WhatsApp ਦਾ ਆਇਆ ਨਵਾਂ ਇੰਟਰਫੇਸ ,ਪੜੋ ਪੂਰੀ ਖ਼ਬਰ

Global Team
4 Min Read

ਨਿਊਜ਼ ਡੈਸਕ: ਦੁਨੀਆਂ ਭਰ ਵਿੱਚ ਹਰ ਸ਼ਖ਼ਸ whatsapp ਦੀ ਵਰਤੋਂ ਕਰ ਰਿਹਾ ਹੈ। ਜੇਕਰ ਗੱਲ ਦੁਨੀਆਂ ਦੀ ਕੀਤੀ ਜਾਵੇ ਤਾਂ 2 ਬਿਲੀਅਨ ਲੋਕ ਇਸ ਐੱਪ ਦੀ ਵਰਤੋਂ ਕਰ ਰਹੇ ਹਨ। ਜਿਸ ਦੇ ਕਰਕੇ ਆਸਾਨੀ ਨਾਲ ਅਸੀਂ ਆਪਣੀ ਗੱਲ ਦੂਜਿਆਂ ਨਾਲ ਸਾਂਝੀ ਕਰ ਸਕਦੇ ਹਾਂ। ਦੂਰ ਬੈਠੇ ਹੀ ਕਿਤੇ ਵੀ ਦੇਸ਼ ਵਿਦੇਸ਼ ਵਿੱਚ ਗੱਲ ਕਰ ਸਕਦੇ ਹਾਂ। ਹੁਣ ਤਾਂ ਹੋਰ ਵੀ ਸੌਖਾ ਹੋ ਗਿਆ ਕਿ ਵੀਡੀਓ ਕਾਲ ਰਹੀ ਅਸੀਂ ਰਿਸ਼ਤੇਦਾਰਾਂ ਨਾਲ ਹਰ ਗੱਲ ਕਰਕੇ ਉਹਨਾਂ ਨੂੰ ਵੇਖ ਵੀ ਸਕਦੇ ਹਾਂ। ਇਸ ਐਪ ਨਾਲ ਸਾਰੇ ਕੰਮ ਕਰਨਾ ਪਸੰਦ ਕਰਦੇ ਹਨ। ਜੇਕਰ ਤੁਸੀਂ ਇੱਕ ਦਹਾਕੇ ਤੋਂ ਵਟਸਐਪ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਇਹ ਜ਼ਰੂਰ ਦੇਖਿਆ ਹੋਵੇਗਾ ਕਿ ਸਾਨੂੰ ਸਭ ਤੋਂ ਉੱਪਰ ਚੈਟ, ਸਟੇਟਸ, ਕਾਲ ਆਦਿ ਦਾ ਵਿਕਲਪ ਮਿਲਦਾ ਹੈ। ਹਾਲ ਹੀ ਵਿੱਚ, ਮੇਟਾ ਨੇ ਟਾਪ ਬਾਰ ‘ਤੇ ਕਮਿਊਨਿਟੀ ਗਰੁੱਪ ਨਾਮਕ ਇੱਕ ਹੋਰ ਨਵਾਂ ਵਿਕਲਪ ਜੋੜਿਆ ਹੈ। ਪਰ ਯੂਜ਼ਰਸ ਵਟਸਐਪ ਦੇ ਇਸ ਇੰਟਰਫੇਸ ਤੋਂ ਬੋਰ ਹੋ ਗਏ ਹਨ ਅਤੇ ਲੰਬੇ ਸਮੇਂ ਤੋਂ ਇਸ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਜਲਦ ਹੀ ਯੂਜ਼ਰਸ ਨੂੰ ਚੰਗੀ ਖਬਰ ਮਿਲਣ ਵਾਲੀ ਹੈ ਕਿਉਂਕਿ WhatsApp ਇੰਟਰਫੇਸ ਨੂੰ ਬਦਲਣ ਜਾ ਰਿਹਾ ਹੈ। ਜਾਣੋ ਇਹ ਕਿਵੇਂ ਹੋਵੇਗਾ।
ਨਵਾਂ ਇੰਟਰਫੇਸ ਇਸ ਤਰ੍ਹਾਂ ਦਾ ਹੋਵੇਗਾ
ਵਟਸਐਪ ਦੇ ਵਿਕਾਸ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੇ ਮੁਤਾਬਕ, WhatsApp ਇਕ ਨਵੇਂ ਤਰ੍ਹਾਂ ਦੇ ਇੰਟਰਫੇਸ ‘ਤੇ ਕੰਮ ਕਰ ਰਿਹਾ ਹੈ ਜਿੱਥੇ ਯੂਜ਼ਰਸ ਨੂੰ ਚੈਟ, ਕਮਿਊਨਿਟੀ, ਸਟੇਟਸ ਅਤੇ ਕਾਲ ਆਪਸ਼ਨ ਸਿਖਰ ਦੀ ਬਜਾਏ ਹੇਠਾਂ ਮਿਲਣਗੇ। ਯਾਨੀ ਹੁਣ ਤੱਕ ਜੋ ਕੰਮ ਤੁਸੀਂ ਉੱਪਰ ‘ਤੇ ਕਲਿੱਕ ਕਰਕੇ ਕਰ ਸਕਦੇ ਸੀ, ਹੁਣ ਤੁਸੀਂ ਹੇਠਾਂ ਵਾਲੀ ਪੱਟੀ ਤੋਂ ਕਰ ਸਕੋਗੇ। ਵੈੱਬਸਾਈਟ ਦੇ ਮੁਤਾਬਕ, iOS ਅਤੇ Android ਲਈ ਇੰਟਰਫੇਸ ਵੱਖ-ਵੱਖ ਹੋ ਸਕਦਾ ਹੈ। ਅਜਿਹੇ ‘ਚ ਜੇਕਰ ਕੋਈ ਵਿਅਕਤੀ ਐਂਡ੍ਰਾਇਡ ਤੋਂ ਆਈਓਐਸ ‘ਤੇ ਸਵਿਚ ਕਰਦਾ ਹੈ ਤਾਂ ਉਸ ਨੂੰ ਕੁਝ ਸਮੱਸਿਆ ਹੋ ਸਕਦੀ ਹੈ। ਇਸ ਨਵੇਂ ਬਦਲਾਅ ਦਾ ਫਾਇਦਾ ਇਹ ਹੋਵੇਗਾ ਕਿ ਯੂਜ਼ਰਸ ਬਾਟਮ ਬਾਰ ਤੋਂ ਹੀ ਚੀਜ਼ਾਂ ਨੂੰ ਐਕਸੈਸ ਕਰ ਸਕਣਗੇ ਅਤੇ ਉਹ ਇਕ ਹੱਥ ਨਾਲ ਵੀ ਤੇਜ਼ੀ ਨਾਲ WhatsApp ਚਲਾ ਸਕਣਗੇ।
ਫਿਲਹਾਲ ਵਟਸਐਪ ਇਸ ਫੀਚਰ ‘ਤੇ ਕੰਮ ਕਰ ਰਿਹਾ ਹੈ ਜੋ ਹੁਣੇ ਹੀ ਕੁਝ ਬੀਟਾ ਟੈਸਟਰਾਂ ਲਈ ਜਾਰੀ ਕੀਤਾ ਗਿਆ ਹੈ। ਕੰਪਨੀ ਆਉਣ ਵਾਲੇ ਸਮੇਂ ‘ਚ ਇਸ ਅਪਡੇਟ ਨੂੰ ਸਾਰੇ ਲੋਕਾਂ ਲਈ ਰੋਲਆਊਟ ਕਰੇਗੀ। ਹੁਣ WhatsApp ਰਹੀ ਆਪਣੀ ਗੱਲਬਾਤ ਨੂੰ ਗੁਪਤ ਰੱਖਣਾ ਹੋਰ ਵੀ ਆਸਾਨ ਹੋ ਗਿਆ ਹੈ।
ਵਿਅਕਤੀਗਤ ਚੈਟ ‘ਤੇ ਲਾਕ ਕਰ ਸਕਣਗੇ
ਹਾਲ ਹੀ ਵਿੱਚ, ਇਹ ਵੀ ਦੱਸਿਆ ਗਿਆ ਸੀ ਕਿ WhatsApp ਇੱਕ ਨਵੇਂ ਪ੍ਰਾਈਵੇਸੀ ਫੀਚਰ ‘ਤੇ ਕੰਮ ਕਰ ਰਿਹਾ ਹੈ, ਜਿਸ ਦੇ ਤਹਿਤ WhatsApp ਉਪਭੋਗਤਾ ਵਿਅਕਤੀਗਤ ਚੈਟ ਨੂੰ ਵੀ ਲਾਕ ਕਰਨ ਦੇ ਯੋਗ ਹੋਣਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਹੋਰ ਵਿਅਕਤੀ ਤੁਹਾਡੀ ਚੈਟ ਨੂੰ ਪੜ੍ਹ ਨਾ ਸਕੇ, ਤਾਂ ਤੁਸੀਂ ਉਸ ਚੈਟ ‘ਤੇ ਫਿੰਗਰਪ੍ਰਿੰਟ, ਪਾਸਵਰਡ ਆਦਿ ਲਾਕ ਲਗਾ ਸਕਦੇ ਹੋ। ਜੇਕਰ ਦੂਜਾ ਵਿਅਕਤੀ ਤੁਹਾਡੇ ਫੋਨ ‘ਚ ਉਸ ਚੈਟ ਨੂੰ ਖੋਲ੍ਹਣਾ ਚਾਹੁੰਦਾ ਹੈ, ਤਾਂ ਉਸ ਨੂੰ ਚੈਟ ਨੂੰ ਅਨਲਾਕ ਕਰਨਾ ਹੋਵੇਗਾ। ਇਹ ਨਵੀਂ ਵਿਸ਼ੇਸ਼ਤਾ ਵਿੱਚ ਹੋਰ ਸੁਧਾਰ ਕਰੇਗੀ ਅਤੇ ਉਪਭੋਗਤਾ ਅਨੁਭਵ ਨੂੰ ਵਧਾਏਗੀ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment