ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸੋਢੀ ਤੇ ਕਾਂਗਰਸੀ ਉਮੀਦਵਾਰ ਪਰਮਿੰਦਰ ਪਿੰਕੀ ਖਿਲਾਫ਼ ਕੇਸ ਦਰਜ

TeamGlobalPunjab
1 Min Read

ਫ਼ਿਰੋਜ਼ਪੁਰ: ਚੋਣਾਂ ਵਾਲੇ ਦਿਨ ਆਪਣੇ ਗੰਨਮੈਨਾਂ ਨਾਲ ਚੋਣ ਬੂਥ ’ਤੇ ਗੇੜੀ ਮਾਰਨ ਲਈ ਪਹੁੰਚੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਖ਼ਿਲਾਫ਼ ਥਾਣਾ ਛਾਉਣੀ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਰਾਣਾ ਗੁਰਮੀਤ ਸੋਢੀ
           ਰਾਣਾ ਗੁਰਮੀਤ ਸੋਢੀ

 

ਪਰਮਿੰਦਰ ਸਿੰਘ ਪਿੰਕੀ
                     ਪਰਮਿੰਦਰ ਸਿੰਘ ਪਿੰਕੀ

ਥਾਣਾ ਕੈਂਟ ਪੁਲਿਸ ਮੁਤਾਬਕ ਕਾਂਗਰਸੀ ਉਮੀਦਵਾਰ ਅਤੇ ਭਾਜਪਾ ਉਮੀਦਵਾਰ ਰਾਣਾ ਸੋਢੀ ਆਪਣੀ ਜ਼ੈੱਡ ਪਲੱਸ ਸਕਿਓਰਿਟੀ ਨਾਲ ਪੋਲਿੰਗ ਬੂਥ ਵਿਚ ਵੜ ਗਏ। ਅਜਿਹਾ ਕਰਨ ‘ਤੇ ਚੋਣ ਜ਼ਾਬਤੇ ਦਾ ਉਲੰਘਣ ਕੀਤਾ ਗਿਆ ਹੈ। ਥਾਣਾ ਕੈਂਟ ਪੁਲਿਸ ਨੇ ਦੋਵੇਂ ਉਮੀਦਵਾਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 188 ਅਤੇ 171-ਐਫ਼ ਅਧੀਨ ਕੇਸ ਦਰਜ ਕੀਤਾ ਹੈ। ਦੱਸ ਦਈਏ ਕਿ ਦੋਵਾਂ ਉਮੀਦਵਾਰਾਂ ਨਾਲ ਹਮੇਸ਼ਾ ਹੀ ਵੱਡੀ ਗਿਣਤੀ ਸੁਰੱਖਿਆ ਗਾਰਡ ਮੌਜੂਦ ਰਹਿੰਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment