Home / ਓਪੀਨੀਅਨ / ਝੂਠਾ ਪੁਲਿਸ ਮੁਕਾਬਲਾ ਕੇਸ ‘ਚ ਪੈ ਗਿਆ ਰੌਲਾ? ਕੈਪਟਨ ਦੇ ਸੁਰੱਖਿਆ ਸਲਾਹਕਾਰ ਖ਼ੂਬੀ ਰਾਮ ਬਾਰੇ ਸੀਬੀਆਈ ਨੇ ਦਾਇਰ ਕਰ ਤਾ ਅਜਿਹਾ ਜਵਾਬ, ਕਿ ਅਦਾਲਤ ‘ਚ ਛਾ ਗਈ ਚੁੱਪੀ! 

ਝੂਠਾ ਪੁਲਿਸ ਮੁਕਾਬਲਾ ਕੇਸ ‘ਚ ਪੈ ਗਿਆ ਰੌਲਾ? ਕੈਪਟਨ ਦੇ ਸੁਰੱਖਿਆ ਸਲਾਹਕਾਰ ਖ਼ੂਬੀ ਰਾਮ ਬਾਰੇ ਸੀਬੀਆਈ ਨੇ ਦਾਇਰ ਕਰ ਤਾ ਅਜਿਹਾ ਜਵਾਬ, ਕਿ ਅਦਾਲਤ ‘ਚ ਛਾ ਗਈ ਚੁੱਪੀ! 

