Home / ਓਪੀਨੀਅਨ / ਗਦਰ ਪਾਰਟੀ ਦਾ ਮੁੱਢ ਕਦੋਂ ਬੱਝਿਆ

ਗਦਰ ਪਾਰਟੀ ਦਾ ਮੁੱਢ ਕਦੋਂ ਬੱਝਿਆ

-ਅਵਤਾਰ ਸਿੰਘ

ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜਾ ਹੋਣ ਪਿਛੋਂ ਏਥੋਂ ਕੱਚੇ ਮਾਲ ਦੀ ਬਰਾਮਦ ਤੇ ਕਾਰਖਾਨਿਆਂ ਵਿੱਚ ਪੱਕੇ ਮਾਲ ਦੀ ਦਰਾਮਦ ਵਧਦੀ ਚਲੀ ਗਈ। ਸਿੱਟੇ ਵਜੋਂ ਭਾਰਤ ਵਿਚਲੀ ਘਰੇਲੂ ਦਸਤਕਾਰੀ ਤਬਾਹ ਹੋ ਗਈ। ਖੇਤੀਬਾੜੀ ਖੇਤਰ ਵਿੱਚ ਅੰਗਰੇਜ਼ ਹਾਕਮਾਂ ਵਲੋਂ ਨਵਾਂ ਜ਼ਮੀਨੀ ਬੰਦੋਬਸਤ ਕਾਇਮ ਕੀਤਾ ਗਿਆ। ਗਰੀਬੀ ਤੇ ਮੰਦਵਾੜੇ ਕਾਰਨ 1872-73 ਦੇ ਮੁਕਾਬਲੇ 1902-03 ਵਿੱਚ ਮੁਜਾਰਿਆਂ ਦੀ ਗਿਣਤੀ ਪੰਜ ਗੁਣਾ ਵਧ ਗਈ ਤੇ 8-12 ਏਕੜ ਦੀ ਥਾਂ 3-5 ਏਕੜ ਜ਼ਮੀਨ ਰਹਿ ਗਈ। ਗਰੀਬੀ ਤੋਂ ਮਜ਼ਬੂਰ ਹੋ ਕੇ ਪੰਜਾਬੀ ਰੋਜ਼ਗਾਰ ਦੀ ਭਾਲ ਵਿਚ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਲ ਜਾਣ ਲੱਗ ਪਏ।

ਅਮਰੀਕਾ ਤੇ ਕੇਨੈਡਾ ਦੇ ਵਾਸੀ ਹਿੰਦੀ-ਪੰਜਾਬੀ ਪ੍ਰਵਾਸੀਆਂ ਨੂੰ ਨਫਰਤ ਕਰਦੇ ਸਨ।ਹੋਟਲਾਂ ਤੇ ਸਿਨੇਮਾ ਘਰਾਂ ਦੇ ਬਾਹਰ ਲਿਖਿਆ ਹੁੰਦਾ ਸੀ, ‘ਹਿੰਦੀ ਅਤੇ ਕੁੱਤੇ ਅੰਦਰ ਨਹੀਂ ਆ ਸਕਦੇ।’ ਉਨ੍ਹਾਂ ਨੂੰ ਇਹ ਵੀ ਸੁਣਨਾ ਪੈਂਦਾ ਸੀ ਕਿ ’30 ਕਰੋੜ ਹਿੰਦੋਸਤਾਨੀਆਂ ਉਤੇ ਇਕ ਲੱਖ ਅੰਗਰੇਜ਼ ਰਾਜ ਕਰ ਰਹੇ ਹਨ ਇਹ ਬੰਦੇ ਹਨ ਜਾਂ ਭੇਡਾਂ।’ ਪੰਜਾਬੀਆਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਸਾਡੀ ਵੀ ਕੋਈ ਜਥੇਬੰਦੀ ਹੋਣੀ ਚਾਹੀਦੀ ਹੈ। ਕੇਨੈਡਾ ਸਰਕਾਰ ਨੇ ਪੰਜਾਬੀ ਹਿੰਦੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ 1907 ਨੂੰ ਫਰਮਾਨ ਜਾਰੀ ਕੀਤਾ ਕਿ ਸਿਰਫ ਉਹ ਲੋਕ ਹੀ ਆ ਸਕਦੇ ਹਨ ਜਿਨ੍ਹਾਂ ਕੋਲ ਕੇਨੈਡਾ ਦੀ ਸਿੱਧੀ ਟਿਕਟ ਤੇ 200 ਡਾਲਰ ਹੋਵੇਗਾ।ਉਸ ਸਮੇਂ ਕੋਈ ਸਿੱਧਾ ਜ਼ਹਾਜ ਕੇਨੈਡਾ ਨਹੀਂ ਜਾਂਦਾ ਸੀ। ਉਥੋਂ ਦੀ ਬਣੀ ਯੁਨਾਈਟਿਡ ਲੀਗ ਤੇ ਕੁਝ ਪੰਜਾਬੀਆਂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ। ਉੱਚ ਅਧਿਕਾਰੀਆਂ ਤੇ ਮੰਤਰੀਆਂ ਨੂੰ ਮਿਲ ਕੇ ਯਾਦ ਪੱਤਰ ਦਿਤੇ ਪਰ ਕੋਈ ਹੱਲ ਨਾ ਨਿਕਲਦਾ ਵੇਖ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮਜ਼ਬੂਤ ਜਥੇਬੰਦੀ ਬਣਾਉਣ ਦਾ ਫੈਸਲਾ ਲਿਆ।

