ਵਰਵਰਾ ਰਾਓ ਦੀ ਜੇਲਬੰਦੀ ਨਾਲ ਭਾਜਪਾ ਦਾ ਫਾਸ਼ੀਵਾਦੀ ਚਿਹਰਾ ਨੰਗਾ ਹੋਇਆ

TeamGlobalPunjab
2 Min Read

-ਡਾ.ਤੇਜਵੰਤ ਮਾਨ

ਭਾਜਪਾ ਸਰਕਾਰ ਵੱਲੋਂ ਨਾਜਾਇਜ਼ ਤਰੀਕੇ ਨਾਲ ਜੇਲ ਵਿੱਚ ਬੰਦ ਕੀਤੇ ਵਰਵਰਾ ਰਾਓ ਲੋਕ—ਹਿਤੈਸ਼ੀ ਤੇਲਗੂ ਸ਼ਾਇਰ ਦੀ ਦਿਨੋ ਦਿਨ ਵਿਗੜ ਰਹੀ ਸਿਹਤ ਉਤੇ ਚਿੰਤਾ ਪ੍ਰਗਟ ਕਰਦਿਆਂ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕਿਹਾ ਕਿ ਵਰਵਰਾ ਰਾਓ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਕਿ ਕਿਸੇ ਚੰਗੇ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਸਕੇ। 80 ਸਾਲਾ ਵਰਵਰਾ ਰਾਓ ਨੂੰ ਕੇਂਦਰ ਦੀ ਫਾਸ਼ੀਵਾਦੀ ਭਾਜਪਾ ਦੀ ਸਰਕਾਰ ਨੇ ਡਿਫੈਂਸ ਐਕਟ ਟਾਡਾ ਅਤੇ ਗੈਰ ਜਮਾਨਤੀ ਕੇਸ ਬਣਾ ਕੇ ਜੇਲ ‘ਚ ਬੰਦ ਕਰ ਰੱਖਿਆ ਹੈ।

ਦਰਅਸਲ ਇਸ ਸਰਕਾਰ ਨੇ ਆਪਣੇ ਵਿਰੋਧੀ ਲੇਖਕਾਂ, ਬੁੱਧੀਜੀਵੀਆਂ ਅਤੇ ਜਮਹੂਰੀਅਤ ਪਸੰਦ ਪ੍ਰੋਫੈਸਰਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਸੁੱਟਣ ਦੀ ਫਾਸ਼ੀਵਾਦੀ ਨੀਤੀ ਅਪਨਾ ਰੱਖੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਅਤੇ ਉਸ ਨਾਲ ਸੰਬੰਧਤ ਲੇਖਕ ਸਭਾਵਾਂ ਦੇ ਪੰਜਾਬੀ ਲੇਖਕਾਂ ਨੇ ਆਰ.ਐਸ.ਐਸ., ਭਾਜਪਾ ਸਰਕਾਰ ਦਾ ਸਖਤ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਗ੍ਰਿਫਤਾਰ ਕੀਤੇ ਲੇਖਕਾਂ ਬੁੱਧੀਜੀਵੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਆਨਲਾਇਨ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਹੋਰ ਜਮਹੂਰੀ ਜਥੇਬੰਦੀਆਂ ਨਾਲ ਮਿਲਕੇ ਭਾਜਪਾ ਦੀ ਫਾਸ਼ੀਵਾਦੀ ਰਾਜ ਸੱਤਾ ਵਿਰੁੱਧ ਇੱਕ ਲੋਕ ਲਹਿਰ ਉਸਾਰੀ ਜਾਵੇ।

ਛੇਤੀ ਹੀ ਪਲਸ ਮੰਚ, ਜਮਹੂਰੀ ਅਧਿਕਾਰ ਸਭਾ, ਇਨਕਲਾਬੀ ਜਮਹੂਰੀ ਮੋਰਚਾ, ਪ੍ਰਗਤੀਸ਼ੀਲ ਲੇਖਕ ਸੰਘ, ਮਾਲਵਾ ਰਿਸਰਚ ਸੈਂਟਰ, ਕੇਂਦਰੀ ਲੇਖਕ ਸਭਾ ਜਲੰਧਰ ਦੇ ਆਗੂਆਂ ਨਾਲ ਵਿਚਾਰ ਕਰਕੇ ਇਸ ਫਾਸ਼ੀਵਾਦੀ ਨੀਤੀ ਵਿਰੁੱਧ ਰੈਲੀਆਂ ਅਤੇ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਬਣਾਇਆ ਜਾਵੇਗਾ। ਇਸ ਮੀਟਿੰਗ ਵਿੱਚ ਪਵਨ ਹਰਚੰਦਪੁਰੀ, ਡਾ. ਭਗਵੰਤ ਸਿੰਘ, ਰਵਿੰਦਰ ਭੱਠਲ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਸਵਰਾਜ ਸਿੰਘ, ਡਾ. ਰਾਕੇਸ਼ ਜੈਨ, ਜ਼ੋਰਾ ਸਿੰਘ ਮੰਡੇਰ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਜੋਗਿੰਦਰ ਸਿੰਘ ਨਿਰਾਲਾ, ਭੁਪਿੰਦਰ, ਜਗਰਾਜ ਧੌਲਾ, ਸੰਧੂ ਵਰਿਆਣਵੀ, ਡਾ. ਨਾਇਬ ਸਿੰਘ ਮੰਡੇਰ, ਡਾ. ਹਰਜੀਤ ਸਿੰਘ ਸੱਧਰ, ਬਲਜੀਤ ਬੁੱਟਰ ਆਦਿ ਲੇਖਕਾਂ ਨੇ ਆਪਣੇ ਵਿਚਾਰ ਰੱਖੇ। ਸਮੂਹਕ ਰੂਪ ਵਿੱਚ ਭਾਜਪਾ ਦੀ ਫਾਸ਼ੀਵਾਦੀ ਨੀਤੀ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਵਰਵਰਾ ਰਾਓ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

- Advertisement -

ਫੋਨ: 9876783736

Share this Article
Leave a comment