ਰਿਟਾਇਰਮੈਂਟ ਤੋਂ ਪਹਿਲਾਂ ਤੇ ਮਗਰੋਂ ਵਿਚਾਰਨਯੋਗ ਗੱਲਾਂ

TeamGlobalPunjab
4 Min Read

 ਪਰਿਵਾਰਾਂ ਵਿਚ ਹੁੰਦੇ ਝਗੜਿਆਂ ਨੂੰ ਨਜਿੱਠਣ ਦੇ ਮਾਹਿਰ, ਸੁਪਰੀਮ ਕੋਰਟ ਦੇ ਸਾਬਕਾ ਜੱਜ ਡਾਕਟਰ ਸੁਰੇਸ਼ ਚੰਦ ਗੌਤਮ ਦੇ 10 ਕੀਮਤੀ ਮਸ਼ਵਰੇ:-

1)-. ਆਪਣੇ ਨੂੰਹ ਪੁੱਤ ਨੂੰ ਆਪਣੇ ਨਾਲ਼ ਰਹਿਣ ਦੀ ਹਲ੍ਹਾਸ਼ੇਰੀ ਨਾ ਦਿਓ। ਚੰਗਾ ਰਹੇਗਾ ਜੇ ਉਹਨਾਂ ਨੂੰ ਵੱਖਰੇ, ਇੱਥੋਂ ਤੱਕ ਕਿ ਕਿਰਾਏ ਦੇ ਮਕਾਨ ਵਿੱਚ ਵੀ, ਰਹਿਣ ਲਈ ਕਹੋ। ਸਮਝ ਲਓ ਕਿ ਵੱਖਰਾ ਘਰ ਲੱਭਣਾ ਉਹਨਾਂ ਦੀ ਆਪਣੀ ਪਰੇਸ਼ਾਨੀ ਹੈ। ਤੁਹਾਡੇ ਘਰਾਂ ਦਾ ਫਾਸਲਾ ਤੁਹਾਡੇ ਰਿਸ਼ਤਿਆਂ ਦਾ ਨਿੱਘ ਬਣਾਈ ਰੱਖੇਗਾ।

2)- ਆਪਣੀ ਨੂੰਹ ਨਾਲ਼ ਆਪਣੀ ਧੀ ਵਰਗਾ ਨਹੀਂ, ਆਪਣੇ ਪੁੱਤਰ ਦੀ ਪਤਨੀ ਵਰਗਾ ਵਰਤੋਂ ਵਿਹਾਰ ਕਰੋ। ਤੁਸੀਂ ਦੋਸਤਾਂ ਵਾਂਙੂੰ ਵੀ ਹੋ ਸਕਦੇ ਹੋ। ਤੁਹਾਡਾ ਪੁੱਤਰ ਹਮੇਸ਼ਾ ਤੁਹਾਡੇ ਤੋਂ ਛੋਟਾ ਰਹੇਗਾ ਪਰ ਉਸਦੀ ਪਤਨੀ ਨਹੀਂ, ਜੇ ਇਕ ਵਾਰੀ ਝਿੜਕ ਦਿੱਤਾ ਤਾਂ ਉਹ ਕਦੇ ਭੁੱਲੇਗੀ ਨਹੀਂ। ਅਸਲ ਵਿੱਚ ਉਸਨੂੰ ਝਿੜਕਣ ਜਾਂ ਸਮਝਾਉਣ ਦੀ ਇਕਲੌਤੀ ਹੱਕਦਾਰ ਉਸਦੀ ਮਾਂ ਹੈ, ਤੁਸੀਂ ਨਹੀਂ।

3)- ਤੁਹਾਡੀ ਨੂੰਹ ਦੀ ਕੋਈ ਵੀ ਆਦਤ ਜਾਂ ਉਸਦਾ ਇਖਲਾਕ, ਕਿਸੇ ਵੀ ਹਾਲਤ ਵਿਚ ਤੁਹਾਡੀ ਨਹੀਂ, ਤੁਹਾਡੇ ਪੁੱਤਰ ਦੀ ਪਰੇਸ਼ਾਨੀ ਹੈ ਕਿਉਂਕਿ ਪੁੱਤਰ ਬਾਲਿਗ ਹੈ।

- Advertisement -

4)- ਇਕੱਠੇ ਰਹਿੰਦਿਆਂ ਵੀ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਸਪਸ਼ਟ ਰਹੋ, ਉਹਨਾਂ ਦੇ ਕਪੜੇ ਨਾ ਧੋਵੋ, ਰੋਟੀ ਨਾ ਪਕਾਓ ਜਾਂ ਬੱਚਿਆਂ ਦੇ ਖਿਡਾਵੇ ਨਾ ਬਣੋ, ਜਦੋਂ ਤੱਕ ਨੂੰਹ ਤੁਹਾਨੂੰ ਅਜਿਹਾ ਕਰਨ ਦੀ ਬੇਨਤੀ ਨਾ ਕਰੇ, ਨਾਲ਼ੇ ਜੇਕਰ ਤੁਸੀਂ ਅਜਿਹਾ ਕਰਨ ਦੇ ਸਮਰੱਥ ਹੋ ਅਤੇ ਬਦਲੇ ਵਿਚ ਕਿਸੇ ਅਹਿਸਾਨ ਦੀ ਆਸ ਵੀ ਨਹੀਂ ਰੱਖਦੇ ਹੋ। ਖਾਸਕਰ ਆਪਣੇ ਪੁੱਤਰ ਦੀਆਂ ਪਰੇਸ਼ਾਨੀਆਂ ਨੂੰ ਆਪਣੀਆਂ ਪਰੇਸ਼ਾਨੀਆਂ ਨਾ ਬਣਾਓ, ਉਸਨੂੰ ਆਪਣੇ ਮਸਲੇ ਆਪੇ ਨਜਿੱਠਣ ਦਿਓ।

5)- ਜਦੋਂ ਉਹ ਲੜ ਰਹੇ ਹੋਣ, ਓਦੋਂ ਗੁੰਗੇ ਬੋਲ਼ੇ ਬਣੇ ਰਹੋ। ਇਹ ਸੁਭਾਵਿਕ ਹੈ ਕਿ ਛੋਟੀ ਉਮਰੇ ਪਤੀ ਪਤਨੀ ਆਪਣੇ ਝਗੜਿਆਂ ਵਿਚ ਮਾਪਿਆਂ ਦੀ ਦਖ਼ਲਅੰਦਾਜ਼ੀ ਪਸੰਦ ਨਹੀਂ ਕਰਦੇ।

6)- ਤੁਹਾਡੇ ਪੋਤੇ, ਪੋਤੀਆਂ ਤੁਹਾਡੇ ਨੂੰਹ ਪੁੱਤਰ ਦੀ ਔਲ਼ਾਦ ਹਨ, ਉਹ ਉਹਨਾਂ ਨੂੰ ਜਿਹੋ ਜਿਹਾ ਬਣਾਉਣਾ ਚਾਹੁੰਦੇ ਹਨ ਬਣਾਉਣ ਦਿਓ, ਚੰਗੇ ਮਾੜੇ ਲਈ ਵੀ ਉਹ ਖੁਦ ਜਿੰਮੇਵਾਰ ਹੋਣਗੇ।

7)- ਤੁਹਾਡੀ ਨੂੰਹ ਵਾਸਤੇ ਤੁਹਾਡੀ ਸੇਵਾ ਜਾਂ ਮਾਣ ਸਤਿਕਾਰ ਕਰਨਾ ਜਰੂਰੀ ਨਹੀਂ ਹੈ, ਇਹ ਤੁਹਾਡੇ ਪੁੱਤਰ ਦੀ ਜਿੰਮੇਵਾਰੀ ਹੈ। ਤੁਹਾਨੂੰ ਆਪਣੇ ਪੁੱਤਰ ਨੂੰ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਇਕ ਵਧੀਆ ਇਨਸਾਨ ਬਣੇ ਜਿਸ ਨਾਲ਼ ਤੁਹਾਡੀ ਆਪਣੀ ਨੂੰਹ ਨਾਲ਼ ਸਾਕ ਸਕੀਰੀ ਵਧੀਆ ਬਣੀ ਰਹੇ।

8)- ਆਪਣੀ ਰਿਟਾਇਰਮੈਂਟ ਦੀ ਯੋਜਨਾਬੰਦੀ ਵਧੀਆ ਤਰੀਕੇ ਨਾਲ਼ ਕਰੋ, ਉਸ ਵਿਚ ਆਪਣੇ ਬੱਚਿਆਂ ਵੱਲੋਂ ਜਿਆਦਾ ਸਹਿਯੋਗ ਦੀ ਆਸ ਨਾ ਰੱਖੋ।ਤੁਸੀਂ ਜੀਵਨ ਯਾਤਰਾ ਦੇ ਕਈ ਪੜਾਅ ਤੈਅ ਕਰ ਚੁੱਕੇ ਹੋ ਪਰ ਅਜੇ ਵੀ ਬਹੁਤ ਕੁਝ ਸਿੱਖਣਾ ਬਾਕੀ ਹੈ।

- Advertisement -

9)- ਇਹ ਤੁਹਾਡੇ ਆਪਣੇ ਭਲੇ ਵਾਸਤੇ ਹੈ ਕਿ ਤੁਸੀਂ ਆਪਣੀ ਰਿਟਾਇਰਮੈਂਟ ਦੀ ਜਿੰਦਗੀ ਦਾ ਪੂਰਾ ਲੁਤਫ਼ ਲਵੋ, ਇਹ ਬੇਹਤਰ ਹੋਵੇਗਾ ਕਿ ਆਪਣੀ ਮਿਹਨਤ ਨਾਲ਼ ਤੁਸਾਂ ਜਿੰਦਗੀ ਭਰ ਵਿੱਚ ਜੋ ਕਮਾਇਆ ਹੈ, ਮੌਤ ਤੋਂ ਪਹਿਲਾਂ ਉਸਦਾ ਭਰਪੂਰ ਆਨੰਦ ਲੈ ਲਵੋ। ਆਪਣੀ ਕਮਾਈ ਨੂੰ ਆਪਣੇ ਲਈ ਬੇਮਾਨੀ ਨਾ ਹੋਣ ਦਿਓ।

10)- ਤੁਹਾਡੇ ਪੋਤੇ, ਦੋਹਤੇ ਤੁਹਾਡੇ ਪਰਿਵਾਰ ਦਾ ਹਿੱਸਾ ਨਹੀਂ ਹਨ, ਉਹ ਆਪਣੇ ਮਾਪਿਆਂ ਦੀ ਵਿਰਾਸਤ ਹਨ।

ਕਾਬਿਲੇਗੌਰ…

ਇਹ ਸੁਨੇਹਾ ਸਿਰਫ਼ ਤੁਹਾਡੇ ਲਈ ਹੀ ਨਹੀਂ ਹੈ, ਇਹਨੂੰ ਆਪਣੇ ਦੋਸਤਾਂ, ਮਾਪਿਆਂ, ਧੇਤਿਆਂ, ਪੁਤੇਤਿਆਂ ਸਾਰਿਆਂ ਦੇ ਅਮਨ ਚੈਨ ਅਤੇ ਖੁਸ਼ਹਾਲੀ ਲਈ ਸ਼ੇਅਰ ਕਰੋ ਕਿਉਂਕਿ ਇਹ ਸੁਪਰੀਮ ਕੋਰਟ ਦੇ ਉਸ ਸਾਬਕਾ ਜੱਜ ਦੇ ਤਜਰਬੇ ਦਾ ਨਿਚੋੜ ਹੈ ਜੋ ਅਦਾਲਤ ਵਿਚ ਪਰਿਵਾਰਕ ਝਗੜੇ ਨਜਿੱਠਦੇ ਰਹੇ ਹਨ।

ਦਰਸ਼ਨ ਸਿੰਘ ਖੋਖਰ

Share this Article
Leave a comment