WHO: ਕੋਰੋਨਾ ਵਾਇਰਸ ਤੋਂ ਬਚਣ ਦੀ ਅਪੀਲ ਕੀਤੀ

TeamGlobalPunjab
2 Min Read

ਵਰਸਡ ਡੈਸਕ – ਵਿਸ਼ਵ ਸਿਹਤ ਸੰਗਠਨ ਨੇ ਯੂਰਪੀਅਨ ਦੇਸ਼ਾਂ ‘ਚ ਤੇਜ਼ੀ ਨਾਲ ਫੈਲਣ ਵਾਲੇ ਕੋਰੋਨਾ ਵਾਇਰਸ ਦੇ ਨਵੇਂ ਕਿਸਮ ਦੇ ਸੰਕਰਮਣ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਸੰਸਥਾ ਦੀ ਤਰਫੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਸੰਗਠਨ ਨੇ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਸਾਵਧਾਨੀ  ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ।

ਯੂਰਪੀਅਨ ਹੈਲਥ ਆਰਗੇਨਾਈਜ਼ੇਸ਼ਨ ਦੇ ਯੂਰਪੀਅਨ ਖੇਤਰ ਦੇ ਡਾਇਰੈਕਟਰ ਡਾ. ਹੰਸ ਕਲੂਗੇ ਨੇ ਵੀ ਇਸ ਸੰਬੰਧ ‘ਚ ਕੋਪਨਹੇਗਨ ‘ਚ ਇਕ ਵਰਚੁਅਲ ਪ੍ਰੈਸ ਭਾਸ਼ਣ ਨੂੰ ਸੰਬੋਧਿਤ ਕੀਤਾ ਹੈ। ਡਾ. ਹੰਸ ਨੇ ਕਿਹਾ ਕਿ ਡਬਲਯੂਐਚਓ ਮੌਜੂਦਾ ਸਾਲ ਦੇ ਸ਼ੁਰੂ ‘ਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਡਾਕਟਰ ਹੰਸ ਕਲੂਗੇ ਨੇ ਕਿਹਾ ਕਿ ਹੁਣ ਸਾਡੇ ਕੋਲ ਕੋਰੋਨਾ ਵਾਇਰਸ ਵਿਰੁੱਧ ਲੜਾਈ ‘ਚ ਵਧੇਰੇ ਪ੍ਰਭਾਵਸ਼ਾਲੀ ਢੰਗ ਹਨ। ਉਸਨੇ ਇਹ ਵੀ ਕਿਹਾ ਕਿ ਹੁਣ ਅਸੀਂ ਵਾਇਰਸ ਬਾਰੇ ਪੂਰੀ ਤਰ੍ਹਾਂ ਅਣਜਾਣ ਨਹੀਂ ਹਾਂ,ਹੁਣ ਅਸੀਂ ਇਸ ਬਾਰੇ ਬਹੁਤ ਕੁਝ ਜਾਣਦੇ ਹਾਂ।ਡਾ. ਹੰਸ ਨੇ ਇਸ ਲੜਾਈ ਲਈ ਅਜੋਕੇ ਸਮੇਂ ਨੂੰ ਬਹੁਤ ਮਹੱਤਵਪੂਰਨ ਦੱਸਿਆ ਹੈ।

ਡਬਲਯੂਐਚਓ ਸੰਗਠਨ ਦਾ ਕਹਿਣਾ ਹੈ ਕਿ ਇਹ ਚਿੰਤਾਜਨਕ ਸਥਿਤੀ ਹੈ। ਇਸ ਲਈ ਪਹਿਲਾਂ ਨਾਲੋਂ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਇਸ ਸਮੇਂ ਦੌਰਾਨ, ਡਬਲਯੂਐਚਓ ਨੇ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਸੁਰੱਖਿਅਤ ਰਹਿ ਸਕਣ ਤੇ ਦੂਜਿਆਂ ਦੀ ਵੀ ਸੁਰੱਖਿਅਤ ਰੱਖ ਸਕਣ।

Share this Article
Leave a comment