ਕੈਨੇਡਾ ਨੇ 40 ਟਨ ਮੈਡੀਕਲ ਸਹਾਇਤਾ ਨਾਲ ਭਰਿਆ ਜਹਾਜ਼ ਭਾਰਤ ਭੇਜਿਆ

TeamGlobalPunjab
2 Min Read

ਟੋਰਾਂਟੋ : ਭਾਰਤ ਵਿੱਚ ਜਾਰੀ ਕੋਰੋਨਾ ਸੰਕਟ ਦੇ ਚਲਦਿਆਂ ਕੈਨੇਡਾ ਤੋਂ ਲਗਾਤਾਰ ਮਦਦ ਭੇਜੀ ਜਾ ਰਹੀ ਹੈ। ਇਸੇ ਦੀ ਅਗਲੀ ਕੜੀ ਅਧੀਨ ਟੋਰਾਂਟੋ ਤੋਂ 40 ਟੰਨ ਮੈਡੀਕਲ ਸਪਲਾਈ ਵਾਲਾ ਏਅਰ ਕੈਨੇਡਾ ਦਾ ਇੱਕ ਜਹਾਜ਼ ਭਾਰਤ  ਭੇਜਿਆ ਗਿਆ ਹੈ।

ਏਅਰ ਕੈਨੇਡਾ ਦੇ ਇਸ ਮਾਲਵਾਹਕ ਜਹਾਜ਼ ਵਿੱਚ ਵੈਂਟੀਲੇਟਰਜ਼, ਪੀਪੀਈ, 500 ਕੰਸਟ੍ਰੇਟਰ, 80 ਆਕਸੀਜ਼ਨ ਸਿਲੰਡਰ ਤੇ 7 ਜੈਨਰੇਟਰਜ਼ ਹਨ ।

ਏਅਰ ਕੈਨੇਡਾ ਦੀ ਇਸ ਫਲਾਈਟ ਵਿੱਚ ਸਸਕੈਚਵਨ ਸਰਕਾਰ ਵੱਲੋਂ ਡੋਨੇਟ ਕੀਤੇ ਗਏ 100 ਵੈਂਟੀਲੇਟਰਜ਼ ਵੀ ਹਨ। ਇਹ ਸਪਲਾਈ ਭਾਰਤ ਭਰ ਵਿੱਚ ਲੋੜ ਤੇ ਰੈੱਡ ਕਰਾਸ ਦੀ ਸਲਾਹ ਨਾਲ ਵੰਡੀ ਜਾਵੇਗੀ। ਇਸ ਸਪਲਾਈ ਵਿੱਚ ਓਂਟਾਰੀਓ ਸੂਬੇ ਦੀ ਡੱਗ ਫੋਰਡ ਸਰਕਾਰ ਵਲੋਂ ਵੀ ਵੱਡਾ ਸਹਿਯੋਗ ਕੀਤਾ ਗਿਆ ਹੈ।

ਕੈਨੇਡਾ ਵਿੱਚ ਭਾਰਤੀ ਕੌਂਸਲੇਟ ਜਨਰਲ ਵਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

- Advertisement -

ਕੈਨੇਡਾ ਵਿੱਚ ਭਾਰਤੀ ਰਾਜਦੂਤ ਅਜੇ ਬਿਸਾਰੀਆ ਨੇ ਇਸ ਮਦਦ ਲਈ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੇਅ ਦਾ ਧੰਨਵਾਦ ਕੀਤਾ।

 

- Advertisement -

 

ਇਸ ਸਹਾਇਤਾ ਲਈ ਟੋਰਾਂਟੋ ਬਿਜ਼ਨਸ ਡਿਵੈਲਪਮੈਂਟ ਸੈਂਟਰ ਅਤੇ ਓਨਟਾਰੀਓ ਸਰਕਾਰ ਵੱਲੋਂ ਡੋਨੇਸ਼ਨ ਦਿੱਤੀ ਗਈ ਹੈ ਤੇ ਇਨ੍ਹਾਂ ਵੱਲੋਂ ਬਰੈਂਪਟਨ ਵਿੱਚ ਤਿਆਰ 2000 ਵੈਂਟੀਲੇਟਰਜ਼ ਭਾਰਤ ਭੇਜੇ ਗਏ ਹਨ। ਇਹ ਸਰਕਾਰ ਦੀ 3000 ਵੈਂਟੀਲੇਟਰਜ਼ ਦੀ ਸ਼ੁਰੂਆਤੀ ਡੋਨੇਸ਼ਨ ਦਾ ਹਿੱਸਾ ਹਨ, ਜੋ ਕਿ ਇਸ ਹਫਤੇ ਭਾਰਤ ਪਹੁੰਚਣੇ ਸ਼ੁਰੂ ਹੋ  ਜਾਣਗੇ।

ਟੋਰਾਂਟੋ ਬਿਜ਼ਨਸ ਡਿਵੈਲਪਮੈਂਟ ਸੈਂਟਰ ਚੇਅਰਮੈਨ ਵਿਕਰਮ ਖੁਰਾਨਾ ਨੇ ਆਖਿਆ ਕਿ ਭਾਰਤ ਨਾਲ ਸਾਡੇ ਮਜ਼ਬੂਤ ਤੇ ਡੂੰਘੇ ਰਿਸ਼ਤੇ ਹਨ। ਅਸੀਂ ਇਸ ਔਖੀ ਘੜੀ ਵਿੱਚ ਉੱਥੋਂ ਦੇ ਲੋਕਾਂ ਤੇ ਫਰੰਟਲਾਈਨ ਵਰਕਰਜ਼ ਨਾਲ ਖੜ੍ਹੇ ਹਾਂ। ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਵੈਕਸੀਨ ਨਿਰਮਾਤਾ ਹੈ ਤੇ ਹੁਣ ਤੱਕ ਦੁਨੀਆ ਭਰ ਵਿੱਚ ਭਾਰਤ 66 ਮਿਲੀਅਨ ਡੋਜ਼ਾਂ ਭੇਜ ਚੁੱਕਿਆ ਹੈ।ਉਨ੍ਹਾਂ ਆਖਿਆ ਕਿ ਅਸੀਂ ਗਲੋਬਲ ਕਮਿਊਨਿਟੀ ਨੂੰ ਮਹਾਂਮਾਰੀ ਵਿੱਚ ਇੱਕ ਦੂਜੇ ਦੀ ਮਦਦ ਕਰਨ ਦਾ ਸੱਦਾ ਦਿੰਦੇ ਹਾਂ ਤੇ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਹਰ ਕੋਈ ਸੇਫ ਨਹੀਂ ਉਦੋਂ ਤੱਕ ਕੋਈ ਵੀ ਸੇਫ ਨਹੀਂ।

Share this Article
Leave a comment