ਪਰਗਟ ਸਿੰਘ ਦਾ ਕਸੂਰ ਕੀ ਹੈ? ਪਾਰਟੀਆਂ ‘ਚ ਮੁੱਦਿਆਂ ‘ਤੇ ਬੋਲਣਾ ਗੁਨਾਹ!

TeamGlobalPunjab
3 Min Read

-ਜਗਤਾਰ ਸਿੰਘ ਸਿੱਧੂ, ਸੀਨੀਅਰ ਪੱਤਰਕਾਰ

ਸਾਬਕਾ ਹਾਕੀ ਕਪਤਾਨ ਅਤੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦੇ ਬਿਆਨ ਨੇ ਇਸ ਮੁਲਕ ਦੇ ਰਾਜਸੀ ਸਿਸਟਮ ਦਾ ਭਾਂਡਾ ਪੂਰੀ ਤਰ੍ਹਾਂ ਚੁਰਾਹੇ ਵਿਚ ਭੰਨ ਦਿਤਾ ਹੈ। ਪ੍ਰਗਟ ਸਿੰਘ ਨੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨਾਲ ਜੁੜੇ ਦੋਸ਼ੀਆਂ ਨੂੰ ਸਜਾਵਾਂ ਦੇਣ, ਰੇਤ ਮਾਫੀਆ ਅਤੇ ਨਸ਼ਾ ਮਾਫੀਆ ਸਮੇਤ ਕਈ ਵੱਡੇ ਮੁੱਦਿਆ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲਿਆ ਸੀ।

ਖੇਡਾਂ ਤੋਂ ਰਾਜਨੀਤੀ ਵਿਚ ਆਏ ਪ੍ਰਗਟ ਸਿੰਘ ਦਾ ਦੋਸ਼ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸੱਕਤਰ ਕੈਪਟਨ ਸੰਦੀਪ ਸੰਧੂ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਇਨ੍ਹਾਂ ਮੁਦਿਆਂ ‘ਤੇ ਬੋਲਣਾ ਬੰਦ ਨਾ ਕੀਤਾ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਸਾਬਕਾ ਹਾਕੀ ਖਿਡਾਰੀ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨਾ ਗੁਨਾਅ ਹੈ ਤਾਂ ਉਹ ਕਿਸੇ ਵੀ ਸਥਿਤੀ ਦਾ ਸਾਹਮਨਾ ਕਰਨ ਲਈ ਤਿਆਰ ਹਨ।ਇਸ ਰਾਜਸੀ ਘਟਨਾਕ੍ਰਮ ਤੋਂ ਇਹ ਸਾਫ ਹੋ ਗਿਆ ਹੈ ਕਿ ਰਾਜਸੀ ਪਾਰਟੀਆਂ ਅੰਦਰ ਬਾਗੀ ਸੁਰ ਨੂੰ ਬਰਦਾਸ਼ਤ ਕਰਨ ਦਾ ਰਾਜਸੀ ਸਭਿਆਚਾਰ ਖਤਮ ਹੋ ਗਿਆ ਹੈ।

