ਵਿਸ਼ਵ ਭਰ ‘ਚ ਟੀਕਾਕਰਣ ਮੁਹਿੰਮ ਜਾਰੀ, ਇਜ਼ਰਾਈਲ ‘ਚ 82% ਆਬਾਦੀ ਨੂੰ ਲੱਗਿਆ ਟੀਕਾ

TeamGlobalPunjab
3 Min Read

ਵਰਲਡ ਡੈਸਕ –  ਦੁਨੀਆ ਦੇ ਕਈ ਦੇਸ਼ਾਂ ‘ਚ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ। ਹੁਣ ਤੱਕ ਵਿਸ਼ਵ ‘ਚ 7 ​​ਕਰੋੜ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਅਮਰੀਕਾ, ਚੀਨ ਤੇ ਇਜ਼ਰਾਈਲ ਇਸ ਦੌੜ ‘ਚ ਸਭ ਤੋਂ ਅੱਗੇ ਹਨ। ਸੰਯੁਕਤ ਰਾਜ ਨੇ 2 ਕਰੋੜ 44 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਹੈ ਤੇ ਚੀਨ ਨੇ ਲਗਭਗ 25 ਮਿਲੀਅਨ ਲੋਕਾਂ ਨੂੰ ਸ਼ਾਮਲ ਕੀਤਾ ਹੈ।

 ਇਜ਼ਰਾਈਲ ‘ਚ 82% ਆਬਾਦੀ ਭਾਵ 4 ਮਿਲੀਅਨ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੀਤੇ ਬੁੱਧਵਾਰ ਨੂੰ ਕਿਹਾ ਕਿ ਟੀਕਾਕਰਣ ਤੇ ਵਾਇਰਸ ਦੇ ਪਰਿਵਰਤਨ ਦੇ ਵਿਚਾਲੇ ਦੌੜ ਚੱਲ ਰਹੀ ਸੀ। ਵਰਲਡ ਇਕਨਾਮਿਕ ਫੋਰਮ ਦੇ ਔਨਲਾਈਨ ਦੇਵੋਸ ਏਜੰਡਾ ਸੰਮੇਲਨ ‘ਚ, ਨੇਤਨਯਾਹੂ ਨੇ ਕਿਹਾ ਕਿ ਸਾਨੂੰ ਜੋਖਮ ਵਾਲੇ ਲੋਕਾਂ ਦੇ ਟੀਕਾਕਰਣ ਜਿੰਨੀ ਜਲਦੀ ਹੋ ਸਕੇ ਕਰਨਾ ਚਾਹੀਦਾ ਹੈ। ਅਸੀਂ 82% ਲੋਕਾਂ ਨੂੰ ਟੀਕਾ ਲਗਾਇਆ ਹੈ, ਪਰ ਇਹ ਘੱਟ ਹੈ ਤੇ ਸਾਨੂੰ ਘੱਟੋ ਘੱਟ 95% ਆਬਾਦੀ ਨੂੰ ਟੀਕਾ ਲਗਾਉਣਾ ਚਹੀਦਾ ਹੈ।

 ਦੱਸ ਦਈਏ ਦੁਨੀਆ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 10.10 ਕਰੋੜ ਤੋਂ ਪਾਰ ਹੋ ਗਈ ਹੈ ਤੇ 730 ਮਿਲੀਅਨ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 21 ਲੱਖ 73 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਹ ਅੰਕੜੇ www.worldometers.info/coronavirus ਦੇ ਅਨੁਸਾਰ ਹਨ। ਟੀਕਾ ਕੰਪਨੀ ਫਾਈਜ਼ਰ ਨੇ ਕਿਹਾ ਹੈ ਕਿ ਕੋਵਿਡ -19 ਦੇ ਨਵੇਂ ਰੂਪਾਂ ਨਾਲ ਨਜਿੱਠਣ ਲਈ ਟੀਕਾ ਬੂਸਟਰ ਖੋਜ ਜਾਰੀ ਹੈ। ਕੰਪਨੀ ਦਾ ਇਹ ਬਿਆਨ ਮਹੱਤਵਪੂਰਨ ਬਣ ਗਿਆ ਹੈ ਕਿਉਂਕਿ ਵਿਸ਼ਵ ਦੇ ਜ਼ਿਆਦਾਤਰ ਦੇਸ਼ਾਂ ਨੇ ਪਹਿਲਾਂ ਫਾਈਜ਼ਰ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਬੀਤੇ ਬੁੱਧਵਾਰ ਨੂੰ ਰੂਸ ‘ਚ ਕੋਰੋਨਾ ਦੇ 17,741 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ ਸਾਲ ਅਕਤੂਬਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਹ ਗਿਣਤੀ 18 ਹਜ਼ਾਰ ਤੋਂ ਘੱਟ ਰਹੀ ਹੈ। ਬੀਤੇ ਮੰਗਲਵਾਰ ਨੂੰ ਇੱਥੇ 18,241 ਕੇਸ ਪਾਏ ਗਏ।

- Advertisement -

ਜਾਣਕਾਰੀ ਦਿੰਦਿਆਂ  ਫਾਈਜ਼ਰ ਦੇ ਸੀਈਓ ਐਲਬਰਟ ਬੌਰਲਾ ਨੇ ਕਿਹਾ – ਕੋਵਿਡ -19 ਦੇ ਕੁਝ ਨਵੇਂ ਰੂਪ ਸਾਹਮਣੇ ਆਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਟੀਕਾ ਬੂਸਟਰ ਤਿਆਰ ਕੀਤੇ ਜਾਣਗੇ ਜੋ ਇਨ੍ਹਾਂ ਨਵੇਂ ਰੂਪਾਂ ‘ਤੇ ਵੀ ਪ੍ਰਭਾਵਸ਼ਾਲੀ ਹੋਣਗੇ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਰੂਪਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਪਰ ਸਾਨੂੰ ਸਾਵਧਾਨ ਰਹਿਣਾ ਪਵੇਗਾ।

Share this Article
Leave a comment