ਅਮਰੀਕਾ: ਮੌਸਮ ਦਾ ਵਿਗੜਿਆ ਮਿਜਾਜ਼, ਟੈਕਸਾਸ ‘ਚ ਐਮਰਜੈਂਸੀ ਸਥਿਤੀ ਦਾ ਐਲਾਨ

TeamGlobalPunjab
2 Min Read

ਵਰਲਡ ਡੈਸਕ: ਅਮਰੀਕਾ ‘ਚ ਅਚਾਨਕ ਮੌਸਮ ‘ਚ ਆਏ ਬਦਲਾਅ ਤੇ ਬਰਫ਼ਬਾਰੀ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਕਈ ਸਥਾਨਾਂ ‘ਤੇ ਸੜਕ ਮਾਰਗ ਦਾ ਸੰਪਰਕ ਕੱਟਿਆ ਗਿਆ ਹੈ। ਸੜਕ ਮਾਰਗ ਖਤਰਨਾਕ ਹੋਣ ਕਾਰਨ ਕਈ ਥਾਵਾਂ ‘ਤੇ ਰਸਤੇ ਰੋਕ ਦਿੱਤੇ ਗਏ। ਸਿਰਫ ਡਲਾਸ ਏਅਰਪੋਰਟ ਤੋਂ ਹੀ 760 ਉਡਾਨਾਂ ਰੱਦ ਕਰ ਦਿੱਤੀ ਗਈ। ਬੀਤੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਰਾਸ਼ਟਰਪਤੀ ਜੋਅ ਬਾਇਡਨ ਨੇ ਟੈਕਸਾਸ ‘ਚ ਖਰਾਬ ਮੌਸਮ ਨੂੰ ਦੇਖਦੇ ਹੋਏ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਤੇ ਸੂਬੇ ਨੂੰ ਮਦਦ ਕਰਨ ਦਾ ਆਦੇਸ਼ ਦਿੱਤਾ।

ਰਾਸ਼ਟਰਪਤੀ ਦੇ ਆਦੇਸ਼ ਤੋਂ ਬਾਅਦ ਸੰਘੀ ਪੱਧਰ ਤੋਂ ਆਫਤ ਰਾਹਤ ਕੰਮ ‘ਚ ਸਹਾਇਤਾ ਦਾ ਕੰਮ ਸ਼ੁਰੂ ਹੋ ਗਿਆ ਹੈ। ਅਮਰੀਕਾ ਦੇ ਮੌਸਮ ਵਿਭਾਗ ਨੇ ਬੀਤੇ ਐਤਵਾਰ ਨੂੰ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਸੈਂਟਰਲ ਓਕਲਾਹੋਮਾ ‘ਚ 8 ਤੋਂ 12 ਇੰਚ ਬਰਫ ਡਿੱਗ ਸਕਦੀ ਹੈ। ਟੈਕਸਾਸ ਤੇ ਓਹੀਆ ‘ਚ 4 ਤੋਂ 8 ਇੰਚ ਬਰਫ਼ ਡਿੱਗਣ ਦੀ ਸੰਭਾਵਨਾ ਹੈ। ਮੈਮਫਿਸ ਤੇ ਟੇਨੇਸੀ ‘ਚ ਵੀ ਬਰਫ਼ ਪੈਣੀ ਸ਼ੁਰੂ ਹੋ ਗਈ ਹੈ। ਟੈਕਸਾਸ ‘ਚ ਜਨਤਾ ਨੂੰ ਕਿਹਾ ਗਿਆ ਹੈ ਕਿ ਉਹ ਘੱਟ ਤੋਂ ਘੱਟ ਬਿਜਲੀ ਦਾ ਇਸਤੇਮਾਲ ਕਰਨ।

ਹਿਊਸਟਨ ‘ਚ ਬੀਤੇ ਐਤਵਾਰ ਨੂੰ ਠੰਢ ਨਾਲ ਬਾਰਿਸ਼ ਹੋਣ ਕਰਕੇ ਅਚਾਨਕ ਮੌਸਮ ‘ਚ ਬਦਲਾਅ ਆ ਗਿਆ। ਮੌਸਮ ਵਿਗਿਆਨੀ ਜੋਸ਼ ਲਿਟਰ ਨੇ ਕਿਹਾ ਹੈ ਕਿ ਅਗਲੇ ਦਿਨਾਂ ‘ਚ ਬਰਫ ਤੇ ਬਾਰਿਸ਼ ਦੋਵਾਂ ਦੀ ਹੀ ਸਥਿਤੀ ਬਣੀ ਰਹੇਗੀ। ਮੌਸਮ ਵਿਗਿਆਨੀ ਮਾਰਕ ਚੇਨਾਰਡ ਨੇ ਦੱਸਿਆ ਕਿ ਦੱਖਣੀ ਮੈਦਾਨੀ ਵਿਭਾਗਾਂ ‘ਚ 12 ਇੰਚ ਤਕ ਬਰਫ਼ਬਾਰੀ ਹੋਈ। ਵੱਧਦੀ ਸਰਦੀ ਤੇ ਬਰਫਬਾਰੀ ਅਮਰੀਕਾ ਦੇ ਵੱਡੇ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਡਲਾਸ ‘ਚ ਵੀ ਬੀਤੇ ਐਤਵਾਰ ਨੂੰ ਪੂਰਾ ਦਿਨ ਬਰਫ਼ਬਾਰੀ ਹੁੰਦੀ ਰਹੀ।

TAGGED: ,
Share this Article
Leave a comment