ਅਮਿਤਾਭ ਬੱਚਨ ਦੇ ਇਸ ਸਵਾਲ ਤੋਂ ਭੜਕੇ ਯੂਜ਼ਰਸ ਨੇ ਸ਼ੋਅ ਨੂੰ ਬੰਦ ਕਰਨ ਦੀ ਛੇੜੀ ਮੁਹਿੰਮ

TeamGlobalPunjab
2 Min Read

ਕੌਣ ਬਣੇਗਾ ਕਰੋੜਪਤੀ ਟੀਵੀ ਦੇ ਮਸ਼ਹੂਰ ਸ਼ੋਅ ‘ਚੋਂ ਇੱਕ ਹੈ ਟੀਆਰਪੀ ਦੀ ਲਿਸਟ ਵਿੱਚ ਵੀ ਸ਼ੋਅ ਹਰ ਵਾਰ ਟਾਪ ‘ਚ ਥਾਂ ਬਣਾਉਣ ‘ਚ ਕਾਮਯਾਬ ਰਹਿੰਦਾ ਹੈ। ਅਮਿਤਾਭ ਬੱਚਨ ਆਪਣੇ ਅੰਦਾਜ਼ ਨਾਲ ਦਰਸ਼ਕਾਂ ਨੂੰ ਟੀਵੀ ‘ਤੇ ਬਣਾ ਕੇ ਰੱਖਦੇ ਹਨ। ਇਸ ਸ਼ੋਅ ਵਿੱਚ ਅਮਿਤਾਭ ਬੱਚਨ ਨੇ ਅਜਿਹਾ ਸਵਾਲ ਪੁੱਛਿਆ ਜਿਸ ਦੇ ਨਾਲ ਸੋਸ਼ਲ ਮੀਡੀਆ ‘ਤੇ ਯੂਜ਼ਰਸ ਭੜਕ ਗਏ।

ਹਾਲ ਹੀ ਵਿੱਚ ਪ੍ਰਸਾਰਿਤ ਕੀਤੇ ਇੱਕ ਐਪੀਸੋਡ ‘ਚ ਅਮਿਤਾਭ ਬੱਚਨ ਨੇ ਕੰਟੈਸਟੈਂਟ ਤੋਂ ਸਵਾਲ ਪੁੱਛਿਆ
ਇਹਨਾਂ ਵਿਚੋਂ ਕਿਹੜੇ ਸ਼ਾਸਕ ਮੁਗਲ ਸਮਰਾਟ ਔਰੰਗਜੇਬ ਦੇ ਸਮਕਾਲੀ ਸਨ ?
A . ਮਹਾਂਰਾਣਾ ਪ੍ਰਤਾਪ B . ਰਾਣਾ ਸਾਂਗਾ C . ਮਹਾਰਾਜਾ ਰਣਜੀਤ ਸਿੰਘ D . ਸ਼ਿਵਾਜੀ

ਸੋਸ਼ਲ ਮੀਡੀਆ ‘ਤੇ ਯੂਜ਼ਰਸ ਇਸ ਲਈ ਭੜ੍ਹਕ ਉੱਠੇ ਕਿਉਂਕਿ ਅਮਿਤਾਭ ਬੱਚਨ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਥਾਂ ਸ਼ਿਵਾਜੀ ਕਿਹਾ। ਯੂਜ਼ਰਸ ਨੇ ਲਿਖਿਆ ਕਿ ਇਹ ਮਰਾਠਾ ਯੋਧਾ ਦਾ ਅਪਮਾਨ ਹੈ ਅਤੇ ਸ਼ੋਅ ਨੂੰ ਬਾਇਕਾਟ ਕਰਨ ਦੀ ਮੰਗ ਕੀਤੀ। ਜਿਸ ਦੀ ਵਜ੍ਹਾ ਕਾਰਨ ਟਵੀਟਰ ‘ਤੇ ਲਗਾਤਾਰ #Boycott_KBC_SonyTv ਟ੍ਰੈਂਡ ਕਰ ਰਿਹਾ ਹੈ।

ਇੱਕ ਯੂਜ਼ਰ ਨੇ ਲਿਖਿਆ, ਇੱਕ ਕਰੂਰ ਸ਼ਾਸਕ ਨੂੰ ਮੁਗਲ ਸਮਰਾਟ ਕਿਹਾ ਜਾ ਰਿਹਾ ਹੈ ਜਦੋਂਕਿ ਇੱਕ ਮਹਾਨ ਰਾਜਾ ਨੂੰ ਜਿਸਨ੍ਹੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਲਈ ਗੁਜ਼ਾਰ ਦਿੱਤੀ ਉਨ੍ਹਾਂ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਥਾਂ ਸ਼ਿਵਾਜੀ ਕਿਹਾ ਜਾ ਰਿਹਾ ਹੈ। ਇਹ ਸ਼ਰਮਨਾਕ ਹੈ।

ਇੱਕ ਯੂਜ਼ਰ ਨੇ ਲਿਖਿਆ, ਭਾਰਤ ਬਹਾਦਰ ਹਿੰਦੂ ਰਾਜਾ ਅਤੇ ਯੋਧਿਆਂ ਦੀ ਭੂਮੀ ਹੈ, ਜਿਨ੍ਹਾਂ ਨੇ ਹਮਲਾ ਕਰਨ ਵਾਲਿਆਂ ਨਾਲ ਲੜ੍ਹਾਈ ਲੜੀ। ਅਜਿਹੀ ਮਹਾਨ ਹਸਤੀਆਂ ਦਾ ਅਪਮਾਨ ਕਰਨ ਦਾ ਕਿਸੇ ਨੂੰ ਹੱਕ ਨਹੀਂ ਹੈ ।

Share this Article
Leave a comment