ਕਮਜ਼ੋਰ ਇਮਿਊਨ ਸਿਸਟਮ ਦੇ ਸਕਦਾ ਹੈ ਕਈ ਬਿਮਾਰੀਆਂ ਨੂੰ ਸੱਦਾ, ਜਾਣੋ ਇਸ ਦੇ ਲੱਛਣ ਅਤੇ ਇਲਾਜ ਬਾਰੇ ਜ਼ਰੂਰੀ ਗੱਲਾਂ?

TeamGlobalPunjab
4 Min Read

ਨਿਊਜ਼ ਡੈਸਕ : ਇਮਿਊਨ ਸਿਸਟਮ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਮਜ਼ਬੂਤ ਬਣਾਉਂਦਾ ਹੈ। ਇਸ ਲਈ ਸਿਹਤਮੰਦ ਰਹਿਣ ਲਈ ਇਮਿਊਨ ਸਿਸਟਮ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਮਿਊਨ ਸਿਸਟਮ ਸਰੀਰ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਅਤੇ ਸੰਕਰਮਣਾਂ ਤੋਂ ਬਚਾਉਂਦਾ ਹੈ। ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ ਉਹ ਸੰਕਰਮਣ ਦੀ ਲਪੇਟ ‘ਚ ਬਹੁਤ ਜਲਦੀ ਆਉਂਦੇ ਹਨ। ਅਜਿਹੇ ਵਿਅਕਤੀ ਬਹੁਤ ਜਲਦੀ ਬਿਮਾਰੀ ਹੁੰਦੇ ਹਨ। ਇਸ ਲਈ ਸਿਹਤਮੰਦ ਰਹਿਣ ਅਤੇ ਬਿਮਾਰੀਆਂ ਨਾਲ ਲੜਨ ਲਈ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨਾ ਬਹੁਤ ਜ਼ਰੂਰੀ ਹੈ।

ਚਿੱਟੇ ਲਹੂ ਦੇ ਸੈੱਲ, ਐਂਟੀਬਾਡੀਜ਼ ਅਤੇ ਹੋਰ ਤੱਤ ਜਿਵੇਂ ਅੰਗ ਅਤੇ ਲਿੰਫ ਨੋਡਸ ਨਾਲ ਇਮਿਊਨ ਸਿਸਟਮ ਬਣਦਾ ਹੈ। ਬਹੁਤ ਸਾਰੇ ਵਿਕਾਰ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦੇ ਹਨ। ਇਹ ਇਮਯੂਨੋਡੇਫੀਸੀਐਂਸੀ ਵਿਕਾਰ ਹਲਕੇ ਤੋਂ ਗੰਭੀਰ ਹੋ ਸਕਦੇ ਹਨ ਅਤੇ ਵਿਅਕਤੀ ਜਨਮ ਤੋਂ ਹੀ ਜਾਂ ਵਾਤਾਵਰਣ ਦੇ ਕਾਰਨਾਂ ਕਰਕੇ ਇਮਯੂਨੋਡੇਫੀਸੀਐਂਸੀ ਵਿਕਾਰਾਂ ਨਾਲ ਪੀੜਤ ਹੋ ਸਕਦਾ ਹੈ।

ਇਨ੍ਹਾਂ ਵਿੱਚ ਐੱਚਆਈਵੀ, ਕੁਝ ਕਿਸਮਾਂ ਦਾ ਕੈਂਸਰ, ਕੁਪੋਸ਼ਣ, ਵਾਇਰਲ ਹੈਪੇਟਾਈਟਸ ਅਤੇ ਕੁਝ ਡਾਕਟਰੀ ਇਲਾਜ ਸ਼ਾਮਲ ਹਨ। ਕਈ ਵਾਰ ਇਮਯੂਨੋਡੇਫੀਸੀਐਂਸੀ ਵਿਕਾਰ ਇੰਨੇ ਨਰਮ ਹੁੰਦੇ ਹਨ ਕਿ ਵਿਅਕਤੀ ਨੂੰ ਕਈ ਸਾਲਾਂ ਤੱਕ ਇਸਦਾ ਪਤਾ ਨਹੀਂ ਲੱਗ ਪਾਉਂਦਾ। ਕੁਝ ਮਾਮਲਿਆਂ ਵਿੱਚ ਇਹ ਵਿਕਾਰ ਇੰਨੇ ਗੰਭੀਰ ਰੂਪ ਧਾਰ ਲੈਂਦੇ ਹਨ ਕਿ ਵਿਅਕਤੀ ਨੂੰ ਬਾਰ ਬਾਰ ਸੰਕਰਮਣ (ਵਾਇਰਸ) ਹੁੰਦਾ ਰਹਿੰਦਾ ਹੈ। ਇਸ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਤੁਹਾਡੀ ਇਮਿਊਨ ਸਿਸਟਮ ਕਮਜ਼ੋਰ ਹੈ ਜਾਂ ਨਹੀਂ ਤਾਂ ਕਿ ਅਸੀਂ ਸਮੇਂ ਸਿਰ ਇਸ ਦਾ ਇਲਾਜ ਕਰ ਸਕੀਏ।

ਇਮਿਊਨ ਸਿਸਟਮ ਦੇ ਲੱਛਣ

- Advertisement -

ਇਮਿਊਨ ਸਿਸਟਮ ਦੇ ਕਮਜ਼ੋਰ ਹੋਣ ਦਾ ਮੁੱਖ ਕਾਰਨ ਬਾਰ-ਬਾਰ ਸੰਕਰਮਣ ਦਾ ਹੋਣਾ ਹੈ। ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਦੂਜਿਆਂ ਦੀ ਤੁਲਨਾ ‘ਚ ਜ਼ਿਆਦਾ ਜਲਦੀ ਸੰਕਰਮਣ(ਇੰਨਫੈਕਸ਼ਨ) ਹੁੰਦਾ ਰਹਿੰਦਾ ਹੈ।

