ਭਾਰਤ ਸਣੇ ਪੂਰੀ ਦੁਨੀਆ ‘ਚ ਠੱਪ ਹੋਈੇ YouTube! ਜਾਣੋ ਕੀ ਰਹੀ ਵਜ੍ਹਾ

TeamGlobalPunjab
2 Min Read

ਨਿਊਜ਼ ਡੈਸਕ: ਦੁਨੀਆ ਦੀ ਸਭ ਤੋਂ ਵੱਡੀ ਵੀਡੀਓ ਸਟਰੀਮਿੰਗ ਸਾਈਟ YouTube ਪੂਰੀ ਦੁਨੀਆ ਠੱਪ ਹੋ ਗਈ ਸੀ। ਪਰ ਕੁਝ ਘੰਟੇ ਬੰਦ ਰਹਿਣ ਤੋਂ ਬਾਅਦ ਵੈਬਸਾਈਟ ਹੁਣ ਫਿਰ ਤੋਂ ਸ਼ੁਰੂ ਹੋ ਗਈ ਹੈ। YouTube ਨੇ ਟਵੀਟ ਕਰਕੇ ਦੱਸਿਆ ਹੈ ਕਿ 12 ਨਵੰਬਰ ਦੀ ਸਵੇਰੇ 5:30 ਵਜੇ ਉਨ੍ਹਾਂ ਨੂੰ ਸਾਈਟ ਦੇ ਠੱਪ ਹੋਣ ਦੀ ਜਾਣਕਾਰੀ ਮਿਲੀ, ਹਾਲਾਂਕਿ ਯੂਟਿਊਬ ਨੇ ਇਸ ਸਮੱਸਿਆ ਦੇ ਕਾਰਨਾਂ ਵਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਯੂਟਿਊਬ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਜੇਕਰ ਤੁਹਾਨੂੰ ਵੀ ਵੀਡੀਓ ਦੇਖਣ ਵਿੱਚ ਮੁਸ਼ਕਿਲਾਂ ਹੋ ਰਹੀਆਂ ਹਨ ਤਾਂ ਤੁਸੀ ਇਸ ਸਮੱਸਿਆ ਤੋਂ ਜੂਝਣ ਵਾਲੇ ਪਹਿਲੇ ਵਿਅਕਤੀ ਨਹੀਂ ਹੋ। ਦੁਨੀਆ ਦੇ ਲੱਖਾਂ ਲੋਕਾਂ ਨੂੰ ਵੀਡੀਓ ਦੇਖਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਟੀਮ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸਵੇਰੇ 5:30 ਵਜੇ ਤੋਂ ਦੁਨੀਆ ਦੇ ਕਈ ਹਿੱਸਿਆਂ ਵਿੱਚ YouTube ਨੂੰ ਓਪਨ ਕਰਨ ਵਿੱਚ ਯੂਜ਼ਰਸ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਰਿਪੋਰਟਾਂ ਦੇ ਮੁਤਾਬਕ  YouTube ਦੇ ਨਾਲ YouTube TV ਅਤੇ Google TV ਵੀ ਠੱਪ ਰਹੇ।

YouTube ਦੇ ਡਾਊਨ ਹੁੰਦੇ ਹੀ ਟਵੀਟਰ ‘ਤੇ ਆਇਆ memes ਦਾ ਹੜ੍ਹ

Share this Article
Leave a comment