ਵੀਅਤਨਾਮ ਸਪੀਡਬੋਟ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ 15 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਪੁੱਜੀਆਂ ਭਾਰਤ

Global Team
2 Min Read

ਨਵੀ ਦਿੱਲੀ : ਵੀਅਤਨਾਮ ਵਿੱਚ ਹੋਏ ਸਪੀਡਬੋਟ ਹਾਦਸੇ ਵਿੱਚ ਜਾਨ ਗੁਆਉਣ ਵਾਲੇ 15 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਸੋਮਵਾਰ ਰਾਤ ਮੁੰਬਈ ਪਹੁੰਚ ਗਈਆਂ। ਹੋ ਚੀ ਮਿਨਹ ਸਿਟੀ ਤੋਂ ਵੀਅਤਨਾਮ ਏਅਰਲਾਈਨਜ਼ ਦੀ ਫਲਾਈਟ VN 979 ਰਾਤ 9:19 ਵਜੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ। ਇਸ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਵਿੱਚ ਭੇਜਣ ਦੀ ਤਿਆਰੀ ਕੀਤੀ ਗਈ।

ਮ੍ਰਿਤਕਾਂ ਵਿੱਚ 10 ਲੋਕ ਤਾਮਿਲਨਾਡੂ, ਤਿੰਨ ਆਂਧਰਾ ਪ੍ਰਦੇਸ਼ ਅਤੇ ਦੋ ਕੇਰਲ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਸੂਤਰਾਂ ਮੁਤਾਬਕ, ਮ੍ਰਿਤਕ ਦੇਹਾਂ ਨੂੰ ਕੋਇੰਬਟੂਰ, ਚੇਨਈ, ਹੈਦਰਾਬਾਦ ਅਤੇ ਤਿਰੂਵਨੰਤਪੁਰਮ ਭੇਜਿਆ ਜਾਵੇਗਾ।

ਦੱਸ ਦਈਏ ਕਿ ਪਿਛਲੇ ਹਫ਼ਤੇ ਸ਼ਨੀਵਾਰ ਨੂੰ ਫੂ ਕਵੋਕ (Phu Quoc) ਟਾਪੂ ਦੇ ਕੋਲ ਹੋਨ ਮੇ ਰੁਟ ਨਗੋਆਈ ਦੇ ਨੇੜੇ 32 ਭਾਰਤੀ ਸੈਲਾਨੀਆਂ ਅਤੇ ਚਾਲਕ ਦਲ ਦੇ ਚਾਰ ਸਥਾਨਕ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਸਪੀਡਬੋਟ ਪਲਟ ਗਈ ਸੀ। ਇਸ ਹਾਦਸੇ ਵਿੱਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ ਸੀ। ਹਾਦਸੇ ਵਿੱਚ 16 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ। ਇਲਾਜ ਤੋਂ ਬਾਅਦ ਉਹ ਭਾਰਤ ਪਰਤ ਚੁੱਕੇ ਹਨ, ਜਦਕਿ ਇੱਕ ਹੋਰ ਜ਼ਿੰਦਾ ਬਚੇ ਵਿਅਕਤੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਫੂ ਕਵੋਕ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਦੱਸਿਆ ਗਿਆ ਕਿ ਸੈਲਾਨੀ ਇੱਕ ਟਾਪੂ ਤੋਂ ਪਰਤ ਰਹੇ ਸਨ। ਇਸੇ ਦੌਰਾਨ ਹੋਨ ਮੇ ਰੁਟ ਨਗੋਆਈ ਟਾਪੂ ਤੋਂ ਕਰੀਬ 400 ਮੀਟਰ ਦੂਰ ਉਨ੍ਹਾਂ ਦੀ ਸਪੀਡਬੋਟ ਪਲਟ ਗਈ। ਵੀਅਤਨਾਮ ਵਿੱਚ ਸਮੁੰਦਰ ਵਿੱਚ ਪਲਟੀ ਸਪੀਡਬੋਟ ਦੇ ਕੈਪਟਨ ਨੂੰ ਲਾਪਰਵਾਹੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਕਿਸ਼ਤੀ ਵਿੱਚ ਕੁੱਲ 32 ਭਾਰਤੀ ਸੈਲਾਨੀਆਂ ਦੇ ਨਾਲ ਚਾਲਕ ਦਲ ਦੇ ਮੈਂਬਰ ਅਤੇ ਟੂਰ ਗਾਈਡ ਸਵਾਰ ਸਨ। ਵੀਅਤਨਾਮੀ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਖ਼ਰਾਬ ਮੌਸਮ ਵੀ ਹਾਦਸੇ ਦਾ ਇੱਕ ਕਾਰਨ ਰਿਹਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment