ਵੰਦੇ ਭਾਰਤ ਮਿਸ਼ਨ : ਲੰਦਨ ਵਿਚ ਫਸੇ 326 ਭਾਰਤੀਆਂ ਨੂੰ ਸਪੈਸ਼ਲ ਜਹਾਜ਼ ਰਾਹੀਂ ਲਿਆਂਦਾ ਗਿਆ ਭਾਰਤ ਵਾਪਸ

TeamGlobalPunjab
2 Min Read

ਨਿਊਜ਼ ਡੈਸਕ : ਭਾਰਤ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ‘ਵੰਦੇ ਭਾਰਤ ਮਿਸ਼ਨ’ਦਾ ਮਿਸ਼ਨ’ ਚਲਾਇਆ ਗਿਆ ਹੈ। ਸਰਕਾਰ ਵੱਲੋਂ 12 ਦੇਸ਼ਾਂ ‘ਚ ਫਸੇ ਭਾਰਤੀਆਂ ਲਈ 64 ਵਿਸ਼ੇਸ਼ ਉਡਾਣਾਂ ਦੀ ਵਿਵਸਥਾ ਕੀਤੀ ਗਈ ਹੈ। ਮਿਸ਼ਲ ਦੇ ਚੌਥੇ ਦਿਨ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਲੰਦਨ ‘ਚ ਫਸੇ 326 ਭਾਰਤੀਆਂ ਨੂੰ ਲੈ ਕੇ ਅੱਜ ਸਵੇਰੇ ਡੇਢ ਵਜੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜਾ।

ਏਅਰਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਦੇ ਰਹਿਣ ਵਾਲੇ ਯਾਤਰੀਆਂ ਜਿਨ੍ਹਾਂ ‘ਚ ਕੋਰੋਨਾ ਲੱਛਣ ਪਾਏ ਜਾਣਗੇ ਉਨ੍ਹਾਂ ਨੂੰ ਆਈਸੋਲੇਸ਼ਨ ਸੈਂਟਰ ਭੇਜਿਆ ਜਾਵੇਗਾ। ਬਾਕੀ ਬਚੇ ਯਾਤਰੀਆਂ ਨੂੰ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੋਵੇਗੀ ਅਤੇ ਜ਼ਿਲ੍ਹਾ ਪੱਧਰ ‘ਤੇ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਪ੍ਰੋਟੋਕੋਲ ਤਹਿਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਸ਼ਨੀਵਾਰ ਨੂੰ ਕਿਹਾ ਕਿ ਮਿਸ਼ਨ ਦੇ ਪਹਿਲੇ ਦਿਨ ਖਾੜੀ ਦੇਸ਼ਾਂ ਤੋਂ ਪਰਤੇ ਦੋ ਭਾਰਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ ਜੋ ਇੱਕ ਦੁਬਈ ਤੋਂ ਕੋਜ਼ੀਕੋਡ ਅਤੇ ਦੂਜਾ ਅਬੂ ਧਾਬੀ ਤੋਂ ਕੋਚੀ ਆਇਆ ਸੀ। ਅਬੂ ਧਾਬੀ ਤੋਂ ਪਹਿਲੀ ਉਡਾਣ ‘ਚ ਆਏ 181 ਭਾਰਤੀਆਂ ਵਿਚੋਂ 5 ਲੋਕਾਂ ‘ਚ ਕੋਰੋਨਾ ਦੇ ਲੱਛਣ ਪਾਏ ਗਏ ਸਨ।

‘ਵੰਦੇ ਭਾਰਤ ਮਿਸ਼ਨ ‘ ਤਹਿਤ ਪਹਿਲੇ ਦਿਨ ਯਾਨੀ 7 ਮਈ ਨੂੰ ਪਹਿਲੀ ਵਿਸ਼ੇਸ਼ ਉਡਾਣ ‘ਚ ਅਬੂ ਧਾਬੀ ਤੋਂ 181 ਭਾਰਤੀਆਂ ਨੂੰ ਕੋਚੀ ਲਿਆਂਦਾ ਗਿਆ ਸੀ। ਦੂਸਰੇ ਦਿਨ ਯਾਨੀ 8 ਮਈ ਨੂੰ 5 ਵਿਸ਼ੇਸ਼ ਉਡਾਣਾਂ ਰਾਹੀਂ ਵੱਖ-ਵੱਖ ਦੇਸ਼ਾਂ ਤੋਂ ਭਾਰਤ ਲਿਆਂਦਾ ਗਿਆ। ਦੱਸ ਦਈਏ ਦਿ ‘ਵੰਦੇ ਭਾਰਤ ਮਿਸ਼ਨ’ ਤਹਿਤ ਭਾਰਤ ਵਾਪਸ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਆਪਣੀ ਟਿਕਟ ਅਤੇ ਕੁਆਰੰਟੀਨ ਦਾ ਖਰਚਾ ਖੁਦ ਦੇਣਾ ਹੋਵੇਗਾ। ਪਹਿਲੇ ਪੜਾਅ ਵਿੱਚ 14 ਮਈ ਤੱਕ 12 ਦੇਸ਼ਾਂ ਤੋਂ 14 ਹਜ਼ਾਰ 800 ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ ਅਤੇ ਦੂਜਾ ਪੜਾਅ 15 ਮਈ ਤੋਂ ਸ਼ੁਰੂ ਹੋਵੇਗਾ ਜਿਸ ਰਾਹੀਂ ਮੱਧ ਏਸ਼ੀਆ ਅਤੇ ਯੂਰਪੀਅਨ ਦੇਸ਼ਾਂ ਜਿਵੇਂ ਕਜ਼ਾਕਿਸਤਾਨ, ਉਜ਼ਬੇਕਿਸਤਾਨ, ਰੂਸ, ਜਰਮਨੀ, ਸਪੇਨ ਅਤੇ ਥਾਈਲੈਂਡ ਦੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ।

- Advertisement -

Share this Article
Leave a comment