ਓਟਵਾ: ਕੌਮਾਂਤਰੀ ਯਾਤਰੀਆਂ ਲਈ ਕੈਨੇਡਾ ਤੋਂ ਫਿਲਹਾਲ ਚੰਗੀ ਖਬਰ ਹੈ। ਪੂਰੀ ਤਰਾਂ ਟੀਕਾਕਰਨ ਵਾਲੇ ਯਾਤਰੀਆਂ ਲਈ PCR ਟੈਸਟ ਦੀ ਲੋੜ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਮਹੀਨੇ ਦੇ ਅੰਤ ਵਿਚ ਪੂਰੀ ਤਰਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਆਪਣਾ PCR ਅਰਾਈਵਲ ਟੈਸਟ ਲੋੜਾਂ ਨੂੰ ਖਤਮ ਕਰ ਦਿੱਤਾ ਗਿਆ ਹੈ.. ਫੈਡਰਲ ਸਿਹਤ ਮੰਤਰੀ ਈਵ ਡੁਕਲੋਸ ਨੇ ਕਿਹਾ ਕਿ ਇਹ ਸਮਾਂ ਹੈ ਜਦੋਂ ਅਸੀ ਆਪਣੇ ਸਰਹੱਦੀ ਉਪਾਵਾਂ ਨੂੰ ਸੌਖਾ ਕਰ ਰਹੇ ਹਾਂ। ਇਹ ਸਾਡੀ ਪਹੁੰਚ ਨੂੰ ਅਨੁਕੂਲ ਕਰਦਾ ਹੈ।
28 ਫਰਵਰੀ ਤੱਕ ਨੈਗੇਟਿਵ ਰੈਪਿਡ ਐਂਟੀਜੇਨ ਜਾਂ ਪੀਸੀਆਰ ਟੈਸਟ ਦੇ ਨਤੀਜੇ ਸਵੀਕਾਰ ਕੀਤੇ ਜਾਣਗੇ। ਡਕਲੋਸ ਨੇ ਕਿਹਾ ਕਿ ਪੀਸੀਆਰ ਟੈਸਟ ਲਈ ਜਿਹੜੇ ਕੁਝ ਚੁਣੇ ਗਏ ਲੋਕ ਹੋਣਗੇ, ਉਨਾਂ ਨੂੰ ਇੱਕ ਟੈਸਟ ਲੈਣਾ ਪਵੇਗਾ ਪਰ ਨਤਿਜਿਆਂ ਦੀ ਉਡੀਕ ਕਰਦੇ ਹੋਏ ਕੁਆਰਨਟੀਨ ਨਹੀ ਕਰਨਾ ਪਵੇਗਾ। ਸਰਕਾਰ 12 ਸਾਲ ਤੋਂ ਘੱਟ ਉਮਰ ਦੇ ਬਚਿਆਂ ਲਈ ਪਾਬੰਦੀਆਂ ਵੀ ਹਟਾਏਗੀ, ਜਿਨ੍ਹਾਂ ਦਾ ਪੂਰੀ ਤਰਾਂ ਟੀਕਾਕਰਨ ਨਹੀ ਹੋਇਆ ਹੈ ਤੇ ਪੂਰੀ ਤਰਾ ਟੀਕਾਕਰਨ ਵਾਲੇ ਬਾਲਗਾ ਨਾਲ ਯਾਤਰਾ ਕਰ ਰਹੇ ਹਨ। ਮਤਲਬ ਕੀ ਉਨ੍ਹਾਂ ਨੂੰ ਸਕੂਲ ਜਾਂ ਡੇਅ ਕੇਅਰ ਜਾਣ ਤੋਂ ਪਹਿਲਾਂ ਉਡੀਕ ਕਰਨ ਦੀ ਲੋੜ ਨਹੀ ਹੋਵੇਗੀ, ਜਿਨ੍ਹਾਂ ਦਾ ਟੀਕਾਕਰਨ ਨਹੀ ਹੋਇਆ ਉਨਾ ਦਾ ਟੈਸਟ ਕੀਤੇ ਜਾਣਾ ਜਾਰੀ ਰਹੇਗਾ।
ਇਸ ਤੋਂ ਇਲਾਵਾ ਜਿਵੇਂ ਕੀ ਓਮੀਕਰੋਨ ਦਾ ਫੈਲਣਾ ਅਸਾਨ ਹੁੰਦਾ ਜੈ ਰਿਹਾ ਹੈ ਕੈਨੇਡਾ ਆਪਣੀ ਯਾਤਰਾ ਸਿਹਤ ਨੋਟਿਸ ਨੂੰ ਲੈਵਲ ਤਿੰਨ ਤੋਂ ਲੈਵਲ ਦੋ ਤੱਕ ਘਟਾ ਦਵੇਗੀ। ਜਿਸਦਾ ਮਤਲਬ ਹੈ ਕਿ ਸਰਕਾਰ ਹੁਣ ਕੈਨੇਡੀਅਨਾਂ ਨੂੰ ਗੈਰ ਜ਼ਰੂਰੀ ਉਦੇਸ਼ਾ ਲਈ ਸਾਰੀਆਂ ਯਾਤਰਾਵਾਂ ਤੋਂ ਬਚਣ ਦੀ ਸਿਫਾਰਸ਼ ਨਹੀਂ ਕਰੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.