‘ਐਲਨ ਮਸਕ’ 7ਵੀਂ ਵਾਰ ਬਣੇ ਪਿਤਾ ,ਨਵੀਂ ਜੰਮੀ ਧੀ ਦਾ ਰੱਖਿਆ ਦਿਲਚਸਪ ਨਾਂ

TeamGlobalPunjab
2 Min Read

ਨਿਊਜ਼ ਡੈਸਕ: ਹਾਲੀਵੁੱਡ ਫਿਲਮਾਂ ਦੀ ਮਸ਼ਹੂਰ ਗਾਇਕਾ ਗ੍ਰੀਮਜ਼ ਇਕ ਵਾਰ ਫਿਰ ਮਾਂ ਬਣ ਗਈ ਹੈ। ਗ੍ਰੀਮਜ਼ ਨੇ ਟੇਸਲਾ ਦੇ ਸੰਸਥਾਪਕ ਐਲਨ ਮਸਕ ਦੇ ਨਾਲ ਦੁਨੀਆ ਵਿੱਚ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ।ਇਸ ਤੋਂ ਪਹਿਲਾਂ ਵੀ ਦੋਵਾਂ ਦਾ ਇੱਕ ਬੇਟਾ ਹੈ, ਜਿਸ ਦੀ ਉਮਰ ਅਜੇ 2 ਸਾਲ ਹੈ। ਗ੍ਰਾਈਮਸ ਨੇ ਐਲਨ ਮਸਕ ਦੀ ਧੀ ਨੂੰ ਜਨਮ ਦੇਣ ਦੀ ਗੱਲ ਦਾ ਖੁਲਾਸਾ ਵੈਨਿਟੀ ਫੇਅਰ ਮੈਗਜ਼ੀਨ ਰਾਹੀਂ ਕੀਤਾ ਹੈ।

50 ਸਾਲਾ ਐਲੋਨ ਮਸਕ ਅਤੇ ਗ੍ਰੀਮਜ਼ ਨੇ ਦਸੰਬਰ 2021 ਵਿੱਚ ਗੁਪਤ ਰੂਪ ਵਿੱਚ ਆਪਣੇ ਦੂਜੇ ਬੱਚੇ ਦਾ ਸੁਆਗਤ ਕੀਤਾ। ਉਹ ਦੋਵੇਂ ਇਸ ਵਾਰ ਆਪਣੀ ਧੀ ਦੇ ਮਾਤਾ-ਪਿਤਾ ਬਣ ਗਏ ਹਨ। ਮਸਕ ਤੇ ਗ੍ਰਾਈਮਸ ਨੇ ਆਪਣੀ ਧੀ ਦਾ ਅਜੀਬ ਜਿਹਾ ਨਾਂ ਰਖਿਆ ਹੈ। ਉਨ੍ਹਾਂ ਨੇ ਆਪਣੀ ਧੀ ਦਾ ਨਾਂ Exa Dark Sideræl ਰੱਖਿਆ ਹੈ, ਜਿਸ ਦਾ ਮਤਲਬ ਵੀ ਬਹੁਤ ਖਾਸ ਹੈ। ਵੈਨਿਟੀ ਫੇਅਰ ਮੁਤਾਬਕ Exa ਸੁਪਰਕੰਪਿਊਟਿੰਗ ਟਰਮ exaFLOPS ਨੂੰ ਦਰਸਾਉਂਦਾ ਹੈ। ਦੂਜੇ ਪਾਸੇ Dark ਦਾ ਮਤਲਬ ਅਣਪਛਾਤੀ’The Unknown ਹੈ। ਗ੍ਰਾਈਮਸ ਦਾ ਕਹਿਣਾ ਹੈ ਕਿ ਲੋਕ ਡਾਰਕ ਮੈਟਰ ਤੋਂ ਡਰਦੇ ਹਨ, ਪਰ ਡਾਰਕ ਮੈਟਰ ਬ੍ਰਹਿਮੰਡ ਦੀ ਖੂਬਸੂਰਤ ਮਿਸਟਰੀ ਹੈ। ਦੂਜੇ ਪਾਸੇ Sideræl ਦਾ ਮਤਲਬ ਸਹੀ ਸਮਾਂ, ਸਟਾਰ ਤੇ ਡੀਪ ਸਪੇਸ ਦਾ ਸਮਾਂ, ਜੋ ਧਰਤੀ ਤੋਂ ਵੱਖ ਹੈ।

Y ਦੇ ਪੂਰੇ ਨਾਂ ਦਾ ਤੀਜਾ ਹਿੱਸਾ ਸਾਈਡਰੈਲ ਦਾ ਸਹੀ ਉਚਾਰਨ ‘sigh-deer-ee-el’ ਹੈ। ਸਾਈਡਰੀਅਲ ਦਾ ਅਰਥ ਹੈ ਬ੍ਰਹਿਮੰਡ ਦਾ ਸਹੀ ਸਮਾਂ, ਤਾਰੇ ਦਾ ਸਮਾਂ ਅਤੇ ਡੂੰਘੀ ਪੁਲਾੜ, ਜੋ ਧਰਤੀ ਤੋਂ ਵੱਖਰਾ ਹੈ।

- Advertisement -

ਇਹ ਐਲਨ ਮਸਕ ਦਾ 7ਵਾਂ ਬੱਚਾ ਹੈ। ਉਸ ਦੇ ਪਹਿਲਾਂ ਪਹਿਲੀ ਪਤਨੀ ਜਸਟਿਨ ਵਿਲਸਨ ਤੋਂ ਪੰਜ ਪੁੱਤਰ  ਸਨ।

ਗ੍ਰੀਮਜ਼ ਨੇ ਇਹ ਵੀ ਕਿਹਾ ਕਿ ਉਹ ਆਪਣੀ ਧੀ ਦਾ ਨਾਮ Odysseus Musk ਰੱਖਣਾ ਚਾਹੁੰਦੀ ਸੀ ਕਿਉਂਕਿ ਇਹ ਉਸਦਾ ਸੁਪਨਾ ਸੀ। ਇਸ ਦੇ ਲਈ ਉਸ ਦੀ ਐਲਨ ਨਾਲ ਲੜਾਈ ਵੀ ਹੋਈ ਸੀ। ਪਰ ਉਹ ਅਤੇ ਮਸਕ AXA ਡਾਰਕ ਸਾਈਡਰੈਲ ‘ਤੇ ਸਹਿਮਤ ਹੋਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment