Home / ਓਪੀਨੀਅਨ / ਵਿਸ਼ਵ ਸਿਹਤ ਦਿਵਸ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ ?

ਵਿਸ਼ਵ ਸਿਹਤ ਦਿਵਸ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ ?

-ਅਵਤਾਰ ਸਿੰਘ

ਵਿਸ਼ਵ ਸਿਹਤ ਸੰਸਥਾ ਦੀ ਪਹਿਲੀ ਮੀਟਿੰਗ 22-7-1948 ਨੂੰ ਜਨੇਵਾ ਵਿੱਚ ਹੋਈ ਜਿਸ ‘ਚ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਪਹਿਲੀ ਵਾਰ 7 ਅਪ੍ਰੈਲ 1950 ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।

1977 ਵਿੱਚ ਵਿਸ਼ਵ ਸਿਹਤ ਸੰਸਥਾ (WHO) ਦੀ ਆਲਮਆਟਾ (ਰੂਸ) ਵਿਖੇ ਹੋਈ ਮੀਟਿੰਗ ਵਿਚ 134 ਦੇਸਾਂ ਦੇ ਪ੍ਰਤੀਨਿਧਾਂ ਨੇ ਭਾਗ ਲਿਆ ਜਿਸ ਵਿੱਚ ਮਨੁੱਖੀ ਸਿਹਤ ਦਾ ਪੱਧਰ ਉਚਾ ਚੁੱਕਣ ਲਈ ਸ਼ੁੱਧ ਖ਼ੁਰਾਕ,ਪਾਣੀ ਵਰਗੀਆਂ ਮੁਢਲੀਆਂ ਲੋੜਾਂ ‘ਤੇ ਜੋਰ ਦਿੱਤਾ ਗਿਆ।

ਵਿਸਵ ਦੇ ਲੋਕਾਂ ਦੀ ਸਿਹਤ ਸੰਬੰਧੀ ਸੈਮੀਨਾਰ, ਗੋਸ਼ਟੀਆ, ਨਾਟਕ, ਨੁਕੜ ਨਾਟਕ ਕਰਵਾ ਕਿ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਦਾ ਇਹ ਮਾਟੋ ਰਿਹਾ ਹੈ ਕਿ ਤੰਦਰੁਸਤੀ ਜੀਵਨ ਵਿੱਚ ਸਾਰੀਆਂ ਖੁਸ਼ੀਆਂ ਦਾ ਆਧਾਰ ਹੈ, ਇਸ ਲਈ ਹਰੇਕ ਮਨੁੱਖ ਨੂੰ ਚੰਗੇ ਖਾਣ-ਪੀਣ, ਸਾਫ-ਸਫਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ।

ਹਰ ਸਾਲ ਲੋਕਾਂ ਨੂੰ ਚੰਗੀ ਸਿਹਤ, ਖਾਣ-ਪੀਣ ਦੇ ਚੰਗੇ ਅਸੂਲ ਅਤੇ ਬੀਮਾਰੀਆਂ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਾਧਾਨੀਆਂ ਬਾਰੇ ਜਾਣੂ ਕਰਵਾਉਣ ਕਸਰਤ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆ ਤੋਂ ਬੱਚ ਸਕਦੇ ਹਾਂ।ਬਿਮਾਰੀਆ ਤੋਂ ਬਚਣ ਲਈ ਸਿਹਤ ਪ੍ਰਤੀ ਅਵੇਸਲੇ ਰਵੱਈਏ ਵਿੱਚ ਸੁਧਾਰ ਕਰਨ ਚਾਹੀਦਾ ਹੈ ਤਾਂ ਜੋ ਤੰਦਰੁਸਤੀ ਦਾ ਅਨੰਦ ਬਣਿਆ ਰਹੇ।

ਜੰਕ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਸ਼ਵ ਸਿਹਤ ਦਿਵਸ ਦਾ ਮੁੱਖ ਮਕਸਦ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਸਾਨੂੰ ਸਿਹਤ ਉੱਪਰ ਮਾੜਾ ਪ੍ਰਭਾਵ ਪਾਉਣ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦਾ।

1978 ਵਿੱਚ ਟੀਕਾਕਰਣ ਦਾ ਪ੍ਰੋਗਰਾਮ ਈ ਪੀ ਆਈ ਸ਼ੁਰੂ ਕੀਤਾ ਗਿਆ। 1983 ਵਿਚ ਸੰਨ 2000 ਤਕ ‘ਸਭ ਲਈ ਸਿਹਤ’ ਦਾ ਟੀਚਾ ਮਿਥਿਆ ਗਿਆ ਪਰ ਇਹ ਟੀਚੇ ਅਜੇ ਵੀ ਨਹੀਂ ਪੂਰੇ ਹੋਏ। ਹਾਰਟ ਅਟੈਕ ( Heart Attack) ਕਦੇ ਵੀ ਅਚਾਨਕ ਆ ਸਕਦਾ ਹੈ ਹਾਰਟ ਅਟੈਕ ਤੋਂ ਬਚਣ ਦੇ ਕੁਝ ਹੋਰ ਵੀ ਤਰੀਕੇ ਨੇ ਜਿਵੇਂ ਕਿ, *ਤਣਾਅ ਤੋ ਦੂਰ ਰਹੋ। * ਜ਼ਿਆਦਾ ਕੈਲੋਰੀ ਵਾਲੇ ਖਾਣੇ ਤੋਂ ਬਚੋ। *ਰੋਜ਼ ਕਸਰਤ ਕਰੋ, ਨਹੀਂ ਤਾਂ ਹੱਥੀ ਕੰਮ ਕਰਨ ਦੀ ਆਦਤ ਪਾਉ। *ਕਾਲੀ ਮਿਰਚ ਵਰਤੋ *ਲੱਸਣ ਜੋ ਨਾ ਸਿਰਫ਼ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਬਲਕਿ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ *ਧਨੀਆ ਦੇ ਬੀਜ ਵਿੱਚ ਐਂਟੀ ਆਕਸੀਡੇਂਟ ਦੀ ਚੰਗੀ ਮਾਤਰਾ ਹੁੰਦੀ ਹੈ, ਇਸ ਵਿੱਚ ਮੌਜੂਦ ਫ੍ਰੀ ਡੇਰਿਕਲਸ ਦਿਲ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰਦੇ ਨੇ। *ਹਲਦੀ ਐਂਟੀ ਆਕਸੀਡੇਂਟ ਅਤੇ ਐਂਟੀ ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹਲਦੀ ਬਲੱਡ ਕੋਲੇਸਟ੍ਰਾਲ ਲੈਵਲ ਨੂੰ ਘੱਟ ਕਰਨ ਵਿੱਚ ਮੱਦਦਗਾਰ ਹੈ,ਇਸ ਤੋਂ ਇਲਾਵਾ ਸ਼ੂਗਰ ਦੇ ਬਚਾਅ ਲਈ ਵੀ ਚੰਗੀ ਚੀਜ਼ ਹੈ। *ਕਈ ਨੌਜਵਾਨਾਂ ਚ ਜਿਮ ਚ ਪ੍ਰੋਡਕਟ ਵਰਤਣ ਦਾ ਬੜਾ ਕਰੇਜ਼ ਆ ਤੇ ਕਈ ਸ਼ੋਰਟ ਕੱਟ ਲੈਂਦੇ ਨੇ,ਇਹ ਵੱਡਾ ਕਾਰਣ ਆ, ਜਿਮ ਟ੍ਰੇਨਰ ਦੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਨੇ । *ਹਰਟ ਅਟੈਕ ਦਾ ਖੂਨ ਗਾੜ੍ਹਾ ਹੀ ਕਾਰਨ ਆ, ਐਸਪਰੀਨ ਦਾ ਸੇਵਨ ਕਰੋ ਡਾਕਟਰ ਦੀ ਸਲਾਹ ਅਨੁਸਾਰ, ਪਾਣੀ ਵੱਧ ਤੋਂ ਵੱਧ ਪੀਓ। *ਰਫਾਇੰਡ ਤੇਲ ਦਾ ਪ੍ਰਹੇਜ਼ ਕਰੋ। *ਰੋਟੀ ਨਾਲ ਦਹੀ ਲਓ । *ਹਰ ਇੱਕ ਚੀਜ ਵਿੱਚ ਕੈਮੀਕਲ ਆ ਰਿਹਾ। ਜਿਸ ਨਾਲ ਸਰੀਰ ਦੀਆਂ ਨਾੜਾਂ ਤੇ ਦਿਲ ਕਮਜੋਰ ਹੁੰਦਾ।ਸਾਰੀ ਗੱਲ ਖਾਣ ਪੀਣ ਦੀਆਂ ਚੀਜਾ ਤੇ ਮੁੱਕ ਦੀ ਆ ਇਸ ਕਰਕੇ ਬਾਹਰੋਂ ਚੀਜ਼ ਜੰਕ ਫ਼ੂਡ ਬਗੈਰਾ ਘੱਟ ਖਾਉ । *ਚੰਗੀ ਨੀਂਦ ਲਓ। *ਸ਼ੂਗਰ ਨੂੰ ਕੰਟਰੋਲ ਕਰੋ। *ਸ਼ਰਾਬ ਨਾ ਪੀਓ। *ਖੂਨ ਦਾ ਕੋਲੇਸਟ੍ਰੋਲ ਸਹੀ ਰੱਖੋ। *ਆਪਣੇ ਬਲੱਡ ਪ੍ਰੈਸ਼ਰ ਦੀ ਵੀ ਜਾਂਚ ਕਰਦੇ ਰਹੋ। *ਆਪਣੇ ਸਰੀਰ ਦੇ ਭਾਰ ਵੱਲ ਵੀ ਧਿਆਨ ਦਿੰਦੇ ਰਹੋ। *ਕਿਸੇ ਵੀ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਨਾ ਲਵੋ। ਮੌਤ ਉਮਰ ਨਹੀਂ ਦੇਖਦੀ ਜਨਾਬ।

Check Also

ਕਿਸਾਨਾਂ ਲਈ ਮੁੱਲਵਾਨ ਜਾਣਕਾਰੀ: ਅੰਗੂਰਾਂ ਵਿੱਚ ਚੈਫਰ ਬੀਟਲ ਦਾ ਸਰਵ-ਪੱਖੀ ਪ੍ਰਬੰਧ

  -ਸੰਦੀਪ ਸਿੰਘ   ਚੈਫਰ ਬੀਟਲ/ਕੋਕਚੈਫਰ ਬੀਟਲ ਜਾਂ ਚਿੱਟਾ ਸੁੰਡ ਮਿੱਟੀ ਵਿੱਚ ਰਹਿਣ ਵਾਲਾ ਬਹੁ–ਪੱਖੀ …

Leave a Reply

Your email address will not be published. Required fields are marked *