ਦੂਜੇ ਵਿਸ਼ਵ ਯੁੱਧ 2 ਦਾ ਫੌਜੀ 100 ਦੀ ਉਮਰ ‘ਚ ਕਰਵਾਏਗਾ ਵਿਆਹ, ਕਮਾਲ ਦੀ ਹੈ ਪ੍ਰੇਮ ਕਹਾਣੀ

Prabhjot Kaur
3 Min Read

ਨਿਊਜ਼ ਡੈਸਕ: ਅਮਰੀਕਾ ਲਈ ਦੂਜੇ ਵਿਸ਼ਵ ਯੁੱਧ ਦੌਰਾਨ ਜੀਅ ਜਾਨ ਨਾਲ ਲੜਨ ਵਾਲੇ ਹੈਰੋਲਡ ਟੈਰੇਂਸ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਉਹ ਅਗਲੇ ਮਹੀਨੇ ਫਰਾਂਸ ਵਿੱਚ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਜਾ ਰਹੇ ਹਨ। ਉਹਨਾਂ ਦੀ ਉਮਰ 100 ਸਾਲ ਹੈ ਅਤੇ ਉਸ ਦੀ ਪ੍ਰੇਮਿਕਾ 96 ਸਾਲ ਦੀ ਹੈ। ਦੋਵੇਂ 2021 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਵਿਆਹ ਲਈ  ਥਾਂ  ਵੀ ਬਹੁਤ ਖਾਸ ਚੁਣੀ ਗਈ ਹੈ। ਉਸ ਨੇ ਦੱਸਿਆ ਕਿ ਵਿਆਹ ਉਸ ਬੀਚ ‘ਤੇ ਹੋ ਰਿਹਾ ਹੈ ਜਿੱਥੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਫੌਜੀ ਲੜਨ ਲਈ ਮੈਦਾਨ ‘ਚ ਉੱਤਰੇ ਸਨ।

ਜਾਣਕਾਰੀ ਮੁਤਾਬਕ ਹੈਰੋਲਡ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਹ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਹੈਰੋਲਡ ਨੇ 1940 ਦੇ ਦਹਾਕੇ ਦੌਰਾਨ ਅਮਰੀਕੀ ਹਵਾਈ ਸੈਨਾ ਵਿੱਚ ਸੇਵਾ ਕੀਤੀ ਸੀ। ਜਿਸ ਲਈ ਡੀ-ਡੇ ਲੈਂਡਿੰਗ ਦੀ 80ਵੀਂ ਵਰ੍ਹੇਗੰਢ ਮੌਕੇ 6 ਜੂਨ ਵਾਲੇ ਦਿਨ ਹੈਰੋਲਡ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਉਹ ਇਤਿਹਾਸਕ ਦਿਨ ਸੀ ਜਦੋਂ ਅਮਰੀਕਾ ਨੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਵਿਸ਼ਵ ਯੁੱਧ ਦਾ ਰੁਖ ਬਦਲ ਦਿੱਤਾ ਸੀ। ਇਸ ਯੁੱਧ ਵਿੱਚ, ਹੈਰੋਲਡ ਉਨ੍ਹਾਂ ਕੁਝ ਖੁਸ਼ਕਿਸਮਤ ਵਿਅਕਤੀਆਂ ਵਿੱਚੋਂ ਸਨ ਜੋ ਜਿਉਂਦੇ ਵਾਪਸ ਪਰਤ ਆਏ ਸਨ।

ਸਨਮਾਨ ਤੋਂ ਦੋ ਦਿਨ ਬਾਅਦ, ਹੈਰੋਲਡ ਅਧਿਕਾਰਤ ਤੌਰ ‘ਤੇ ਫਰਾਂਸ ਦੇ ਉਸ ਤੱਟ ‘ਤੇ ਆਪਣੀ ਪ੍ਰੇਮਿਕਾ ਜੀਨ ਸਵੈਰਲਿਨ ਨਾਲ ਵਿਆਹ ਕਰਵਾਉਣਗੇ ਜਿੱਥੇ ਦੂਜੇ ਵਿਸ਼ਵ ਯੁੱਧ ‘ਚ ਅਮਰੀਕੀ ਸੈਨਿਕ ਉਤਰੇ ਸਨ। ਵਿਆਹ ਦੀ ਰਸਮ ਸ਼ਹਿਰ ਦੇ ਮੇਅਰ ਦੀ ਮੌਜੂਦਗੀ ਵਿੱਚ ਹੋਵੇਗੀ।

ਟੇਰੇਂਸ ਨੇ ਏਐਫਪੀ ਨਾਲ ਇੱਕ ਇੰਟਰਵਿਊ ਵਿੱਚ ਕਿਹਾ, “ਇਹ ਇੱਕ ਅਜਿਹੀ ਪ੍ਰੇਮ ਕਹਾਣੀ ਹੈ ਜੋ ਤੁਸੀਂ ਪਹਿਲਾਂ ਕਦੇ ਨਹੀਂ ਸੁਣੀ ਹੋਵੇਗੀ।” ਫਲੋਰੀਡਾ ਵਿੱਚ ਸਵੈਰਲਿਨ ਦੇ ਘਰ ਇੱਕ ਇੰਟਰਵਿਊ ਦੌਰਾਨ, ਉਹਨਾਂ ਨੇ ਕਿਹਾ ਕਿ ਉਹ ਇੱਕ ਦੂਜੇ ਨੂੰ ਨੌਜਵਾਨਾਂ ਵਾਂਗ ਮਿਲੇ, ਹੱਥ ਫੜੇ ਅਤੇ ਇੱਕ ਦੂਜੇ ਵਿੱਚ ਗੁਆਚ ਗਏ। ਸਵੈਰਲਿਨ ਆਪਣੇ ਮੰਗੇਤਰ ਬਾਰੇ ਕਹਿੰਦੀ ਹੈ,  ਉਹ ਉਸਨੂੰ  ਬਹੁਤ ਪਿਆਰ ਕਰਦੇ ਹਨ।

- Advertisement -

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share this Article
Leave a comment