ਮੁਹਾਲੀ : ਸੀਬੀਆਈ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੂੰ 26 ਸਾਲ ਪੁਰਾਣੇ ਇੱਕ ਝੂਠਾ ਪੁਲਿਸ ਮੁਕਾਬਲਾ ਕੇਸ ਵਿਚੋਂ ਕਲੀਨ ਚਿੱਟ ਦੇ ਦਿੱਤੀ ਹੈ। ਇਸ ਕੇਸ ਵਿੱਚ ਖੂਬੀ ਰਾਮ ‘ਤੇ ਇਹ ਦੋਂਸ਼ ਸਨ ਕਿ ਸ਼ਨ 1993 ਦੌਰਾਨ ਜਿਸ ਵੇਲੇ ਉਹ ਤਰਨਤਾਰਨ ਵਿਖੇ ਐਸਪੀ ਅਪਰੇਸ਼ਨ ਵਜੋਂ ਤਾਇਨਾਤ ਸੀ ਤਾਂ ਉਸ ਵੇਲੇ ਉਥੋਂ ਦੀ ਸੀਆਈਏ ਸਟਾਫ ਪੁਲਿਸ ਟੀਮ ਨੇ ਬਾਬਾ ਚਰਨ ਸਿੰਘ ਨਾਮ ਦੇ ਬੰਦੇ ਸਮੇਤ ਉਸਦੇ 3 ਭਰਵਾਂ, ਕੇਸਰ ਸਿੰਘ, ਮੇਜਾ ਸਿੰਘ ਅਤੇ ਗੁਰਦੇਵ ਸਿੰਘ ਤੋਂ ਇਲਾਵਾ ਉਸਦੇ ਸਾਲੇ ਗੁਰਦੇਵ ਸਿੰਘ ਅਤੇ ਉਸਦੇ ਸਾਲੇ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਅਗਵਾ ਕਰਕੇ ਉਨ੍ਹਾਂ ‘ਤੇ ਤਸ਼ੱਦਦ ਕਰਨ ਤੋਂ ਬਾਅਦ ਪੁਲਿਸ ਮੁਕਾਬਲੇ ‘ਚ ਮਾਰ ਦਿੱਤਾ ਗਿਆ ਸੀ।
ਇਸ ਉਪਰੰਤ ਬਾਬਾ ਚਰਨ ਸਿੰਘ ਦੀ ਪਤਨੀ ਸੁਰਜੀਤ ਕੌਰ ਵਾਸੀ ਪਿੰਡ ਪੰਡੌਰੀ ਜਿਲ੍ਹਾ ਤਰਨਤਾਰਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਇੱਕ ਅਰਜ਼ੀ ਦਾਖਲ ਕਰਕੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਇਸ ਉਪਰੰਤ ਸੀਬੀਆਈ ਨੇ ਤਰਨਤਾਰਨ ਦੇ ਸਾਬਕਾ ਐਸਐਸਪੀ ਅਜੀਤ ਸਿੰਘ ਸੰਧੂ, ਡੀਐਸਪੀ ਗੁਰਮੀਤ ਸਿੰਘ, ਕਸ਼ਮੀਰ ਸਿੰਘ ਗਿੱਲ, ਇੰਸਪੈਕਟਰ ਸੂਬਾ ਸਿੰਘ ਗਿੱਲ ਸਣੇ ਕੁੱਲ 10 ਜਣਿਆ ‘ਤੇ ਪਰਚਾ ਦਰਜ਼ ਕੀਤਾ ਸੀ। ਮਾਮਲਾ ਜਦੋਂ ਅਦਾਲਤ ‘ਚ ਗਵਾਹੀਆਂ ਤੱਕ ਪਹੁੰਚਿਆ ਤਾਂ ਉਸ ਵਿੱਚ ਇੱਕ ਗਵਾਹ ਨੇ ਇਹ ਦੋਸ਼ ਲਾਏ ਸਨ ਕਿ ਜਿਸ ਵੇਲੇ ਬਾਬਾ ਕਸ਼ਮੀਰ ਸਿੰਘ ਕੋਲੋਂ ਪੁਲਿਸ ਨੇ ਪੁੱਛਗਿੱਛ ਕਰਨੀ ਸੀ ਤਾਂ ਉਸ ਵੇਲੇ ਖੂਬੀ ਰਾਮ ਨੇ ਮੁਲਜ਼ਮ ਨੂੰ ਬਾਂਹਵਾ ਤੋਂ ਬੰਨ੍ਹ ਕੇ ਲਮਕਾਇਆ ਸੀ। ਇਸ ਤੋਂ ਇਲਾਵਾ ਪੀੜਤਾਂ ਦਾ ਵੀ ਇਹ ਦਾਅਵਾ ਸੀ ਕਿ ਪੁਲਿਸ ਉਨ੍ਹਾਂ ਨੂੰ ਖੂਬੀ ਰਾਮ ਦੇ ਹੁਕਮਾਂ ‘ਤੇ ਹੀ ਮੁਲਜ਼ਮਾਂ ਨਾਲ ਮੁਲਾਕਾਤ ਕਰਨ ਦੀ ਆਗਿਆ ਦਿੰਦੀ ਸੀ।
ਜਿਸ ਤੋਂ ਬਾਅਦ ਅਦਾਲਤ ‘ਚ ਸੀਆਰਪੀਸੀ ਦੀ ਧਾਰਾ 319 ਤਹਿਤ ਇੱਕ ਅਰਜ਼ੀ ਪਾ ਕੇ ਖ਼ੂਬੀ ਰਾਮ ਨੂੰ ਇਸ ਕੇਸ ‘ਚ ਮੁਲਜ਼ਮ ਬਣਾਏ ਜਾਣ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਨੇ ਇਸ ਕੇਸ ‘ਚ ਇਹ ਦਾਅਵਾ ਕੀਤਾ ਸੀ ਕਿ ਸਨ 1993 ਦੌਰਾਨ ਜਦੋ ਬਾਬਾ ਚਰਨ ਸਿੰਘ ਉਸ ਵੇਲੇ ਦੇ ਐਸਐਸਪੀ ਅਜੀਤ ਸਿੰਘ ਸੰਧੂ ਕੋਲ ਆਤਮ ਸਮਰਪਣ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਉਸ ਵੇਲੇ ਤਰਨਤਾਰਨ ਸੀਆਈਏ ਸਟਾਫ ਦੇ ਮੁਖੀ ਸੂਬਾ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਅਗਵਾ ਕਰ ਲਿਆ ਸੀ । ਜਿਸ ਦੀ ਪੁਸ਼ਟੀ ਸੀਬੀਆਈ ਨੇ ਵੀ ਆਪਣੀ ਜਾਂਚ ‘ਚ ਕੀਤੀ ਸੀ।
ਇਸ ਉਪਰੰਤ ਐਸਐਸਪੀ ਸੰਧੂ, ਇੰਸਪੈਕਟਰ ਸੂਬਾ ਸਿੰਘ, ਡੀਐਸਪੀ ਗੁਰਮੀਤ ਸਿੰਘ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀਆਂ ਨੇ ਜਗਬੀਰ ਸਿੰਘ ਅਤੇ ਮਹੰਤ ਸੇਵਾ ਦਾਸ ਦੀ ਹਾਜ਼ਰੀ ‘ਚ ਬਾਬਾ ਚਰਨ ਸਿੰਘ ਕੋਲ਼ੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਇਲਾਵਾ ਗੱਲ ਇਹ ਵੀ ਸਾਹਮਣੇ ਆਈ ਕਿ ਡੀਐਸਪੀ ਕਸ਼ਮੀਰ ਸਿੰਘ ਗਿੱਲ ਬਾਬਾ ਚਰਨ ਸਿੰਘ ਨੂੰ ਉਸ ਦੌਰਾਨ ਬੜੌਦਾ ਲੈ ਗਿਆ ਜਿੱਥੇ ਉਨ੍ਹਾਂ (ਚਰਨ ਸਿੰਘ) ਦੇ ਖਾਤੇ ਚੋਂ 4.17 ਲੱਖ ਕਢਵਾਉਣ ਤੋਂ ਬਾਅਦ ਬਾਬਾ ਚਰਨ ਸਿੰਘ ਸਮੇਤ ਕੇਸਰ ਸਿੰਘ, ਮੇਜਾ ਸਿੰਘ, ਗੁਰਦੇਵ ਸਿੰਘ, ਗੁਰਮੀਤ ਸਿੰਘ ਤੇ ਬਲਵਿੰਦਰ ਸਿੰਘ ਦਾ ਝੂਠੇ ਪੁਲਿਸ ਮੁਕਾਬਲੇ ‘ਚ ਕਤਲ ਕਰ ਦਿੱਤਾ ਗਿਆ।
ਹੁਣ ਸੀਬੀਆਈ ਨੇ ਵਿਸ਼ੇਸ਼ ਜੱਜ ਕਾਰੁਨੇਸ਼ ਕੁਮਾਰ ਦੀ ਅਦਾਲਤ ‘ਚ ਤਿੰਨ ਪੰਨਿਆਂ ਦਾ ਇੱਕ ਜਵਾਬ ਦਾਇਰ ਕਰਕੇ ਦੇ ਮੁੱਖ ਮੰਤਰੀ ਦੇ ਸਲਾਹਕਾਰ ਖੂਬੀ ਰਾਮ ਨੂੰ ਇਸ ਕੇਸ ਚੋਂ ਕਲੀਨ ਚਿੱਟ ਦੇ ਦਿੱਤੀ ਹੈ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਹੈ ਕਿ ਉਨ੍ਹਾਂ ਵਲੋਂ ਕੀਤੀ ਗਈ ਮੁੱਢਲੀ ਜਾਂਚ ਵਿੱਚ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਅਤੇ ਤਰਨਤਾਰਨ ਦੇ ਸਾਬਕਾ ਐਸਪੀ ਅਪਰੇਸ਼ਨ ਖੂਬੀ ਰਾਮ ਦੀ ਸ਼ਮੂਲੀਅਤ ਕਿਧਰੇ ਵੀ ਸਾਹਮਣੇ ਨਹੀਂ ਆਈ। ਇਥੋਂ ਤੱਕ ਕਿ ਉਨ੍ਹਾਂ ਨੇ ਇਸ ਕੇਸ ਦੇ ਦੋਸ਼ ਪੱਤਰ ਵਿੱਚ ਵੀ ਖ਼ੂਬੀ ਰਾਮ ਨੂੰ ਮੁਲਜ਼ਮ ਨਹੀਂ ਬਣਾਇਆ ਹੈ।
ਸੀਬੀਆਈ ਵਲੋਂ ਖ਼ੂਬੀ ਰਾਮ ਨੂੰ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਦੇ ਚਾਹੁਣ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਜਿਮਨੀ ਚੋਣਾਂ ਸਿਰ ‘ਤੇ ਨੇ ਤੇ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਦਾ ਝੂਠੇ ਪੁਲਿਸ ਮੁਕਾਬਲੇ ਵਾਲੇ ਕੇਸ ‘ਚ ਫਸਣਾ ਕੈਪਟਨ ਦੀਆਂ ਵਿਰੋਧੀਆਂ ਅੱਗੇ ਮੁਸ਼ਕਲਾਂ ਹੋਰ ਵਧਾ ਸਕਦਾ ਸੀ। ਪਰ ਦੱਸ ਦਈਏ ਕਿ ਕੇਸ ਦੀ ਸੁਣਵਾਈ ਅਜੇ ਵੀ ਜਾਰੀ ਹੈ ਤੇ ਹੁਣ ਵਾਂਗ ਅੱਗੇ ਵੀ ਇਸ ਕੇਸ ਵਿੱਚ ਕੋਈ ਹੋਰ ਮੋੜ ਨਹੀਂ ਆਏਗਾ ਇਹ ਯਕੀਨ ਨਾਲ ਕੋਈ ਵੀ ਨਹੀਂ ਕਹਿ ਸਕਦਾ।

Check Also

ਆਮ ਆਦਮੀ ਪਾਰਟੀ ਸਮਝੌਤੇ ਵਾਲਾ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਮੈਦਾਨ ਛੱਡ ਕੇ ਭੱਜੀ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਦੋਂ …

Leave a Reply

Your email address will not be published. Required fields are marked *