ਇੱਕ ਅਜਿਹੀ ਖੇਡ ਜਿਹੜੀ ਕਰਦੀ ਹੈ ਮਾਨਸਿਕ ਤੌਰ ‘ਤੇ ਰੋਗੀਆਂ ਦਾ ਇਲਾਜ਼ (ਰਿਪੋਰਟ ਮੁਤਾਬਿਕ)

TeamGlobalPunjab
2 Min Read

ਮਨੁੱਖੀ ਜਿੰਦਗੀ ਵਿੱਚ ਖੇਡਾਂ ਬੜੀ ਅਹਿਮੀਅਤ ਰਖਦੀਆਂ ਹਨ ਇਹ ਜਿੱਥੇ ਵਿਹਲੇ ਸਮੇਂ ਦੌਰਾਨ ਇੱਕ ਚੰਗਾ ਟਾਈਮ ਪਾਸ ਸਾਬਤ ਹੁੰਦੀਆਂ ਹਨ ਉੱਥੇ ਹੀ ਇਹ ਸਾਡੇ ਲਈ ਹੋਰ ਵੀ ਕਈ ਤਰ੍ਹਾਂ ਨਾਲ ਫਾਈਦੇਮੰਦ ਹੁੰਦੀਆਂ ਹਨ। ਇਸ ਨੂੰ ਦੇਖਦਿਆਂ ਚੀਨ ਅੰਦਰ ਬਾਲਗਾਂ ਅਤੇ ਥੋੜੀ ਜਿਆਦਾ ਉਮਰ ਦੇ ਲੋਕਾਂ ਨੂੰ ਦਿਮਾਗੀ ਪ੍ਰੇਸ਼ਾਨੀ ਤੋਂ ਰਾਹਤ ਦਵਾਉਣ ਲਈ ਇੱਕ ਖੇਡ ਬਣਾਈ ਗਈ ਹੈ ਜਿਸ ਦਾ ਨਾਮ ਮਾਹਜੋਂਗ ਹੈ। ਇਸ ਸਬੰਧੀ ਜਰਨਲ ਸੋਸ਼ਲ ਸਾਇੰਸ ਅਤੇ ਮੈਡੀਸਨ ‘ਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਿਕ ਇਹ ਖੇਡ ਕਈ ਤਰ੍ਹਾਂ ਦੀਆਂ ਸਮਾਜਿਕ ਭਾਗੀਦਾਰੀਆਂ ਵਿੱਚੋਂ ਇੱਕ ਹੈ।ਉਨ੍ਹਾਂ ਦਾ ਦਾਅਵਾ ਹੈ ਕਿ ਇਸ ਖੇਡ ਨੂੰ ਨਿਯਮਿਤ ਰੂਪ ਨਾਲ ਖੇਡਣ ‘ਤੇ ਚੀਨ ਵਾਸੀਆਂ ਦੀਆਂ ਉਦਾਸੀ ਦੀਆਂ ਦਰਾਂ ਘਟ ਹੋ ਰਹੀਆਂ ਹਨ।

ਜਾਣਕਾਰੀ ਮੁਤਾਬਿਕ ਇਸ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਏਡਮ ਚੇਨ ਦਾ ਕਹਿਣਾ ਹੈ ਕਿ ਇਸ ਖੇਡ ਨਾਲ ਲੋਕਾਂ ਦੀ ਮਾਨਸਿਕ ਹਾਲਤ ਵਿੱਚ ਸੁਧਾਰ ਹੁੰਦਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮਾਨਸਿਕ ਤੌਰ ‘ਤੇ ਸਹੀ ਨਾ ਹੋਣਾ ਚੀਨ ਲਈ ਇੱਕ ਵੱਡੀ ਸਮੱਸਿਆ ਹੈ। ਇਕ ਰਿਪੋਰਟ ਮੁਤਾਬਿਕ 17 ਫੀਸਦੀ ਲੋਕ ਚੀਨ ਅੰਦਰ ਇਸ ਪ੍ਰੇਸ਼ਾਨੀ ਨਾਲ ਲੜ ਰਹੇ ਹਨ। ਰਿਸਰਚ ਟੀਮ ਨੇ ਦਾ ਇਹ ਦਾਅਵਾ ਹੈ ਕਿ ਇਸ ਖੇਡ ਦਾ ਪ੍ਰੀਖਣ 45 ਸਾਲ ਅਤੇ ਇਸ ਤੋਂ ਵਧੇਰੇ ਉਮਰ ਦੇ ਵਿਅਕਤੀਆਂ ‘ਤੇ ਕੀਤਾ ਗਿਆ ਹੈ ਤੇ ਇਸ ਤੋਂ ਹੀ ਇਹ ਸਿੱਧ ਹੋਇਆ ਹੈ। ਇਸ ਦੌਰਾਂਨ ਉਨ੍ਹਾਂ ਪਤਾ ਲਗਾਇਆ ਕਿ ਭਿੰਨ ਭਿੰਨ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਬੇਹਤਰ ਮਾਨਸਿਕ ਸਿਹਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿੱਚ ਜਿਹੜੇ ਸ਼ਹਿਰੀ ਲੋਕ ਮਹਾਂਜੋਂਗ ਖੇਡ ਖੇਡਣ ਵਾਲੇ ਸਨ ਉਹ ਆਮ ਤੌਰ ‘ਤੇ ਘੱਟ ਉਦਾਸੀ ਮਹਿਸੂਸ ਕਰਦੇ ਸਨ।

Share this Article
Leave a comment