ਰਾਜਸੀ ਧਿਰਾਂ ਦੇ ਨੇਤਾ ਸੱਤਾ ਹਾਸਲ ਕਰਨ ਲਈ ਲੌਕਾਂ ਨਾਲ ਵੱਡੇ ਵਾਅਦੇ ਕਰਦੇ ਹਨ ਅਤੇ ਕਰੋੜਾਂ ਰੁਪਏ ਖੱਰਚਕੇ ਚੋਣਾਂ ਜਿੱਤੀਆਂ ਜਾਂਦੀਆ ਹਨ ਪਰ ਬਾਅਦ ਵਿਚ ਉਹ ਵਾਅਦੇ ਭੁਲਾ ਦਿਤੇ ਜਾਂਦੇ ਹਨ। ਜੇਕਰ ਲੋਕ ਉਨ੍ਹਾਂ ਵਾਅਦਿਆਂ ਦੀ ਪੂਰਤੀ ਲਈ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਪੁਲੀਸ ਦੀਆਂ ਡਾਂਗਾਂ ਖਾਣੀਆਂ ਪੈਂਦੀਆਂ ਹਨ ਅਤੇ ਕੇਸ ਦਰਜ ਹੁੰਦੇ ਹਨ।ਜੇਕਰ ਪਾਰਟੀ ਅੰਦਰ ਲੌਕਾਂ ਨਾਲ ਕੀਤੇ ਵਾਅਦਿਆਂ ਦੀ ਕੌਈ ਗੱਲ ਕਰਦਾ ਹੈ ਤਾਂ ਉਨ੍ਹਾਂ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦਾ ਨਾਂ ਦੇ ਕੇ ਪਾਰਟੀ ਵਿਚੋਂ ਬਾਹਰ ਦਾ ਰਾਸਤਾ ਵਿਖਾ ਦਿਤਾ ਜਾਂਦਾਂ ਹੈ ਜਾਂ ਸਰਕਾਰੀ ਏਜੰਸੀਆਂ ਰਾਹੀਂ ਕੇਸ ਬਣਾਏ ਜਾਂਦੇ ਹਨ।ਪ੍ਰਗਟ ਸਿੰਘ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਠਾਇਆ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਲਈ ਦਰਵਾਜ਼ੇ ਬੰਦ ਕਰ ਦਿਤੇ ਸਨ।ਹੁਣ ਬੇਸ਼ਕ ਸੰਦੀਪ ਸੰਧੂ ਦਾ ਕਹਿਣਾ ਹੈ ਕਿ ਉਸ ਨੇ ਪ੍ਰਗਟ ਸਿੰਘ ਨੂੰ ਕੋਈ ਧਮਕੀ ਨਹੀਂ ਦਿਤੀ ਪਰ ਰਾਜਸੀ ਆਗੂਆਂ ਦੀ ਭਰੋਸੇ ਯੋਗਤਾ ਬਾਰੇ ਹੀ ਸਵਾਲ ਉੱਠ ਰਹੇ ਹਨ।

- Advertisement -

ਇਹ ਰੁਝਾਨ ਕੇਵਲ ਕਾਂਗਰਸ ਵਿਚ ਹੀ ਨਹੀ ਸਗੋਂ ਦੁਜੀਆਂ ਰਾਜਸੀ ਪਾਰਟੀਆਂ ਅੰਦਰ ਵੀ ਵੱਧ ਰਿਹਾ ਹੈ। ਆਕਾਲੀ ਦਲ ਅੰਦਰ ਟਕਸਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਂਹਮਪੂਰਾ ਨੂੰ ਇਸੇ ਕਰਕੇ ਪਾਰਟੀ ਛੱਡਣੀ ਪਈ ਸੀ ਕਿਉਂ ਜੋ ਪਾਰਟੀ ਅੰਦਰ ਕੇਵਲ ਬਾਦਲਾਂ ਦੀ ਹੀ ਸੁਣੀ ਜਾਂਦੀ ਹੈ। ਖੇਤਰੀ ਪਾਰਟੀਆਂ ਅੰਦਰ ਇਹ ਰੁਝਾਨ ਤਾਂ ਪਹਿਲਾਂ ਤੋਂ ਭਾਰੂੂ ਹੈ ਪਰ ਕੌਮੀ ਪਾਰਟੀਆਂ ਅੰਦਰ ਵੀ ਬਾਗੀ ਸੁਰਾਂ ਲਈ ਕੋਈ ਥਾਂ ਨਹੀ ਹੈ।ਭਾਜਪਾ ਦੇ ਕਿੰਨ੍ਹੇਂ ਆਗੂਆਂ ਨੂੰ ਪਾਰਟੀ ਛੱਡਣੀ ਪਈ ਜਾਂ ਚੁੱਪ ਕਰਕੇ ਘਰੀ ਬੈਠ ਗਏ ਕਿਉਂ ਜੋ ਮੌਜੂਦਾ ਲੀਡਰਸ਼ਿਪ ਨੂੰ ਉਨ੍ਹਾਂ ਦੇ ਵਿਚਾਰ ਚੰਗੇ ਨਹੀਂ ਲੱਗਦੇ ਸਨ। ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ, ਕੰਵਰ ਸੱਧੂ ਅਤੇ ਹੋਰਾਂ ਨਾਲ ਵੀ ਪਾਰਟੀ ਸੁਪਰੀਮੋ ਕੇਜਰੀਵਾਲ ਨੇ ਇਸੇ ਤਰ੍ਹਾਂ ਕੀਤਾ। ਕੌਮੀ ਪੱਧਰ ‘ਤੇ ਕਾਂਗਰਸ ਕਈ ਧੜਿਆਂ ਵਿਚ ਵੰਡੀ ਗਈ ਕਿਉਂ ਜੋ ਪਾਰਟੀ ਵਿਚ ਵਿਰੋਧ ਦੀ ਕੋਈ ਥਾਂ ਨਹੀਂ ਸੀ।

Share this Article
Leave a comment