ਵ੍ਹਾਈਟ ਹਾਊਸ ਦੇ ਭਾਰਤੀ ਮੂਲ ਦੇ ਉੱਘੇ ਪੱਤਰਕਾਰ ਤੇਜਿੰਦਰ ਸਿੰਘ ਦਾ ਹੋਇਆ ਦੇਹਾਂਤ

TeamGlobalPunjab
2 Min Read

ਵਾਸ਼ਿੰਗਟਨ : ਵ੍ਹਾਈਟ ਹਾਊਸ ਦੇ ਉੱਘੇ ਪੱਤਰਕਾਰ ਅਤੇ ਇੰਡੀਆ ਅਮਰੀਕਾ ਟੁਡੇ ਨਿਊਜ਼ਵਾਇਰ ਦੇ ਬਾਨੀ ਤੇਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ।

ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਐੱਫ ਕਿਰਬੀ ਨੇ ਤੇਜਿੰਦਰ ਸਿੰਘ ਦੇ ਦੇਹਾਂਤ ‘ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਤੇਜਿੰਦਰ ਸਿੰਘ 2011 ਤੋਂ ਪੈਂਟਾਗਨ ਦੇ ਪੱਤਰਕਾਰ ਰਹੇ ਅਤੇ ਉਹ ਵਧੀਆ ਇਨਸਾਨ ਤੇ ਪੱਤਰਕਾਰ ਸਨ।

ਤੇਜਿੰਦਰ ਸਿੰਘ ਨੇ ਵਾਸ਼ਿੰਗਟਨ ਸਥਿਤ ਸੁਤੰਤਰ ਮੀਡੀਆ ਸੰਗਠਨ ਤੇ ਸਮਾਚਾਰ ਦੇਣ ਵਾਲੇ ‘ਇੰਡੀਆ ਅਮਰੀਕਾ ਟੁਡੇ’ ਦੀ ਸਥਾਪਨਾ ਕੀਤੀ ਸੀ। ਇੰਡੀਆ ਅਮਰੀਕਾ ਟੁਡੇ ਨੇ ਟਵਿੱਟਰ ‘ਤੇ ਕਿਹਾ,  ਪ੍ਰਕਾਸ਼ਨ ਦੇ ਬਾਨੀ ਤੇ ਸੰਪਾਦਕ ਤਜਿੰਦਰ ਸਿੰਘ ਦੇ ਦੇਹਾਂਤ ਦਾ ਬਹੁਤ ਦੁੱਖ ਹੈ। ਉਨ੍ਹਾਂ ਨੇ 2012 ‘ਚ ਆਈਏਟੀ ਸ਼ੁਰੂ ਕੀਤਾ ਸੀ ਤੇ ਅਸੀਂ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਜਾਰੀ ਰੱਖਾਂਗੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।’

Share this Article
Leave a comment