ਕੋਰੋਨਾ ਵਾਇਰਸ ਕਾਰਨ ਦੁਨੀਆਂ ਭਰ ‘ਚ 15 ਲੱਖ ਤੋਂ ਵੱਧ ਬੱਚੇ ਹੋਏ ਅਨਾਥ 

TeamGlobalPunjab
2 Min Read

ਨਿਊਜ਼ ਡੈਸਕ : ਕੋਰੋਨਾ ਵਾਇਰਸ ਨੇ ਲੱਖਾਂ ਦੀ ਗਿਣਤੀ ਵਿੱਚ ਬੱਚਿਆਂ ਨੂੰ ਅਨਾਥ ਕਰ ਦਿੱਤਾ ਹੈ। ਲੈਂਸੇਟ ‘ਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਮਹਾਂਮਾਰੀ ਦੇ ਪਹਿਲੇ 14 ਮਹੀਨਿਆਂ ਵਿੱਚ ਦੁਨੀਆਂ ਦੇ 21 ਦੇਸ਼ਾਂ ਵਿੱਚ 15.62 ਲੱਖ ਬੱਚਿਆਂ ਦੇ ਸਿਰ ਤੋਂ ਮਾਂ ਜਾਂ ਪਿਤਾ ਜਾਂ ਦੋਵਾਂ ਦਾ ਸਾਇਆ ਉੱਠ ਗਿਆ ਹੈ। ਇਨ੍ਹਾਂ ਚੋਂ 1,16,263 ਬੱਚੇ ਭਾਰਤ ਦੇ ਵੀ ਹਨ, ਜਿਨ੍ਹਾਂ ਨੂੰ ਹੁਣ ਮਾਤਾ ਪਿਤਾ ਦਾ ਪਿਆਰ ਕਦੇ ਨਸੀਬ ਨਹੀਂ ਹੋਵੇਗਾ।

ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਨੈਸ਼ਨਲ ਇੰਸਟੀਚਿਊਟ ਆਨ ਡਰੱਗ ਐਬਿਊਜ਼ (NIDA) ਦੀ ਰਿਪੋਰਟ ਮੁਤਾਬਕ ਭਾਰਤ ‘ਚ 25,500 ਬੱਚਿਆਂ ਦੀਆਂ ਮਾਂਵਾ, 90,751 ਪਿਤਾ ਜਦਕਿ ਕਈ ਬੱਚਿਆਂ ਦੇ ਮਾਤਾ-ਪਿਤਾ ਦੋਵਾਂ ਦੀ ਕੋਰੋਨਾ ਮਹਾਂਮਾਰੀ ਕਾਰਨ ਜਾਨ ਚਲੇ ਗਈ।

ਜਾਂਚ ਵਿੱਚ ਕਿਹਾ ਗਿਆ ਹੈ ਕਿ ਦੁਨੀਆਂ ਭਰ ਵਿੱਚ 11.34 ਲੱਖ ਬੱਚਿਆਂ ਨੇ ਆਪਣੇ ਮਾਪਿਆਂ ਜਾਂ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਦਾਦਾ-ਦਾਦੀ ਨੂੰ ਕੋਰੋਨਾ ਵਾਇਰਸ ਕਾਰਨ ਖੋਹ ਦਿੱਤਾ। ਰਿਪੋਰਟ ਮੁਤਾਬਕ ਇਸ ‘ਚੋਂ 10.42 ਲੱਖ ਬੱਚਿਆਂ ਦੇ ਮਾਤਾ-ਪਿਤਾ ਦੋਵਾਂ ਦੀ ਜਾਨ ਚਲੇ ਗਈ ਹੈ। ਇਸ ਤੋਂ ਇਲਾਵਾ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਔਰਤਾਂ ਦੇ ਮੁਕਾਬਲੇ ਹਰ ਦੇਸ਼ ਵਿੱਚ ਮਰਦਾਂ ਦੀ ਮੌਤ ਜ਼ਿਆਦਾ ਹੋਈ ਹੈ।

- Advertisement -

NIAH ਦੀ ਰਿਪੋਰਟ ਮੁਤਾਬਕ ਦੱਖਣੀ ਅਫ਼ਰੀਕਾ, ਪੇਰੂ, ਅਮਰੀਕਾ, ਭਾਰਤ, ਬ੍ਰਾਜ਼ੀਲ ਅਤੇ ਮੈਕਸੀਕੋ ‘ਚ ਸਭ ਤੋਂ ਜ਼ਿਆਦਾ ਬੱਚੇ ਅਨਾਥ ਹੋਏ ਹਨ। ਭਾਰਤ ਨੂੰ ਲੈ ਕੇ ਕੀਤੇ ਗਏ ਸਰਵੇ ‘ਚ ਇਹ ਵੀ ਪਤਾ ਚੱਲਿਆ ਹੈ ਕਿ 2,898 ਬੱਚੇ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਦਾਦਾ-ਦਾਦੀ ਨੂੰ ਖੋਹ ਦਿੱਤਾ, ਜੋ ਉਨ੍ਹਾਂ ਦੀ ਦੇਖਭਾਲ ਤੇ ਪਾਲਣ ਪੋਸ਼ਣ ਕਰਦੇ ਸਨ।

Share this Article
Leave a comment