ਵਿਜੈ ਸਾਂਪਲਾ ਨੇ ਕੌਮੀ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ

Rajneet Kaur
1 Min Read

ਚੰਡੀਗੜ੍ਹ : ਵਿਜੈ ਸਾਂਪਲਾ ਨੇ ਕੌਮੀ SC ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਇਸ ਦਾ ਕਾਰਨ ਨਿੱਜੀ ਦੱਸਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫ਼ੈਸਲਾ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਉਹ ਹੁਸ਼ਿਆਰਪੁਰ ਤੋਂ ਚੋਣ ਲੜ ਸਕਦੇ ਹਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ਦੌਰਾਨ ਵੀ ਸਾਂਪਲਾ ਉਨ੍ਹਾਂ ਦੇ ਕਾਫੀ ਕਰੀਬ ਨਜ਼ਰ ਆਏ ਸਨ। ਇਥੋਂ ਤਕ ਕਿ ਹੁਸ਼ਿਆਰਪੁਰ ਵਿਚ ਵੀ ਉਨ੍ਹਾਂ ਦੇ ਪੋਸਟਰ ਦੇਖੇ ਜਾ ਸਕਦੇ ਹਨ। ਜਿਸ ਤੋਂ ਸਪਸ਼ਟ ਹੈ ਕਿ ਵਿਜੇ ਸਾਂਪਲਾ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾਣਾ ਤੈਅ ਹੈ। ਦਸਣਯੋਗ ਹੈ ਕਿ ਵਿਜੇ ਸਾਂਪਲਾ ਇੱਕ ਵੱਡਾ ਦਲਿਤ ਚੇਹਰਾ ਹਨ। ਨੈਸ਼ਨਲ SC ਕਮਿਸ਼ਨ ਦੇ ਚੇਅਰਮੈਨ ਰਹਿੰਦਿਆ ਹੋਇਆ ਵਿਜੇ ਸਾਂਪਲਾ ਨੇ ਪੰਜਾਬ ਦੇ ਕਈ ਮੁੱਦਿਆਂ ‘ਤੇ ਸੂ ਮੋਟੋ ਨੋਟਿਸ ਵੀ ਲਿਆ ਸੀ। ਵਿਜੇ ਸਾਂਪਲਾ ਦੋ ਵਾਰ  SC ਕਮਿਸ਼ਨ ਦੇ ਚੇਅਰਮੇਨ ਰਹਿ ਚੁੱਕੇ ਹਨ ਅਤੇ ਇੱਕ ਵਾਰ ਸਾਂਸਦ ਵੀ ਰਹਿ ਚੁੱਕੇ ਹਨ। ਵਿਜੇ ਸਾਂਪਲਾ ਨੇ ਆਪਣਾ ਸਿਆਸੀ ਸਫਰ ਬਤੌਰ ਸਰਪੰਚ ਤੋਂ ਸ਼ੁਰੂ ਕੀਤਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment