ਬਰੈਂਪਟਨ ‘ਚ ਭਾਰਤੀ ਮੂਲ ਦੇ ਵਿਅਕਤੀ ‘ਤੇ ਮੰਦਿਰਾਂ ਤੋਂ ਦਾਨ ਚੋਰੀ ਕਰਨ ਦਾ ਦੋਸ਼

Rajneet Kaur
1 Min Read

ਟੋਰਾਂਟੋ : ਇਕ 41 ਸਾਲਾ ਇੰਡੋ-ਕੈਨੇਡੀਅਨ ਵਿਅਕਤੀ ‘ਤੇ ਮੰਦਿਰਾਂ ‘ਚ ਤੋੜ-ਭੰਨ ਕਰਨ ਅਤੇ ਦਾਨ ਬਾਕਸਾਂ ਵਿਚੋਂ ਨਕਦੀ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਰਹਿਣ ਵਾਲੇ ਜਗਦੀਸ਼ ਪੰਧੇਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮਾਰਚ ਅਤੇ ਅਗਸਤ 2023 ਦਰਮਿਆਨ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਵਾਲੇ ਪੀਲ ਖੇਤਰ ਵਿਚ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਤਿੰਨ ਪੂਜਾ ਸਥਾਨਾਂ ਦੀ ਨਿਗਰਾਨੀ ਫੁਟੇਜ ਵਿੱਚ ਸ਼ੱਕੀ ਵਿਅਕਤੀ ਨੂੰ ਮੰਦਰਾਂ ਵਿੱਚ ਦਾਖਲ ਹੁੰਦੇ ਅਤੇ ਦਾਨ ਬਾਕਸਾਂ ਵਿੱਚੋਂ ਨਕਦੀ ਚੋਰੀ ਕਰਦੇ ਦੇਖਿਆ ਗਿਆ। ਪੰਧੇਰ, ਜੋ ਪਹਿਲਾਂ ਹੀ ਅਜਿਹੇ ਅਪਰਾਧਾਂ ਲਈ ਹਿਰਾਸਤ ਵਿਚ ਹੈ ਉਸ ਉੱਤੇ ਮੰਦਿਰਾਂ ਅਤੇ ਕਾਰੋਬਾਰਾਂ ਵਿਚ ਤੋੜ-ਭੰਨ ਕਰਨ ਅਤੇ ਪੈਸੇ ਚੋਰੀ ਕਰਨ ਦੇ ਪੰਜ ਹੋਰ ਦੋਸ਼ ਲੱਗੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment