ਜੰਗ ਦੀਆਂ ਤਿਆਰੀਆਂ ਵਿਚਾਲੇ, ਰੂਸ ਤੇ ਯੂਕਰੇਨ ਨੇ ਜੰਗਬੰਦੀ ’ਤੇ ਜਤਾਈ ਸਹਿਮਤੀ

TeamGlobalPunjab
2 Min Read

ਪੈਰਿਸ: ਰੂਸ ਤੇ ਯੂਕਰੇਨ ਨੂੰ ਲੈ ਕੇ ਜਾਰੀ ਵਿਵਾਦ ਦੇ ਵਿਚਾਲੇ ਪੈਰਿਸ ਤੋਂ ਇੱਕ ਰਾਹਤ ਦੀ ਖ਼ਬਰ ਆਈ ਹੈ। ਖਬਰਾਂ ਮੁਤਾਬਕ ਦੋਵੇਂ ਪੱਖਾਂ ਵਿਚਾਲੇ ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਹੋਈ ਵਾਰਤਾ ਦੌਰਾਨ ਦੋਵੇਂ ਦੇਸ਼ਾਂ ਨੇ ਬਗੈਰ ਸ਼ਰਤ ਜੰਗਬੰਦੀ ਦੇ ਪ੍ਰਤੀ ਵਚਨਬੱਧਤਾ ਦਰਸਾਈ ਹੈ।

ਇਸ ਤੋਂ ਇਲਾਵਾ ਰੂਸ ਅਤੇ ਯੂਕਰੇਨ ਦੋਵੇਂ ਅਗਲੇ ਮਹੀਨੇ ਮੁੜ ਗੱਲਬਾਤ ਕਰਨਗੇ। ਬੈਠਕ ਤੋਂ ਬਾਅਦ ਫਰਾਂਸ ਦੇ ਰਾਜਦੂਤ ਨੇ ਕਿਹਾ ਕਿ 8 ਘੰਟੇ ਚਲੀ ਗੱਲਬਾਤ ਦੇ ਚੰਗੇ ਸੰਕੇਤ ਮਿਲੇ ਹਨ। ਰੂਸ ਵਲੋਂ ਯੂਕਰੇਨ ਦੀ ਸਰਹੱਦ ਦੇ ਕੋਲ ਆਪਣੀ ਭਾਰੀ ਫੌਜ ਤਾਇਨਾਤੀ ਕੀਤੀ ਜਾਣ ਲੱਗੀ ਸੀ। ਅਜਿਹੇ ਖਦਸ਼ੇ ਜਤਾਏ ਜਾ ਰਹੇ ਸਨ ਕਿ ਉਹ ਅਪਣੇ ਨਾਟੋ ਸਮਰਥਕ ਗੁਆਂਢੀ ਦੇਸ਼ ਯੂਕਰੇਨ ’ਤੇ ਹਮਲਾ ਕਰ ਸਕਦਾ ਹੈ।

ਰੂਸੀ ਦੂਤ ਦਿਮਿਤਰੀ ਕੋਜਾਕ ਨੇ ਕਿਹਾ ਕਿ ਸਾਰੇ ਮੱਤਭੇਦਾਂ ਦੇ ਬਾਵਜੂਦ ਅਸੀ ਸਹਿਮਤ ਸੀ ਕਿ ਸਾਰੇ ਪੱਖਾਂ ਵਲੋਂ ਸਮੱਝੌਤੇ ਵਜੋਂ ਜੰਗਬੰਦੀ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡੇ ਸਾਥੀਆਂ ਨੇ ਸਾਡੇ ਤਰਕਾਂ ਨੂੰ ਸਮਝ ਲਿਆ ਹੈ ਅਤੇ ਬਰਲਿਨ ਵਿੱਚ ਨਵੇਂ ਦੌਰ ਦੀ ਗੱਲਬਾਤ ਨਾਲ ਸਾਨੂੰ ਨਤੀਜੇ ਦੀ ਉਮੀਦ ਹੈ ।

ਫਰਾਂਸੀਸੀ ਰਾਸ਼ਟਰਪਤੀ ਮੈਕਰੋਂ ਦੇ ਇੱਕ ਸਹਿਯੋਗੀ ਨੇ ਕਿਹਾ ਕਿ ਲਗਾਤਾਰ ਵਧ ਰਹੇ ਤਣਾਅ ਦੇ ਵਿਚਾਲੇ ਇੱਕ ਚੰਗੀ ਖ਼ਬਰ ਮਿਲੀ ਹੈ। 2019 ਤੋਂ ਬਾਅਦ ਪਹਿਲੀ ਵਾਰ ਰੂਸ ਅਤੇ ਯੂਕਰੇਨ ਨੇ ਇੱਕ ਸਾਂਝੇ ਬਿਆਨ ਨੂੰ ਲੈ ਸਹਿਮਤੀ ਜਤਾਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment