ਕੈਨੇਡਾ ‘ਚ ਠੱਗ ਕੌਮਾਂਤਰੀ ਵਿਦਿਆਰਥੀਆਂ ਨੂੰ ਬਣਾ ਰਹੇ ਨੇ ਨਿਸ਼ਾਨਾ

Prabhjot Kaur
2 Min Read

ਐਡਮਿੰਟਨ: ਕੈਨੇਡਾ ਪਹੁੰਚ ਰਹੇ ਕੌਮਾਂਤਰੀ ਵਿਦਿਆਰਥੀਆਂ ਨਾਲ ਠੱਗੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਠੱਗਾਂ ਵੱਲੋਂ ਸਿਰਫ਼ ਵਿਦਿਆਰਥੀਆਂ ਨੂੰ ਹੀ ਸ਼ਿਕਾਰ ਨਹੀਂ ਬਣਾਇਆ ਜਾ ਰਿਹਾ ਸਗੋਂ ਨਵੇਂ ਪਰਵਾਸੀ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ ਅਤੇ ਠੱਗੀ ਦੇ ਵਿੱਚ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।

ਰਿਪੋਰਟ ਮੁਤਾਬਕ ਵੈਨਕੂਵਰ ਦੀ ਇੱਕ ਇਮੀਗ੍ਰੇਸ਼ਨ ਸਲਾਹਕਾਰ ਦਾ ਨਾਮ ਠੱਗੀ ਦੇ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ ਜੋ ਖੁਦ ਨੂੰ ਵਕੀਲ ਦੱਸ ਕੇ ਪਰਵਾਸੀਆਂ ਨੂੰ ਸੁਖਾਲੇ ਤਰੀਕੇ ਨਾਲ ਪੀ.ਆਰ. ਦਿਵਾਉਣ ਦੇ ਨਾਮ ’ਤੇ ਠੱਗ ਰਹੀ ਸੀ। ਜ਼ਿਆਦਾਤਰ ਠੱਗੀਆਂ ਫੋਨ ਰਾਹੀਂ ਹੁੰਦੀਆਂ ਹਨ ਅਤੇ ਠੱਗ ਖੁਦ ਨੂੰ ਇਮੀਗ੍ਰੇਸ਼ਨ ਵਿਭਾਗ ਦਾ ਅਫ਼ਸਰ ਦੱਸ ਕੇ ਸਬੰਧਤ ਵਿਅਕਤੀ ਨੂੰ ਪਹਿਲਾਂ ਡਰਾਉਂਦੇ ਹਨ ਅਤੇ ਫਿਰ ਤੈਅਸ਼ੁਦਾ ਰਕਮ ਦੇ ਇਵਜ਼ ਵਿੱਚ ਰਾਹਤ ਦੀ ਗੱਲ ਕੀਤੀ ਜਾਂਦੀ ਹੈ।

ਉਧਰ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਲਗਾਤਾਰ ਕੌਮਾਂਤਰੀ ਵਿਦਿਆਰਥੀਆਂ ਅਤੇ ਨਵੇਂ ਪਰਵਾਸੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਕਾਲ ਕਰ ਕੇ ਕੋਈ ਫੀਸ ਵਸੂਲ ਨਹੀਂ ਕੀਤੀ ਜਾਂਦੀ। ਠੱਗਾਂ ਵੱਲੋਂ ਫ਼ਰਜ਼ੀ ਨਾਮ ਅਤੇ ਏਜੰਟ ਨੰਬਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸੰਭਾਵਤ ਤੌਰ ‘ਤੇ ਸਹੀ ਲਗਦੇ ਹਨ ਪਰ ਅਜਿਹੀਆਂ ਕਾਲਾਂ ਵੱਡੀ ਧੋਖਾਧੜੀ ਤੋਂ ਸਿਵਾਏ ਕੁਝ ਨਹੀਂ ਹੁੰਦੀਆਂ।

ਠੱਗੀ ਦੇ ਸ਼ਿਕਾਰ ਬਣੇ ਕੌਮਾਂਤਰੀ ਵਿਦਿਆਰਥੀਆਂ ‘ਚ ਐਡਮਿੰਟਨ ਦੀ ਕਨਕੋਰਡੀਆ ਯੂਨੀਵਰਸਿਟੀ ਵਿੱਚ ਦਾਖ਼ਲਾ ਲੈਣ ਵਾਲਾ ਵਿਦਿਆਰਥੀ ਵੀ ਸ਼ਾਮਲ ਹੈ ਜਿਸ ਨੂੰ 11 ਹਜ਼ਾਰ ਡਾਲਰ ਗਵਾਉਣੇ ਪਏ। ਇਕ ਹੋਰ ਵਿਦਿਆਰਥੀ ਠੱਗੀ ਤੋਂ ਵਾਲ ਵਾਲ ਬਚ ਗਿਆ ਜਿਸ ਤੋਂ ਸਿਹਤ ਬੀਮੇ ਦੇ ਇਵਜ਼ ਵਿੱਚ 5 ਹਜ਼ਾਰ ਡਾਲਰ ਮੰਗੇ ਗਏ ਸਨ ਪਰ ਸਮਾਂ ਰਹਿੰਦੇ ਸਭ ਕੁਝ ਸਾਹਮਣੇ ਆ ਗਿਆ।

- Advertisement -

Share this Article
Leave a comment