ਕਿਸਾਨਾਂ ਲਈ ਮੁੱਲਵਾਨ ਗੱਲਾਂ : ਭਿੰਡੀ ਦੀ ਸੁਚੱਜੀ ਕਾਸ਼ਤ ਅਤੇ ਪੌਦ-ਸੁੱਰਖਿਆ

TeamGlobalPunjab
10 Min Read

-ਬਲਜੀਤ ਸਿੰਘ ਅਤੇ ਆਰਤੀ ਵਰਮਾ

ਪੰਜਾਬ ਵਿਚ ਤਕਰੀਬਨ 2.89 ਲੱਖ ਹੈਕਟੇਅਰ ਰਕਬੇ ਤੇ 19.95 ਟਨ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ 57.72 ਲੱਖ ਟਨ ਸਬਜ਼ੀਆਂ ਪੈਦਾ ਹੁੰਦੀਆਂ ਹਨ। ਇਸ ਤੋਂ ਬਾਅਦ 20-40 ਪ੍ਰਤੀਸ਼ਤ ਤੁੜਾਈ ਤੋਂ ਬਾਅਦ ਵੀ ਨੁਕਸਾਨੀਆਂ ਜਾਂਦੀਆਂ ਹਨ। ਅੱਜ ਦੇ ਸਮੇਂ ਵਿਚ ਪੰਜਾਬ ਵਿਚ ਪ੍ਰਤੀ ਜੀਅ ਸਬਜ਼ੀਆਂ ਦੀ ਖਪਤ 200 ਗ੍ਰਾਮ ਤੋਂ ਵੀ ਘੱਟ ਹੈ। ਇਸ ਲਈ ਸਬਜੀਆਂ ਪੈਦਾ ਕਰਨਾ ਅਜੋਕੇ ਸਮੇਂ ਦੀ ਲੋੜ ਹੈ। ਹੋਰਨਾ ਮੌਸਮੀ ਸਬਜੀਆਂ ਵਾਂਗ ਭਿੰਡੀ ਦੀ ਕਾਸ਼ਤ ਤੇ ਖਪਤ ਵੀ ਕਾਫੀ ਘੱਟ ਹੈ। ਇਸ ਸਬਜ਼ੀ ਦੀ ਸੁਚੱਜੀ ਕਾਸ਼ਤ ਅਤੇ ਕੀੜੇ ਤੇ ਬਿਮਾਰੀਆਂ ਦੀ ਪਹਿਚਾਣ ਅਤੇ ਰੋਕਥਾਮ ਹੀ ਅੱਜ ਇਸ ਲੇਖ ਦਾ ਸਿਰਲੇਖ ਹੈ। ਗਰਮ ਅਤੇ ਦਰਮਿਆਨੇ ਗਰਮ ਮੌਸਮ ਦੀ ਇਹ ਫ਼ਸਲ 5.30 ਹਜ਼ਾਰ ਹੈਕਟੇਅਰ ਰਕਬੇ ਤੇ 10.4 ਟਨ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ 55.39 ਹਜ਼ਾਰ ਟਨ ਪੈਦਾ ਹੁੰਦੀ ਹੈ। ਇਸ ਫ਼ਸਲ ਦਾ ਵਾਧਾ ਬਰਸਾਤ ਰੁੱਤ ਵਿੱਚ ਜ਼ਿਆਦਾ ਹੁੰਦਾ ਹੈ। ਭਿੰਡੀ ਲਈ ਭੁਰਭੁਰੀ, ਹਲਕੀ ਅਤੇ ਰੇਤਲੀ ਮੈਰਾ ਤੋਂ ਮੈਰਾ ਜ਼ਮੀਨ ਢੁਕਵੀਂ ਹੈ। ਤੇਜ਼ਾਬੀ ਜ਼ਮੀਨ ਜਿਸਦੀ ਪੀ ਐਚ 6.0 ਤੋਂ 6.8 ਹੋਵੇ ਵਿਚ ਭਿੰਡੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਭਿੰਡੀ ਦੀਆਂ ਉਤਮ ਕਿਸਮਾਂ ਹੇਠ ਲਿਖੀਆਂ ਹਨ:

ਫ਼ਰਵਰੀ-ਮਾਰਚ ਅਤੇ ਜੂਨ-ਜੁਲਾਈ ਦੀ ਬਿਜਾਈ ਲਈ ਢੁੱਕਵੀਂਆਂ ਕਿਸਮਾਂ:
ਪੰਜਾਬ ਸੁਹਾਵਨੀ : ਦਰਮਿਆਨੇ ਉੱਚੇ ਅਤੇ ਡੰਡੀ ਉਤੇ ਜ਼ਾਮਨੀ ਡੱਬਾਂ ਵਾਲੇ ਬੂਟਿਆਂ ਦੀਆਂ ਡੰਡੀ ਉਤੇ ਲੂੰਆਂ ਹੁੰਦੀਆਂ ਹਨ ਅਤੇ ਪੱਤੇ ਗੂੜੇ ਹਰੇ ਅਤੇ ਕਿਨਾਰਿਆਂ ਤੇ ਦੰਦੇ ਹੁੰਦੇ ਹਨ। ਭਿੰਡੀਆਂ ਗੂੜੀਆਂ ਹਰੀਆਂ, ਦਰਮਿਆਨੀਆਂ ਲੰਮੀਆਂ ਅਤੇ ਨਰਮ ਹੁੰਦੀਆਂ ਹਨ।ਪੰਜਾਬ ਸੁਹਾਵਨੀ ਪੀਲੀਏ ਰੋਗ ਨੂੰ ਸਹਿ ਸਕਦੀ ਹੈ ਅਤੇ 49 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।

ਪੰਜਾਬ-7: ਇਸਦੇ ਬੂਟੇ ਦਰਮਿਆਨੇ ਉੱਚੇ ਫ਼ਲ ਖੁੰਢੀ ਨੋਕ ਵਾਲੇ ਦਰਮਿਆਨੇ ਲੰਮੇ, ਹਰੇ ਨਰਮ ਅਤੇ ਪੰਜ ਧਾਰੀਆਂ ਵਾਲ ਪੱਤੇ ਡੂੰਘੇ ਕੱਟਵੇਂ, ਕਿਨਾਰੇ ਘੱਟ ਦੰਦਿਆਂ ਅਤੇ ਪੱਤਿਆਂ, ਤਣੇ ਤੇ ਡੰਡੀ ਉਤੇ ਲੂੰ ਵਾਲੇ ਹੁੰਦੇ ਹਨ ਅਤੇ ਡੰਡੀ ਦਾ ਹੇਠਲਾ ਹਿੱਸਾ ਗੂੜ੍ਹਾ ਜਾਮਣੀ ਰੰਗ ਦਾ ਹੁੰਦਾ ਹੈ। ਪੀਲੀਏ (ਵਿਸ਼ਾਣੂੰ ਰੋਗ) ਨੂੰ ਸਹਿਣ ਦੀ ਸਮਰੱਥਾ ਵਾਲੀ ਇਸ ਕਿਸਮ ਦਾ ਔਸਤ ਝਾੜ ਵੀ 45 ਕੁਇੰਟਲ ਪ੍ਰਤੀ ਏਕੜ ਹੈ।

- Advertisement -

ਪੰਜਾਬ-8 : ਇਸਦੇ ਬੂਟੇ ਦਰਮਿਆਨੇ ਉੱਚੇ, ਫ਼ਲ ਪਤਲੇ, ਲੰਮੇ, ਗੂੜ੍ਹੇ ਹਰੇ ਰੰਗ ਦੇ ਅਤੇ ਪੰਜ ਨੁਕਰਾਂ ਵਾਲੇ, ਪੱਤੇ ਡੂੰਘੇ ਕੱਟਵੇਂ, ਘੱਟ ਦੰਦਿਆਂ ਵਾਲੇ ਕਿਨਾਰੇ ਵਾਲੇ ਅਤੇ ਘੱਟ ਲੂੰ ਵਾਲੇ ਹੁੰਦੇ ਹਨ। ਇਹ ਕਿਸਮ ਪੀਲੀਏ (ਵਿਸ਼ਾਣੂੰ ਰੋਗ) ਨੂੰ ਲੈਂਦੀ ਹੈ ਅਤੇ ਜੈਸਿਡ ਤੇ ਚਿਤਕਬਰੀ ਸੁੰਡੀ ਦਾ ਹਮਲਾ ਸਹਾਰ ਸਕਦੀ ਹੈ। ਇਸ ਦਾ ਔਸਤ ਝਾੜ 55 ਕੁਇੰਟਲ ਪ੍ਰਤੀ ਏਕੜ ਹੈ ਅਤੇ ਡੱਬਾਬੰਦੀ ਲਈ ਢੁਕਵੀਂ ਹੈ।

