ਅਮਰੀਕਾ : ਲੱਖਾਂ ਲੋਕ ਘਰ ‘ਚ ਬੰਦ, 14 ਰਾਜਾਂ ‘ਚ ਬਿਜਲੀ ਦੀਆਂ ਸਮੱਸਿਆਵਾਂ

TeamGlobalPunjab
1 Min Read

ਵਰਲਡ ਡੈਸਕ – ਇਨ੍ਹੀਂ ਦਿਨੀਂ ਅਮਰੀਕਾ ਇਕ ਇਤਿਹਾਸਕ ਬਰਫੀਲੇ ਤੂਫਾਨ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ, ਲੱਖਾਂ ਲੋਕ ਘਰ ‘ਚ ਬੰਦ ਹਨ ਤੇ ਕੋਰੋਨਾ ਟੀਕੇ ਕੇਂਦਰ ਬੰਦ ਕਰਨੇ ਪਏ। ਪੁਲਿਸ ਦੇ ਅਨੁਸਾਰ ਟੈਕਸਾਸ, ਲੂਸੀਆਨਾ, ਕੈਂਟਕੀ ਤੇ ਮਿਸੌਰੀ ‘ਚ ਘੱਟੋ ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ।

 ਦੱਸ ਦਈਏ ਤੂਫਾਨ ਨਾਲ ਬਿਜਲੀ ਉਤਪਾਦਨ ਦੀ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਇਸ ਨਾਲ ਉੱਤਰ ਡਕੋਟਾ ਤੋਂ ਲੈ ਕੇ ਓਕਲਾਹੋਮਾ ਤੱਕ 14 ਰਾਜਾਂ ‘ਚ ਬਿਜਲੀ ਦੀਆਂ ਸਮੱਸਿਆਵਾਂ ਆਈਆਂ ਹਨ। ਐਨਰਜੀ ਐਮਰਜੈਂਸੀ ਨੂੰ ਲਾਗੂ ਕਰਨਾ ਪਿਆ। ਸਭ ਤੋਂ ਬੁਰਾ ਹਾਲ ਟੈਕਸਸ ਦਾ ਹੈ, ਇੱਥੇ ਭਿਆਨਕ ਸਰਦੀਆਂ ‘ਚ ਤਕਰੀਬਨ 25 ਲੱਖ ਲੋਕ ਬਿਜਲੀ ਤੋਂ ਬਗੈਰ ਰਹਿ ਰਹੇ ਹਨ।

ਮੌਸਮ ਵਿਭਾਗ ਦੇ ਅਨੁਸਾਰ, ਇਸ ਹਫਤੇ ਦੇ ਅੰਤ ਤੱਕ ਸਥਿਤੀ ‘ਚ ਸੁਧਾਰ ਹੋਣ ਦੀ ਉਮੀਦ ਨਹੀਂ ਹੈ। ਟੈਕਸਾਸ ‘ਚ 10 ਲੱਖ ਬੈਰਲ ਤੇਲ ਤੇ 10 ਅਰਬ ਘਣ ਫੁੱਟ ਗੈਸ ਦੀ ਉਤਪਾਦਨ ਪਾਈਪਲਾਈਨ ਠੰਢ ਕਰਕੇ ਬੰਦ ਹੋ ਗਈ ਹੈ। ਇਸ ਦੌਰਾਨ ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕੀਤਾ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਤੂਫਾਨ ਤੋਂ ਪ੍ਰਭਾਵਿਤ ਰਾਜਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਮੁਸ਼ਕਲ ਸਮੇਂ ‘ਚ ਉਨ੍ਹਾਂ ਦੀ ਮਦਦ ਲਈ ਤਿਆਰ ਹੈ।

Share this Article
Leave a comment