Home / Tech / ਜੇਕਰ ਤੁਹਾਡੇ ਫੋਨ ਦੇ ਨੈੱਟ ਦੀ ਸਪੀਡ ਜਾਂ ਮੈਮਰੀ ਘੱਟ ਹੈ ਤਾਂ ਗੂਗਲ ਦੀ ਇਹ ਐਪ ਕਰੇਗੀ ਤੁਹਾਡੀ ਸਹਾਇਤਾ
Google go app

ਜੇਕਰ ਤੁਹਾਡੇ ਫੋਨ ਦੇ ਨੈੱਟ ਦੀ ਸਪੀਡ ਜਾਂ ਮੈਮਰੀ ਘੱਟ ਹੈ ਤਾਂ ਗੂਗਲ ਦੀ ਇਹ ਐਪ ਕਰੇਗੀ ਤੁਹਾਡੀ ਸਹਾਇਤਾ

Google go app ਮੋਬਾਇਲ ਇੰਟਰਨੈੱਟ ਦੀ ਸਪੀਡ ਕਿਸ ਵੇਲੇ ਸਲੋਅ ਹੋ ਜਾਵੇ ਇਸ ਗੱਲ ਦਾ ਅੰਦਾਜ਼ਾ ਤੁਸੀ ਵੀ ਨਹੀਂ ਲਗਾ ਸਕਦੇ। ਚਾਹੇ ਕੋਈ ਵੀ ਨੈੱਟਵਰਕ ਹੋਵੇ 3G ਜਾਂ 4G ਅਚਾਨਕ ਨੈੱਟ ਦੀ ਸਪੀਡ ਸਲੋਅ ਹੋਣ ਦੀ ਦਿੱਕਤ ਜ਼ਿਆਦਾਤਰ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਗੂਗਲ ‘ਤੇ ਕੁਝ ਸਰਚਹ ਕਰਨਾ ਤੱਕ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿੱਚ ਤੁਹਾਡੇ ਕੋਲ ਹੁਣ ਇੱਕ ਬੈਕਅਪ ਪਲਾਨ ਹੋਵੇਗਾ ਜਿਸ ਦੇ ਜ਼ਰੀਏ ਤੁਸੀ ਆਪਣੇ ਸਮਾਰਟਫੋਨ ‘ਚ Google Go ਐਪ ਦੀ ਵਰਤੋਂ ਕਰ ਸਕੋਗੇ। ਇਹ ਗੂਗਲ ਸਰਚ ਐਪ ਦਾ ਲਾਈਟ ਵਰਜ਼ਨ ਹੈ ਜੋ ਕਿ ਲੋਅ-ਐਂਡ ਡਿਵਾਈਸਿਜ਼ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਐਪ ਦਾ ਸਾਈਜ਼ ਸਿਰਫ 7 ਐੱਮ.ਬੀ. ਹੈ। ਇਸ ਨੂੰ ਪਹਿਲਾਂ ਹੀ ਚੁਣੇ ਹੋਏ ਦੇਸ਼ਾਂ ਲਈ ਲਾਂਚ ਕੀਤਾ ਗਿਆ ਸੀ ਪਰ ਹੁਣ ਇਹ ਗਲੋਬਲੀ ਲਾਂਚ ਕੀਤਾ ਗਿਆ ਹੈ। ਗੂਗਲ ਗੋਅ Android Go OS ਦਾ ਹੀ ਇੰਟੀਗ੍ਰਲ ਪਾਰਟ ਹੈ ਜੋ ਸਟਾਕ ਐਂਡਰਾਇਡ ਸਿਸਟਮ ਦਾ ਇਕ ਸਟ੍ਰਿਪ-ਡਾਊਨ ਵਰਜ਼ਨ ਹੈ ਜੋ ਲੋਅ-ਐਂਡ ਡਿਵਾਈਸਿਜ਼ ਲਈ ਹੈ। ਇਸ ਵਿਚ ਗੂਗਲ ਐਪਸ ਦੇ ਦੂਜੇ ਲਾਈਟ ਵਰਜ਼ਨ ਐਪਸ ਸ਼ਾਮਲ ਹੈ ਜਿਵੇਂ ਕਿ ਗੈਲਰੀ ਗੋਅ, ਜੀਮੇਲ ਗੋਅ ਅਤੇ ਯੂਟਿਊਬ ਗੋਅ। Google go app ਗੂਗਲ ਗੋਅ ਨੂੰ ਐਂਡਰਾਇਡ 5.0 ਲਾਲੀਪਾਪ ਤੇ ਉਸ ਤੋਂ ਉਪਰ ਦੇ ਹਰ ਐਂਡਰਾਇਡ ਡਿਵਾਈਸ ’ਤੇ ਇੰਸਟਾਲ ਕੀਤਾ ਜਾ ਸਕਦੀ ਹੈ। ਸਰਚ ਰਿਜਲਟ ਪ੍ਰੋਵਾਈਡ ਕਰਨ ਦੇ ਨਾਲ ਇਹ ਐਪ ਬਾਅਦ ’ਚ ਇਸਤੇਮਾਲ ਲਈ ਤੁਹਾਡੇ ਸਰਚ ਨਤੀਜਿਆਂ ਨੂੰ ਵੀ ਰੈਫਰੈਂਸਿਸ ’ਚ ਸਟੋਰ ਕਰਕੇ ਰੱਖ ਸਕਦਾ ਹੈ। I / O 2019 ਈਵੈਂਟ ’ਚ ਗੂਗਲ ਨੇ ਗੋਅ ਐਪ ’ਚ ਏਕੀਕ੍ਰਿਤ ਲੈੱਨਜ਼ ਦਾ ਡੈਮੋ ਦਿਖਾਇਆ ਸੀ। ਇਸ ਦਾ ਇਸਤੇਮਾਲ ਕੈਮਰੇ ਰਾਹੀਂ ਸ਼ਬਦਾਂ ਨੂੰ ਪੜਨ, ਅਨੁਵਾਦ ਕਰਨ ਅਤੇ ਸਰਚ ਕਰਨ ਲਈ ਕੀਤਾ ਜਾ ਸਕਦਾ ਹੈ। ਐਪਲੀਕੇਸ਼ਨ ਸ਼ਬਦਾਂ ਨੂੰ ਪੜ ਸਕਦੀ ਹੈ ਅਤੇ ਇਥੋਂ ਤਕ ਕਿ ਉਨ੍ਹਾਂ ਪੜਦੇ ਹੋਏ ਉਨ੍ਹਾਂ ਦਾ ਅਨੁਵਾਦ ਵੀ ਕਰ ਸਕਦਾ ਹੈ। Google go app ਗੂਗਲ ਗੋਅ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸ ਦਾ ਇਸਤੇਮਾਲ ਵੈੱਬਸਾਈਟਾਂ ਤੋਂ ਟੈਕਸਟ ਨੂੰ ਜ਼ੋਰ ਨਾਲ ਪੜਨ ਲਈਕੀਤਾ ਜਾ ਸਕਦਾ ਹੈ। ਇਸ ਵਿਚ ਏ.ਆਈ.-ਪਾਵਰਡ ਰੀਡ-ਆਊਟ-ਅਲਾਊਡ ਫੀਚਰ ਹੈ ਜੋ ਤੁਹਾਨੂੰ ਕਿਸੇ ਵੀ ਵੈੱਬ ਪੇਜ ’ਤੇ ਤੁਹਾਡੇ ਦੁਆਰਾ ਹਾਈਲਾਈਟ ਕੀਤੇ ਗਏ ਸ਼ਬਦਾਂ ਨੂੰ ਸੁਣਨ ’ਚ ਮਦਦ ਕਰਦਾ ਹੈ। Google go app

Check Also

ਲਓ ਬਈ ਆ ਗਈ ਹਵਾ ਵਿੱਚ ਉਡਣ ਵਾਲੀ ਕਾਰ! ਜਾਣੋ ਕੀ ਹੈ ਖਾਸੀਅਤ

ਬ੍ਰਿਟੇਨ : ਹਰ ਇਨਸਾਨ ਦਾ ਹਵਾਈ ਸਫਰ ਦਾ ਸੁਫਨਾ ਹੁੰਦਾ ਹੈ ਤੇ ਇਹ ਸੁਫਨਾ ਹੁਣ …

Leave a Reply

Your email address will not be published. Required fields are marked *