ਅਨਪੜ੍ਹ ਦਾਦੀ ਦੀ ਅੰਗਰੇਜ਼ੀ ਨੇ ਟਵੀਟਰ ‘ਤੇ ਪਾਈ ਧਮਾਲ, ਚਾਰੇ ਪਾਸੇ ਹੋ ਹਨ ਚਰਚੇ, ਤੁਸੀਂ ਵੀ ਸੁਣੋ

TeamGlobalPunjab
2 Min Read

ਨਿਊਜ਼ ਡੈਸਕ : ਆਈਪੀਐੱਸ ਅਧਿਕਾਰੀ ਅਰੁਣ ਬੋਥਰਾ ਨੇ ਆਪਣੇ ਟਵੀਟਰ ਅਕਾਊਂਟ ਤੋਂ ਇੱਕ ਪੇਂਡੂ ਖੇਤਰ ਦੀ ਬਜ਼ੁਰਗ ਔਰਤ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਦਾਦੀ ਨੂੰ ਫਰਾਟੇਦਾਰ ਅੰਗਰੇਜ਼ੀ ਬੋਲਦੇ ਦੇਖਿਆ ਜਾ ਸਕਦਾ ਹੈ। ਟਵੀਟਰ ‘ਤੇ ਇਸ ਵੀਡੀਓ ਨੂੰ ਕਾਫੀ ਲਾਇਕ ਮਿਲੇ ਹਨ।

ਦਰਅਸਲ ਇਹ ਵੀਡੀਓ ਪੇਂਡੂ ਖੇਤਰ ‘ਚ ਰਹਿਣ ਵਾਲੀ ਭਗਵਾਨੀ ਦੇਵੀ ਦੀ ਹੈ। ਜਿਸ ਦੀ ਉਮਰ ਲਗਭਗ 70 ਸਾਲ ਹੈ। ਭਗਵਾਨੀ ਦੇਵੀ ਕਦੀ ਵੀ ਸਕੂਲ ਨਹੀਂ ਗਈ। ਵੀਡੀਓ ‘ਚ ਭਗਵਾਨੀ ਦੇਵੀ ਚਿੱਟੀ ਕਮੀਜ਼ ਤੇ ਲਾਲ ਦੁਪੱਟਾ ਲੈ ਕੇ ਅੰਗਰੇਜ਼ੀ ‘ਚ ਮਹਾਤਮਾ ਗਾਂਧੀ ‘ਤੇ ਬੋਲ ਰਹੀ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਵੀਡੀਓ ‘ਚ ਦਾਦੀ ਬਿਨ੍ਹਾ ਰੁਕੇ ਅੰਗਰੇਜ਼ੀ ਬੋਲਦੀ ਹੈ ਹਾਲਾਂਕਿ ਵੀਡੀਓ ‘ਚ ਕਿਤੇ ਕਿਤੇ ਉਹ ਕੁਝ ਹਿੰਦੀ ਸ਼ਬਦਾਂ ਦਾ ਵੀ ਇਸਤਮਾਲ ਕਰਦੀ ਹੈ। ਪਰ ਉਸ ਦੇ ਆਤਮ ਵਿਸ਼ਵਾਸ ਨੂੰ ਦੇਖ ਤੁਸੀਂ ਉਸ ਦੀ ਗਲਤੀ ਨੂੰ ਵੀ ਨਜ਼ਰਅੰਦਾਜ਼ ਕਰ ਦਓਗੇ।

ਵੀਡੀਓ ‘ਚ ਦਾਦੀ ਕਹਿੰਦੀ ਹੈ- ਮਹਾਤਮਾ ਗਾਂਧੀ ਦੁਨੀਆ ਦੇ ਇੱਕ ਮਹਾਨ ਵਿਅਕਤੀ ਤੇ ਦੇਸ਼ ਦੇ ਰਾਸ਼ਟਰ ਪਿਤਾ ਸਨ। ਹਿੰਦੂ ਅਤੇ ਮੁਸਲਮਾਨ ਦੋਵੇਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ। ਇਸ ਤੋਂ ਇਲਾਵਾ ਵੀਡੀਓ ‘ਚ ਦਾਦੀ ਮਹਾਤਮਾ ਗਾਂਧੀ ਦੇ ਆਮ ਜੀਵਨ ਬਾਰੇ ਵੀ ਦੱਸਦੀ ਹੈ।

 

- Advertisement -

ਆਈਪੀਐੱਸ ਅਧਿਕਾਰੀ ਅਰੁਣ ਬੋਥਰਾ ਨੇ ਇਸ ਵੀਡੀਓ ਨੂੰ ਕਾਂਗਰਸ ਦੇ ਨੇਤਾ ਸ਼ਸ਼ੀ ਥਰੂਰ ਨੂੰ ਟੈਗ ਕੀਤਾ ਅਤੇ ਲਿਖਿਆ ਕਿ ਇਹ ਜਾਣਨਾ ਦਿਲਚਸਪ ਹੋਵੇਗਾ  “ਕੀ ਤੁਸੀਂ ਇਸ ਔਰਤ ਨੂੰ ਉਸਦੀ ਅੰਗ੍ਰੇਜ਼ੀ ਲਈ ਕਿੰਨੇ ਅੰਕ ਦਿੰਦੇ ਹੋ?”

ਦੱਸ ਦਈਏ ਕਿ ਸ਼ਸ਼ੀ ਥਰੂਰ ਨੂੰ ਉਨ੍ਹਾਂ ਦੀ ਸ਼ਾਨਦਾਰ ਅੰਗਰੇਜ਼ੀ ਲਈ ਜਾਣਿਆ ਜਾਂਦਾ ਹੈ। ਟਵੀਟਰ ‘ਤੇ ਲਿਖੀ ਉਨ੍ਹਾਂ ਦੀ ਅੰਗਰੇਜ਼ੀ ਨੂੰ ਸਮਝਣ ਲਈ ਲੋਕ ਅਕਸਰ ਡਿਕਸ਼ਨਰੀ ਦੀ ਮਦਦ ਲੈਂਦੇ ਹਨ। ਲੋਕ ਦਾਦੀ ਦੀ ਇਸ ਵੀਡੀਓ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਪੇਂਡੂ ਦਿਖਣ ਵਾਲੀ ਔਰਤ ਨੂੰ ਬਹੁਤ ਗਿਆਨ ਹੈ ਅਤੇ ਉਸਦੀ ਅੰਗਰੇਜ਼ੀ ਵੀ ਬਹੁਤ ਚੰਗੀ ਹੈ।

- Advertisement -
Share this Article
Leave a comment