ ਵਾਂਗ ਹੀ ਚੀਨੀ ਦੇ ਬਰਤਨਾਂ ਉਪਰ ਰੰਗ ਕਰਨ ਵਾਲਾ ਪੇਂਟਰ ਬਣੇ।

- Advertisement -

ਸਕੂਲ ਦੀ ਪੜਾਈ ਕਰਨ ਉਪਰੰਤ ਹੈਨੀਮੇਨ ਨੇ ਲਿਪਿਜਿੰਗ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਲਿਆ। ਪ੍ਰੋਫੈਸਰ ਡਾ ਬਗਰੇਥ ਦੀ ਮਦਦ ਨਾਲ ਐਮ ਡੀ ਕਰਨ ਉਪਰੰਤ ਐਲੋਪੈਥਿਕ ਡਾਕਟਰ ਬਣ ਗਏ। 1830 ਵਿਚ ਹੋਮਿਓਪੇਥੀ ਦੀਆਂ ਸੇਵਾਵਾਂ ਪੈਰਿਸ ਵਿਚ ਦੇਣ ਲਗ ਪਏ। ਲੋਕਾਂ ਵਿਚ ਹਰਮਨ ਪਿਆਰੇ ਹੋਣ ‘ਤੇ ਜਰਮਨ ਦੇ ਲੋਕ ਜਰਮਨ ਲੈ ਆਏ ਜਿਥੇ ਉਨ੍ਹਾਂ ਦਾ ਦੇਹਾਂਤ 2-7-1843 ਵਿੱਚ ਹੋ ਗਿਆ। ਉਨ੍ਹਾਂ ਦਾ ਬੁੱਤ ਲਿਪਿਜਿੰਗ ਸ਼ਹਿਰ ‘ਚ ਲੱਗਾ ਹੈ। ਹੋਮਿਓਪੈਥੀ ਬਾਰੇ ਕੁਝ ਸਾਥੀ ਇਸਦੇ ਪ੍ਰਭਾਵਾਂ ਨੂੰ ਨਹੀ ਮੰਨਦੇ, ਉਹ ਇਸਦਾ ਵਿਰੋਧ ਵੀ ਕਰਦੇ ਹਨ। ਰੋਗਾਂ ਦੀ ਇਮੂਨਿਟੀ ‘ਤੇ ਅਸਰ ਕਰਦੀ ਹੈ ਤੇ ਇਸੇ ਸ਼ਕਤੀ ਨੂੰ ਵਧਾ ਕੇ ਸਰੀਰ ਦੇ ਅੰਦਰਲੇ ਰੋਗਾਂ ਨਾਲ ਲੜਨ ਦੋ ਸ਼ਕਤੀ ਪੈਦਾ ਕਰਦੀ ਹੈ, ਜਿਸ ਨਾਲ ਸਰੀਰ ਅੰਦਰਲੇ ਰੋਗ ਠੀਕ ਹੋ ਜਾਂਦੇ ਹਨ। ਹਰੇਕ ਰੋਗੀ ਅਲਗ ਸੁਭਾਅ, ਸ਼ਖਸੀਅਤ, ਸਰੀਰਕ ਬਣਤਰ ਤੇ ਜਨੈਟਿਕ ਬਣਤਰ ਦਾ ਮਾਲਕ ਹੈ ਸੋ ਉਸੇ ਅਨੁਸਾਰ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜੇ ਦਵਾਈ ਚੁਨਣ ਲਗੇ ਰੋਗੀ ਦੀ ਵਿਲੱਖਣਤਾ ਵੱਲ ਧਿਆਨ ਦਿੱਤਾ ਜਾਵੇ ਤਾਂ ਉਹ ਦਵਾਈ ਰੋਗਾਂ ਤੋਂ ਛੁਟਕਾਰਾ ਦਿਵਾਉਣ ਵਿਚ ਸਮਰਥ ਹੁੰਦੀ ਹੈ।

Share this Article
Leave a comment