ਬਹਾਰ ਅਤੇ ਬਰਸਾਤ ਰੁੱਤ ਦੀ ਬਿਜਾਈ ਲਈ ਢੁੱਕਵੀਂਆਂ ਕਿਸਮਾਂ:
ਪੰਜਾਬ ਪਦਮਨੀ : ਇਹ ਇੱਕ ਪੁਰਾਣੀ ਕਿਸਮ ਹੈ ਜਿਸਦੇ ਪੱਤੇ ਲੂੰਆਂ ਵਾਲੇ ਅਤੇ ਫ਼ਲ ਤੇਜ਼ੀ ਨਾਲ ਵਧਣ ਵਾਲੇ, ਗੂੜ੍ਹੇ ਹਰੇ, ਪਤਲੇ ਲੰਮੇ ਅਤੇ ਪੰਜ ਧਾਰੀਆਂ ਵਾਲੇ ਤੇ ਨਰਮ ਹੁੰਦੇ ਹਨ। ਇਸ ਕਿਸਮ ਨੂੰ ਪੀਲੀਏ ਦੀ ਬਿਮਾਰੀ ਘੱਟ ਲੱਗਦੀ ਹੈ। ਇਸਦੇ ਤਣੇ ਅਤੇ ਡੰਡੀ ਤੇ ਜਾਮਣੀ ਧੱਬੇ ਹੁੰਦੇ ਹਨ। ਇਸ ਦਾ ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ ਅਤੇ ਪਹਿਲੀ ਤੁੜਾਈ ਲਈ 60 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ।

ਸੁਚੱਜੀ ਕਾਸ਼ਤ ਦੇ ਨੁਕਤੇ :

ਇਹ ਫ਼ਸਲ ਬਹਾਰ ਰੁੱਤ ਅਤੇ ਗਰਮੀਆਂ ਵਿੱਚ ਫ਼ਰਵਰੀ (15 ਤੋਂ 18 ਕਿਲੋ ਬੀਜ ਪ੍ਰਤੀ ਏਕੜ ਵੱਟਾਂ ਤੇ), ਮਾਰਚ (8-10 ਕਿਲੋ ਬੀਜ ਪ੍ਰਤੀ ਏਕੜ ਵੱਟਾਂ ਤੇ) ਅਤੇ ਬਰਸਾਤ ਵਿੱਚ ਜੂਨ-ਜੁਲਾਈ (4-6 ਕਿਲੋ ਬੀਜ ਬੀਜ ਪ੍ਰਤੀ ਏਕੜ ਪੱਧਰ ਜ਼ਮੀਨ ਤੇ) ਵਿੱਚ ਬੀਜੋ।
ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿੱਚ ਭਿਉਂ ਕੇ ਰੱਖੋ ।
ਫਰਵਰੀ ਮਾਰਚ ਵਿਚ ਬਿਜਾਈ ਵੱਟਾਂ ਤੇ ਅਤੇ ਜੂਨ ਜੁਲਾਈ ਵਿਚ ਬਿਜਾਈ ਪੱਧਰੀ ਜ਼ਮੀਨ ਤੇ ਹੀ ਕਰੋ। ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀਮੀਟਰ ਰੱਖੋ। ਜੇ ਬਿਜਾਈ ਪਿਛੇਤੀ ਹੋਵੇ ਤਾਂ ਫਾਸਲਾ ਥੋੜਾ ਵਧਾ ਦੇਣਾ ਚਾਹੀਦਾ ਹੈ।
ਬਿਜਾਈ ਤੋਂ ਪਹਿਲਾਂ 15-20 ਟਨ ਗਲੀ-ਸੜੀ ਰੂੜੀ, ਫਿਰ 36 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਪ੍ਰਤੀ ਏਕੜ (ਅੱਧੀ ਬਿਜਾਈ ਵੇਲੇ ਅਤੇ ਅੱਧੀ ਪਹਿਲੀ ਤੁੜਾਈ ਤੋਂ ਬਾਅਦ) ਆਮ ਜ਼ਮੀਨਾਂ ਵਾਸਤੇ ਸਿਫਾਰਸ਼ ਕੀਤੀ ਜਾਂਦੀ ਹੈ।
ਬਿਜਾਈ ਠੀਕ ਵੱਤਰ ਵਾਲੀ ਜ਼ਮੀਨ ਵਿੱਚ ਕਰਨੀ ਚਾਹੀਦੀ ਹੈ। ਗਰਮੀਆਂ ਵਿੱਚ ਪਹਿਲਾ ਪਾਣੀ 4-5 ਦਿਨ ਬਾਅਦ ਅਤੇ ਫਿਰ 6-7 ਦਿਨ ਦੇ ਅਤੇ ਬਹਾਰ ਰੁੱਤ ਵਿੱਚ 10-12 ਦਿਨ ਵਕਫ਼ੇ ਤੇ ਲਾੳਣਾ ਚਾਹੀਦਾ ਹੈੁ।
ਪਹਿਲੀ ਗੋਡੀ ਫ਼ਸਲ ਉੱਗਣ ਤੋਂ ਦੋ ਹਫ਼ਤੇ ਪਿੱਛੋਂ ਕਰੋ । ਇਸ ਪਿੱਛੋਂ 3-4 ਗੋਡੀਆਂ 15 ਦਿਨ ਦੇ ਵਕਫ਼ੇ ਤੇ ਕਰਦੇ ਰਹੋ।
ਫ਼ਸਲ ਦੀ ਤੁੜਾਈ 45-60 ਦਿਨ ਦੀ ਹੋਣ ਤੇ ਜਦੋਂ ਨਰਮ ਫ਼ਲ 10 ਸੈਂਟੀਮੀਟਰ ਲੰਬੇ ਹੋਣ ਤੇ ਹੀ ਕਰਨੀ ਚਾਹੀਦੀ ਹੈ। ਭਰ ਮੌਸਮ ਵਿਚ ਥੋੜੇ ਥੋੜੇ ਵਕਫੇ ਤੇ 10-12 ਤੁੜਾਈਆਂ ਕਰਨੀਆਂ ਚਾਹੀਦੀਆਂ ਹਨ।

ਫਸਲ ਤੇ ਹਮਲਾ ਕਰਨ ਵਾਲੇ ਕੀੜੇ:
ਜੈਸਿਡ:
ਮਈ ਤੋਂ ਸਤੰਬਰ ਤੱਕ ਪੱਤਿਆਂ ਦੇ ਹੇਠਲੇ ਪਾਸੇ ਛੋਟੇ ਛੋਟੇ ਹਰੇ ਰੰਗ ਦੇ ਤੇਲੇ ਦੇ ਬਾਲਗ ਤੇ ਬੱਚੇ ਰਸ ਚੂਸਦੇ ਹਨ ਜਿਸ ਕਾਰਨ ਪੱਤੇ ਕਿਨਾਰਿਆਂ ਤੋਂ ਪੀਲੇ ਹੋ ਕੇੇ ਉਪਰ ਵੱਲ ਮੁੜ ਕੇ ਠੂਠੀ ਵਰਗੇ ਬਣ ਜਾਂਦੇ ਹਨ ਤੇ ਬਾਅਦ ਵਿਚ ਸੁੱਕ ਕੇ ਝੜ ਜਾਂਦੇ ਹਨ।
ਰੋਕਥਾਮ
ਮੈਲਾਥੀਆਨ 50 ਈ ਸੀ 560 ਮਿਲੀਲਿਟਰ ਜਾਂ ਕੌਨਫੀਡੋਰ 17.8 ਐਸ ਐਲ 40 ਮਿਲੀਲਿਟਰ ਜਾਂ ਐਕਟਾਰਾ 25 ਡਬਲਯੂ ਜੀ 40 ਗ੍ਰਾਮ ਨੂੰ 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਣਾ ਚਾਹੀਦਾ ਹੈ ਅਤੇ 15 ਦਿਨ ਦੇ ਵਕਫੇ ਤੇ ਦੁਬਾਰਾ ਛਿੜਕਣਾ ਚਾਹੀਦਾ ਹੈ।
ਛਿੜਕਾਅ ਤੋਂ ਇੱਕ ਦਿਨ ਤੱਕ ਫ਼ਲ ਨਹੀਂ ਤੋੜਣੇ ਚਾਹੀਦੇ।
ਜੇ ਭਿੰਡੀ ਸਿਰਫ ਬੀਜ ਤਿਆਰ ਕਰਨ ਵਾਸਤੇ ਹੋਵੇ ਤਾਂ ਰੋਗਰ 30 ਈ ਸੀ 250 ਮਿਲੀਲਿਟਰ 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਣਾ ਚਾਹੀਦਾ ਹੈ ਅਤੇ ਲੋੜ ਪੈਣ ਤੇ 15 ਦਿਨਾਂ ਦੇ ਫ਼ਰਕ ਤੇ ਦੋਬਾਰਾ ਛਿੜਕਣਾ ਚਾਹੀਦਾ ਹੈ।
ਚਿਤਕਬਰੀ ਸੁੰਡੀ : ਚਿਤਕਬਰੀ ਸੁੰਡੀ ਪਹਿਲੋਂ ਨਰਮ ਟਾਹਣੀਆਂ ਵਿਚ ਸੁਰਾਖ ਕਰਦੀਆਂ ਹਨ ਜਿਸ ਨਾਲ ਕਰੂੰਬਲਾਂ ਕੁਮਲਾਅ ਜਾਂਦੀਆਂ ਹਨ ਅਤੇ ਥੱਲੇ ਨੂੰ ਡਿੱਗ ਪੈਂਦੀਆਂ ਹਨ। ਫਿਰ ਸੁੰਡੀਆਂ ਡੋਡੀਆਂ, ਫੁਲਾਂ ਅਤੇ ਭਿੰਡੀਆਂ ਤੇ ਹਮਲਾ ਕਰਦੀਆਂ ਹਨ । ਹਮਲੇ ਵਾਲੇ ਫਲਾਂ ਵਿਚ ਸੁਰਾਖ ਨਜ਼ਰ ਆਉਂਦੇ ਹਨ ਜੋ ਸੁੰਡੀ ਦੀਆਂ ਵਿੱਠਾਂ ਨਾਲ ਭਰੇ ਹੁੰਦੇ ਹਨ। ਹਮਲੇ ਵਾਲੇ ਫਲ ਕਾਣੇ ਹੋ ਜਾਂਦੇ ਹਨ।

- Advertisement -

ਰੋਕਥਾਮ:

ਹਰ 5-7 ਦਿਨਾਂ ਬਾਅਦ ਕੋਈ 20-20 ਬੂਟੇ ਪੰਜਾ ਕਤਾਰਾਂ ਵਿੱਚੋਂ ਦੇਖਕੇ 20 ਤੋਂ 30 ਪ੍ਰਤੀਸ਼ਤ ਬੂਟਿਆਂ ਦੀਆਂ ਲਗਰਾਂ ਕੁਮਲਾਅ ਜਾਣ ਤੇ ਹੀ ਛਿੜਕਾਅ ਕਰਨਾ ਚਾਹੀਦਾ ਹੈ।
ਨਰਮੇ/ਕਪਾਹ ਦੇ ਆਪੇ ਉਗੇ ਬੂਟੇ ਪੁੱਟ ਦੇਣੇ ਚਾਹੀਦੇ ਹਨ।
ਹਮਲੇ ਵਾਲੇ ਫ਼ਲ ਲਗਾਤਾਰ ਤੋੜਦੇ ਰਹੋ ਅਤੇ ਜ਼ਮੀਨ ਵਿੱਚ ਡੂੰਘੇ ਦੱਬ ਦੇਣੇ ਚਾਹੀਦੇ ਹਨ।
ਫੁੱਲ ਪੈਂਦੇ ਸਾਰ ਹੀ ਪ੍ਰੋਕਲੇਮ 05 ਐਸ ਜੀ 70 ਗ੍ਰਾਮ ਜਾਂ ਫੈਨਵੈਲਰੇਟ 20 ਈ ਸੀ 100 ਮਿਲੀਲਿਟਰ ਜਾਂ ਸਾਈਪਰਮੈਥਰਿਨ 25 ਈ ਸੀ 80 ਮਿਲੀਲਿਟਰ ਦੇ ਤਿੰਨ ਛਿੜਕਾਅ ਸ਼ੁਰੂ ਹੋਣ, 15 ਦਿਨ ਦੇ ਵਕਫੇ ਨਾਲ 100-125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਕਰਨੇ ਚਾਹੀਦੇ ਹਨ।
ਛਿੜਕਾਅ ਕਰਨ ਤੋਂ ਪਹਿਲਾਂ ਸਾਰੇ ਫ਼ਲ ਤੋੜ ਲਉ ਜਾਂ ਛਿੜਕਾੳ ਤੋਂ ਦੋ ਦਿਨ ਬਾਅਦ ਤੋੜਣਾ ਚਾਹੀਦਾ ਹੈ।
ਚਿਤਕਬਰੀ ਸੁੰਡੀ ਲਈ ਵਰਤੇ ਜਾਣ ਵਾਲੀਆਂ ਦਵਾਈਆਂ ਜੈਸਿਡ ਦੀ ਵੀ ਰੋਕਥਾਮ ਕਰਦੀਆਂ ਹਨ ਸੋ ਚਿਤਕਬਰੀ ਸੁੰਡੀ ਦੇ ਨਾਲ ਹੀ ਜੈਸਿਡ ਦਾ ਹਮਲਾ ਹੋਣ ਵੇਲੇ ਅਲੱਗ ਦਵਾਈਆਂ ਨਹੀਂ ਵਰਤਣੀਆਂ ਚਾਹੀਦੀਆਂ।
ਜੇ ਭਿੰਡੀ ਸਿਰਫ ਬੀਜ ਤਿਆਰ ਕਰਨ ਵਾਸਤੇ ਹੋਵੇ ਤਾਂ 20 ਤੋਂ 30 ਪ੍ਰਤੀਸ਼ਤ ਲਗਰਾਂ ਦੇ ਕੁਮਲਾਉਣ ਤੇ ਹੀ ਦਵਾਈ ਫੈਨਵੈਲਰੇਟ 20 ਈ ਸੀ 100 ਮਿਲੀਲਿਟਰ ਜਾਂ ਸਾਈਪਰਮੈਥਰਿਨ 25 ਈ ਸੀ 80 ਮਿਲੀਲਿਟਰ ਛਿੜਕਣਾ ਚਾਹੀਦਾ ਹੈ।
ਲਾਲ ਮਕੌੜਾ ਜੂੰ : ਇਹ ਪੱਤਿਆਂ ਤੇ ਹਮਲਾ ਕਰਦੀ ਹੈ। ਇਹ ਪੱਤਿਆਂ ਦਾ ਰਸ ਚੂਸਦੀ ਹੈ ਜਿਸ ਨਾਲ ਪੱਤਿਆਂ ਤੇ ਜਾਲੇ ਲੱਗ ਜਾਂਦੇ ਹਨ ਅਤੇ ਪੱਤੇ ਸੁੱਕ ਕੇ ਝੜ ਜਾਂਦੇ ਹਨ।

ਰੋਕਥਾਮ
ਰੋਕਥਾਮ ਲਈ ਓਬਰੇਨ 22.9 ਐੱਸ ਸੀ 150 ਮਿਲੀਲਿਟਰ ਨੂੰ 120-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਣਾ ਚਾਹੀਦਾ ਹੈ।
ਫਸਲ ਨੂੰ ਲੱਗਣ ਵਾਲੀਆਂ ਬਿਮਾਰੀਆਂ :
ਪੀਲੀਆ ਜਾਂ ਵਿਸ਼ਾਣੂ ਰੋਗ : ਪੱਤਿਆਂ ਦੀਆਂ ਨਾੜਾਂ ਅਤੇ ਸ਼ਾਖਾਂ ਪੀਲੀਆਂ ਪੈ ਜਾਂਦੀਆਂ ਹਨ। ਬਾਅਦ ਵਿੱਚ ਪੱਤਿਆਂ ਤੋਂ ਹਰੇ ਮਾਦੇ ਦੀ ਮਾਤਰਾ ਘੱਟ ਜਾਂਦੀ ਹੈ। ਭਿੰਡੀਆਂ ਬਹੁਤ ਘੱਟ ਲਗਦੀਆਂ ਹਨ ।
ਰੋਕਥਾਮ
ਸਿਰਫ ਸਿਫਾਰਿਸ਼ ਕੀਤੀਆਂ ਕਿਸਮਾਂ ਜਿਵੇਂ ਕਿ ਪੰਜਾਬ ਸੁਹਾਵਨੀ, ਪੰਜਾਬ ਪਦਮਨੀ ਜਾਂ ਪੰਜਾਬ-7 ਜਾਂ ਪੰਜਾਬ-8 ਕਿਸਮਾਂ ਹੀ ਬੀਜੋ ਜੋ ਇਸ ਰੋਗ ਦਾ ਟਾਕਰਾ ਕਰ ਸਕਦੀਆਂ ਹਨ।
ਇਹ ਬਿਮਾਰੀ ਚਿੱਟੀ ਮੱਖੀ ਨਾਲ ਫੈਲਦੀ ਹੈ ਇਸ ਲਈ ਚਿੱਟੀ ਮੱਖੀ ਦੀ ਰੋਕਥਾਮ ਦੇ ਉਪਰਾਲੇ ਕਰਨੇ ਚਾਹੀਦੇ ਹਨ।

ਉਖੇੜਾ ਰੋਗ :
ਇਹ ਬਿਮਾਰੀ ਜ਼ਮੀਨ ਵਿਚ ਪਾਈ ਜਾਣ ਵਾਲੀ ਪਿਥੀਅਮ ਨਾਂ ਦੀ ਉੱਲੀ ਨਾਲ ਹੁੰਦੀ ਹੈ। ਹਮਲਾ ਜ਼ਮੀਨੀ ਸਤਿਹ ਦੇ ਕਰੀਬ ਹੁੰਦਾ ਹੈ ਅਤੇ ਬੂਟੇ ਉੱਗਣ ਤੋਂ ਪਹਿਲਾਂ ਤੇ ਉਗੱਣ ਸਾਰ ਹੀ ਮਰ ਜਾਂਦੇ ਹਨ।
ਰੋਕਥਾਮ
ਵਧੀਆ ਕਿਸਮ ਦਾ ਰੋਗ ਰਹਿਤ ਬੀਜ ਹੀ ਬੀਜਣਾ ਚਾਹੀਦਾ ਹੈ।
ਪੱਤਿਆਂ ਦੇ ਧੱਬਿਆਂ ਦਾ ਰੋਗ
ਜੁਲਾਈ ਤੋਂ ਅਗਸਤ ਦੌਰਾਨ ਪੱਤੇ ਦੇ ਦੋਵੇਂ ਪਾਸੇ ਛੋਟੇ, ਭੁਰੇ-ਕਾਲੇ ਧੱਬੇ ਬਣ ਜਾਂਦੇ ਹਨ ਜੋ ਆਪਸ ਵਿਚ ਜੁੜ ਜਾਂਦੇ ਹਨ ਅਤੇ ਪੱਤੇ ਸੁੱਕ ਕੇ ਝੜ ਜਾਂਦੇ ਹਨ।

Share this Article
Leave a comment