ਗਦਰ ਪਾਰਟੀ ਦੀ ਪਹਿਲੀ ਮੀਟਿੰਗ 21-4-1913 ਨੂੰ ਅਸਟੋਰੀਆ ਦੀ ਇਕ ਮਿੱਲ ਵਿੱਚ ਹੋਈ। ਜਿਸ ਵਿਚ ਪ੍ਰਧਾਨ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਕੇਸਰ ਸਿੰਘ ਠੱਠਗੜ, ਸਕੱਤਰ ਲਾਲਾ ਹਰਦਿਆਲ, ਖਜਾਨਚੀ ਪੰਡਤ ਕਾਂਸ਼ੀ ਰਾਮ ਮੜੌਲੀ ਚੁਣੇ ਗਏ। ਨਵੰਬਰ 1913 ਵਿਚ ਪਹਿਲਾਂ ਉਰਦੂ ਤੇ ਫਿਰ ਪੰਜਾਬੀ ਵਿਚ ‘ਗਦਰ’ ਅਖ਼ਬਾਰ ਕਢਿਆ। ਪਾਰਟੀ ਦਾ ਮੁੱਖ ਮੰਤਵ ਜਾਤਪਾਤ, ਧਰਮ ਤੋਂ ਉਪਰ ਉਠ ਕੇ ਦੇਸ਼ ਵਿੱਚ ਹਥਿਆਰਬੰਦ ਇਨਕਲਾਬ ਨਾਲ ਅੰਗਰੇਜ਼ ਸਾਮਰਾਜ ਦਾ ਖਾਤਮਾ ਕਰਕੇ ਪੰਚਾਇਤੀ ਰਾਜ ਕਾਇਮ ਕਰਨਾ ਸੀ। ਗਦਰ ਪਾਰਟੀ ਦੇ ਨੌਜਵਾਨ ਆਗੂ ਕਰਤਾਰ ਸਿੰਘ ਸਰਾਭਾ :

“ਜੇ ਕੋਈ ਪੁਛੇ ਕੌਣ ਹੋ ਤੁਮ, ਤੋ ਕਹਿ ਦੋ ਬਾਗੀ ਨਾਮ ਮੇਰਾ, ਜੁਲਮ ਮਿਟਾਣਾ ਹਮਾਰਾ ਪੇਸ਼ਾ, ਗਦਰ ਕਰਨਾ ਹੈ ਕਾਮ ਆਪਨਾ। ਨਮਾਜ ਸੰਧਿਆਂ ਯਹੀ ਹਮਾਰੀ, ਔਰ ਪਾਠ ਪੂਜਾ ਸਭ ਯਹੀ ਹੈ, ਧਰਮ ਕਰਮ ਸਭ ਯਹੀ ਹੈ ਹਮਾਰਾ, ਯਹੀ ਖੁਦਾ ਔਰ ਰਾਮ ਆਪਨਾ।”

“ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ, ਅੱਗ ਲਗੀ ਦੇਸ਼ ਨਾ ਸਹਾਰੇ ਧੁੱਪ ਜੀ। ਬੁੱਝਣੀ ਇਹ ਤਾਂ ਹੀ ਹੈ ਸਰੀਰ ਤਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਸਿਰ ਦਿਤੇ ਬਾਝ ਨਹੀ ਕੰਮ ਸਰਨਾ, ਯੁੱਧ ‘ਚ ਪਵੇਗਾ ਜਰੂਰ ਮਰਨਾ। ਪਵੇ ਲਲਕਾਰ ਸ਼ੇਰਾਂ ਵਾਂਗ ਗਜ ਕੇ, ਬਣੀ- ਹੱਥ ਸ਼ਮਸੀਰ ਕੁਦ ਪਵੋ ਮੈਦਾਨ ਜੀ। ਮਾਰ ਮਾਰ ਵੈਰੀਆਂ ਦੇ ਲਾਹੋ ਘਾਣ ਜੀ। ਵੈਰੀਆਂ ਦੇ ਆਉ ਲਹੂ ਪੀ ਏ ਰਜ ਕੇ, ਬਣੀ ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ, ਕਾਇਰਤਾ ਗਰੀਬੀ ਮਿਟ ਜਾਵੇ ਤਾਪ ਤਾਂ, ਪਾ ਲਈਏ ਸ਼ਹੀਦੀ ਪੂਰੇ ਸ਼ੇਰ ਗਜ ਕੇ, ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।”

ਸੰਪਰਕ : 7888973676

Check Also

ਵਿਸ਼ਵ ਨੌਜਵਾਨ ਦਿਵਸ: ਦੇਸ਼ ਦੀ ਤਕਦੀਰ ਬਦਲਣ ਦੇ ਸਮਰੱਥ ਹਨ ਸਾਡੇ ਨੌਜਵਾਨ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਸਾਡੇ ਨੌਜਵਾਨ ਅਸਲ ਵਿਚ ਵਤਨ ਤੇ ਕੌਮ ਦਾ ਅਨਮੋਲ ਸਰਮਾਇਆ ਹਨ। …

Leave a Reply

Your email address will not be published. Required fields are marked *