ਨਸਲੀ ਟਿੱਪਣੀ ਦਾ ਸ਼ਿਕਾਰ ਹੋਈ 10 ਸਾਲਾ ਬੱਚੀ, ਵੀਡੀਓ ਜਾਰੀ ਕਰ ਦਿੱਤਾ ਲੋਕਾਂ ਨੂੰ ਜਵਾਬ

TeamGlobalPunjab
2 Min Read

ਲੰਡਨ: ਸਿੱਖਾਂ ਖਿਲਾਫ ਨਸਲੀ ਟਿੱਪਣੀ ਦਾ ਇੱਕ ਹੋਰ ਮਾਮਲਾ ਲੰਦਨ ਤੋਂ ਸਾਹਮਣਾ ਆਇਆ ਹੈ ਜਿੱਥੇ 10 ਸਾਲਾ ਦਸਤਾਰਧਾਰੀ ਬੱਚੀ ਮੁਨਸਿਮਰ ਕੌਰ ਨਸਲੀ ਟਿੱਪਣੀ ਦਾ ਸ਼ਿਕਾਰ ਹੋਈ। ਜਿਸ ਬਾਰੇ ਬੱਚੀ ਨੇ ਸੋਸ਼ਲ ਮੀਡੀਆ ‘ਤੇ ਵੀਡਿਓ ਜਾਰੀ ਕਰਕੇ ਇਸ ਦਾ ਜਵਾਬ ਦਿੱਤਾ।

ਮੁਨਸਿਮਰ ਕੌਰ ਨੇ ਕਿਹਾ ਜਦੋਂ ਉਹ ਸੋਮਵਾਰ ਨੂੰ ਦੱਖਣ-ਪੂਰਬੀ ਲੰਦਨ ਵਿਚ ਪਲਮਸਟਿਡ ਪਲੇਗ੍ਰਾਉਂਡ ‘ਚ ਗਈ ਤਾਂ ਉਸ ਨੇ ਉੱਥੇ 14 ਤੋਂ 17 ਸਾਲ ਦੇ ਬੱਚਿਆਂ ਨਾਲ ਖੇਡਣ ਲਈ ਪੁੱਛਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਮਨਾਂ ਕਰ ਦਿੱਤਾ ਕਿ ਤੂੰ ਸਾਡੇ ਨਾਲ ਨਹੀਂ ਖੇਡ ਸਕਦੀ ਕਿਉਂਕਿ ਤੂੰ ਅੱਤਵਾਦੀ ਹੈ। ਹੈਰਾਨ ਮੁਨਸਿਮਰ ਨੇ ਕਿਹਾ ਕਿ ਇਨ੍ਹਾਂ ਸ਼ਬਦਾਂ ਨੇ ਮੇਰਾ ਦਿਲ ਹੀ ਤੋੜ ਦਿੱਤਾ, ਪਰ ਮੈਂ ਸਨਮਾਨ ਨਾਲ ਉਥੋਂ ਆ ਗਈ।

ਉਸ ਨੇ ਦੱਸਿਆ ਅਗਲੇ ਦਿਨ ਫਿਰ ਉਸੇ ਮੈਦਾਨ ‘ਤੇ ਗਈ ਅਤੇ ਇਕ 9 ਸਾਲ ਦੀ ਲੜਕੀ ਨਾਲ ਮੈਂ ਦੋਸਤੀ ਕਰ ਲਈ। ਇਕ ਘੰਟੇ ਬਾਅਦ ਉਸ ਦੀ ਮਾਂ ਨੇ ਉਸ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਮੇਰੇ ਨਾਲ ਨਹੀਂ ਖੇਡ ਸਕਦੀ ਕਿਉਂਕਿ ਮੈਂ ਖਤਰਨਾਕ ਦਿਸਦੀ ਹਾਂ। ਮੁਨਸਿਮਰ ਨੇ ਉਸ ਲੜਕੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਵਿਚ ਉਸ ਦੀ ਕੋਈ ਗਲਤੀ ਨਹੀਂ ਹੈ।

ਮੁਨਸਿਮਰ ਕੌਰ ਦੇ ਪਿਤਾ ਵਲੋਂ ਟਵਿੱਟਰ ‘ਤੇ ਪੋਸਟ ਇਸ ਵੀਡੀਓ ਦਾ ਲੋਕਾਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਤੇ ਹੁਣ ਤੱਕ ਹਜ਼ਾਰਾਂ ਲੋਕ ਇਸ ਵੀਡੀਓ ਨੂੰ ਵੇਖ ਚੁੱਕੇ ਹਨ।

Share this Article
Leave a comment