ਮਾਨਸੂਨ ‘ਚ ਤੁਹਾਨੂੰ ਬੀਮਾਰੀਆਂ ਤੋਂ ਇੰਝ ਦੂਰ ਰੱਖੇਗੀ ਤੁਲਸੀ ਅਤੇ ਕਾਲੀ ਮਿਰਚ

TeamGlobalPunjab
2 Min Read

ਨਿਊਜ਼ ਡੈਸਕ : ਮੀਂਹ ਦਾ ਮੌਸਮ ਕਈ ਬਿਮਾਰੀਆਂ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ, ਇਸ ਵਿੱਚ ਮੱਛਰ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ ਤੇ ਡੇਂਗੂ ਮੁੱਖ ਹਨ। ਮਾਨਸੂਨ ਦੌਰਾਨ ਮੌਸਮ ‘ਚ ਠੰਢਕ ਦੀ ਵਜ੍ਹਾ ਕਾਰਨ ਵਾਇਰਲ ਇਨਫੈਕਸ਼ਨ ਦਾ ਖਤਰਾ ਵੀ ਵਧ ਜਾਂਦਾ ਹੈ। ਅਜਿਹੇ ਵਿੱਚ ਸਰੀਰ ਦੀ ਇਮਿਊਨਿਟੀ ਮਜ਼ਬੂਤ ਕਰਨੀ ਬਹੁਤ ਜ਼ਰੂਰੀ ਹੈ। ਭਾਰਤ ਵਿੱਚ ਆਮ ਤੌਰ ‘ਤੇ ਹਰ ਘਰ ਵਿੱਚ ਤੁਲਸੀ ਲੱਗੀ ਹੁੰਦੀ ਹੈ ਤੇ ਇਸ ਦੀ ਮੈਡੀਕੇਸ਼ਨ ਪ੍ਰਾਪਰਟੀ ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਵਧੀਆ ਐਂਟੀਬਾਓਟਿਕ ਹੈ। ਇਸ ਨਾਲ ਬੈਕਟੀਰੀਆ ਅਤੇ ਫੰਗਸ ਵੀ ਖ਼ਤਮ ਹੋ ਜਾਂਦੇ ਹਨ।

ਤੁਲਸੀ ਤੇ ਕਾਲੀ ਮਿਰਚ ਹੈ ਖ਼ਜ਼ਾਨਾ

ਇਮਿਊਨ ਸਿਸਟਮ ਬੂਸਟ ਕਰਨ ‘ਚ ਤੁਲਸੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਸ ਵਿੱਚ ਫਾਈਟੋਕੈਮੀਕਲਜ਼, ਬਾਇਓਫਲੇਵੋਨਾਇਡ ਅਤੇ ਐਂਟੀ ਆਕਸੀਡੈਂਟ ਤੱਤ ਪਾਏ ਜਾਂਦੇ ਹਨ। ਇਹ ਮਾਈਕਰੋਬਸ ਨਾਲ ਸਰੀਰ ਦੀ ਸੁਰੱਖਿਆ ਕਰਦੇ ਹਨ। ਇਸ ਦੇ ਨਾਲ ਹੀ ਇਹ ਸਾਹ ਪ੍ਰਣਾਲੀ ‘ਚ ਹੋਣ ਵਾਲੀ ਇਨਫੈਕਸ਼ਨ ਨੂੰ ਵੀ ਰੋਕਦੇ ਹਨ। ਉੱਥੇ ਹੀ ਕਾਲੀ ਮਿਰਚ ਨਾਂ ਸਿਰਫ ਖਾਣੇ ਦਾ ਸਵਾਦ ਵਧਾਉਂਦੀ ਹੈ, ਬਲਕਿ ਇਸ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਮਾਈਕ੍ਰੋਬੀਅਲ ਗੁਣ ਵੀ ਹੁੰਦੇ ਹਨ। ਕਾਲੀ ਮਿਰਚ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਤੇ ਇਹ ਤੁਹਾਡਾ ਇਮਿਊਨ ਸਿਸਟਮ ਬੂਸਟ ਕਰਦੀ ਹੈ।

ਚਾਹ ਵਿੱਚ ਪਾ ਕੇ ਪੀਓ

- Advertisement -

ਤੁਲਸੀ ਅਤੇ ਕਾਲੀ ਮਿਰਚ ਨੂੰ ਇੱਕੋ ਸਮੇਂ ਲੈਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ ਨੂੰ ਲੈਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਤੁਸੀਂ ਚਾਹ ਬਣਾਉਂਦੇ ਸਮੇਂ ਤੁਲਸੀ ਤੇ ਕਾਲੀ ਮਿਰਚ ਪਾਣੀ ਵਿੱਚ ਪਾ ਕੇ ਉਬਾਲ ਲਵੋ। ਇਸ ਤੋਂ ਇਲਾਵਾ ਤੁਸੀਂ ਇਸ ਦਾ ਕਾੜ੍ਹਾ ਬਣਾ ਸਕਦੇ ਹੋ।

ਕਾੜ੍ਹਾ ਬਣਾਉਣ ਦਾ ਆਸਾਨ ਤਰੀਕਾ

ਕਾੜ੍ਹਾ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਭਾਂਡੇ ਵਿੱਚ ਪਾਣੀ ਉਬਾਲੋ। ਇਸ ਦੇ ਨਾਲ ਹੀ ਅਦਰਕ, ਕਾਲੀ ਮਿਰਚ, ਲੌਂਗ ਅਤੇ ਦਾਲਚੀਨੀ ਨੂੰ ਕੁੱਟ ਲਵੋ, ਜਦੋਂ ਪਾਣੀ ਉਬਲ ਜਾਵੇ ਤਾਂ ਇਸ ਵਿੱਚ ਸਾਰੇ ਕੁੱਟੇ ਹੋਏ ਮਸਾਲੇ ਅਤੇ ਤੁਲਸੀ ਦੀਆਂ ਪੱਤੀਆਂ ਪਾ ਕੇ ਕੁਝ ਦੇਰ ਲਈ ਉਬਾਲੋ ਤੇ ਇਸ ਵਿੱਚ ਸ਼ਹਿਦ ਪਾ ਕੇ ਗਰਮ ਗਰਮ ਪੀਓ। ਇਹ ਤੁਹਾਡੇ ਗਲੇ ਦੀ ਇਨਫੈਕਸ਼ਨ ਅਤੇ ਖਾਂਸੀ ਤੋਂ ਵੀ ਰਾਹਤ ਦੇਵੇਗਾ।

Share this Article
Leave a comment