ਮਜ਼ਬੂਤ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਦੀ ਤੁਲਨਾ ‘ਚ ਇਨ੍ਹਾਂ ਲੋਕਾਂ ਨੂੰ ਸੰਕਰਮਣ ਨਾਲ ਲੜਨ ‘ਚ ਜ਼ਿਆਦਾ ਮੁਸ਼ਕਿਲ ਹੁੰਦੀ ਹੈ। ਕਮਜ਼ੋਰ ਰੋਗ ਪ੍ਰਤੀਰੋਧ ਵਾਲੇ ਲੋਕਾਂ ਵਿਚ ਅਕਸਰ ਨਮੂਨੀਆ, ਮੈਨਿਨਜਾਈਟਿਸ, ਬ੍ਰੌਨਕਾਈਟਸ ਅਤੇ ਚਮੜੀ ਦੇ ਸੰਕਰਮਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਇਹ ਸੰਕਰਮਣ ਵਿਅਕਤੀ ਨੂੰ ਬਾਰ ਬਾਰ ਸੰਕਰਮਿਤ ਕਰਦੇ ਹਨ।

ਕਮਜ਼ੋਰ ਇਮਿਊਨਿਟੀ ਦੇ ਹੋਰ ਲੱਛਣਾਂ ‘ਚ ਸਵੈ-ਪ੍ਰਤੀਰੋਧਕ ਵਿਕਾਰ, ਅੰਦਰੂਨੀ ਅੰਗਾਂ ‘ਚ ਸੋਜਸ਼, ਖੂਨ ਨਾਲ ਸਬੰਧਤ ਵਿਕਾਰ ਜਿਵੇਂ ਅਨੀਮੀਆ, ਪਾਚਨ ਸੰਬੰਧੀ ਵਿਕਾਰ ਜਿਵੇਂ ਕਿ ਭੁੱਖ ਦੀ ਕਮੀ, ਦਸਤ ਜਾਂ ਪੇਟ ਦਾ ਭਾਰੀ ਹੋਣਾ, ਬੱਚਿਆਂ ਅਤੇ ਨਵਜੰਮੇ ਬੱਚੇ ਦੇ ਵਿਕਾਸ ‘ਚ ਦੇਰੀ ਹੋਣਾ ਆਦਿ ਸ਼ਾਮਲ ਹੈ।

ਇਲਾਜ

ਹਰੇਕ ਇਮਯੂਨੋਡੇਫੀਸੀਐਂਸੀ ਵਿਕਾਰ ਦਾ ਇਲਾਜ ਹਰੇਕ ਵਿਅਕਤੀ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ। ਜਿਵੇਂ ਕਿ ਏਡਜ਼ ਕਈ ਵੱਖੋ ਵੱਖਰੇ ਸੰਕਰਮਣ ਪੈਦਾ ਕਰਦਾ ਹੈ। ਡਾਕਟਰ ਹਰ ਸੰਕਰਮਣ ਲਈ ਅਲੱਗ ਤੋਂ ਦਵਾਈ ਦਿੰਦੇ ਹਨ।

- Advertisement -

ਇਮਯੂਨੋਡੇਫੀਸੀਐਂਸੀ ਵਿਕਾਰ ਦੇ ਇਲਾਜ ਵਿਚ ਆਮ ਤੌਰ ਤੇ ਐਂਟੀਬਾਇਓਟਿਕ ਅਤੇ ਇਮਿਊਨੋਗਲੋਬੂਲਿਨ ਥੈਰੇਪੀ ਸ਼ਾਮਲ ਹੈੇ। ਹੋਰ ਐਂਟੀਵਾਇਰਲ ਦਵਾਈਆਂ ਵਿੱਚ ਅਮੈਂਟਾਡੀਨ ਅਤੇ ਐਸੀਕਲੋਵਿਰ ਆਦਿ ਦਵਾਈਆਂ ਸ਼ਾਮਲ ਹਨ।

ਜੇਕਰ ਬੋਨ ਮੈਰੋ ਪ੍ਰਾਪਤ ਲਿੰਫੋਸਾਈਟਸ ਦਾ ਉਤਪਾਦਨ ਕਰਨ ਦੇ ਯੋਗ ਨਹੀਂ ਹੈ ਤਾਂ ਡਾਕਟਰ ਬੋਨ ਮੈਰੋ ਟ੍ਰਾਂਸਪਲਾਂਟ ਕਰ ਸਕਦੇ ਹਨ।

ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਧਿਆਨ

ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ ਉਨ੍ਹਾਂ ਨੂੰ ਸਿਹਤਮੰਦ ਰਹਿਣ ਲਈ ਅਤੇ ਸੰਕਰਮਣ ਤੋਂ ਬਚਣ ਲਈ ਇਨ੍ਹਾਂ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ :

ਸਫਾਈ ਦਾ ਹਮੇਸ਼ਾ ਧਿਆਨ ਰੱਖੋ।

ਪੂਰੀ ਨੀਂਦ ਲਓ।

ਤਣਾਅ ਤੋਂ ਦੂਰੀ ਬਣਾਈ ਰੱਖੋ।

ਰੋਜ਼ਾਨਾ ਕਸਰਤ ਕਰੋ।

ਬਿਮਾਰ ਲੋਕਾਂ ਤੋਂ ਕਾਫ਼ੀ ਦੂਰੀ ਬਣਾ ਕੇ ਰੱਖੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment