Home / News / ਅਮਰੀਕਾ : ਫਲੋਰੀਡਾ ਸ਼ਹਿਰ ਦੇ ਐਮਾਜ਼ੋਨ ਗੋਦਾਮ ‘ਚ ਗੋਲੀਬਾਰੀ, 1 ਮੌਤ 2 ਜ਼ਖਮੀ

ਅਮਰੀਕਾ : ਫਲੋਰੀਡਾ ਸ਼ਹਿਰ ਦੇ ਐਮਾਜ਼ੋਨ ਗੋਦਾਮ ‘ਚ ਗੋਲੀਬਾਰੀ, 1 ਮੌਤ 2 ਜ਼ਖਮੀ

ਫਲੋਰੀਡਾ : ਅਮਰੀਕਾ ਦੇ ਸ਼ਹਿਰ ਫਲੋਰੀਡਾ ਦੇ ਐਮਾਜ਼ੋਨ ਗੋਦਾਮ ‘ਚ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਅਨੁਸਾਰ ਗੋਲੀਬਾਰੀ ਸਥਾਨਕ ਸਮੇਂ ਅਨੁਸਾਰ ਸੋਮਵਾਰ ਦੁਪਿਹਰ 2 ਵਜੇਂ ਸ਼ਹਿਰ ਦੇ ਉੱਤਰੀ ਹਿੱਸੇ ‘ਚ ਐਮਾਜ਼ੋਨ ਦੇ ਗੋਦਾਮ ‘ਚ ਹੋਈ।

ਜੈਕਸਨਵਿਲਾ ਸ਼ੈਰਿਫ ਦੇ ਦਫਤਰ ਦੇ ਸਹਾਇਕ ਪ੍ਰਮੁੱਖ ਬ੍ਰਾਇਨ ਕੀ ਨੇ ਦੱਸਿਆ ਕਿ ਇੱਕ 20 ਸਾਲਾ ਵਿਅਕਤੀ (ਜੋ ਹਮਲੇ ‘ਚ ਮਾਰਿਆ ਗਿਆ) ਨੌਕਰੀ ਲਈ ਅਰਜ਼ੀ ਦੇਣ ਲਈ ਐਮਾਜ਼ੋਨ ਦੇ ਗੋਦਾਮ ਦੇ ਬਾਹਰ ਲਾਈਨ ‘ਚ ਖੜ੍ਹਾ ਇੰਤਜ਼ਾਰ ਕਰ ਰਿਹਾ ਸੀ ਕਿ ਅਚਾਨਕ ਦੋ ਵਿਅਕਤੀ ਇੱਕ ਕਾਰ ‘ਚ ਸਵਾਰ ਹੋ ਕੇ ਆਏ ਅਤੇ ਉਕਤ ਮ੍ਰਿਤਕ ਵਿਅਕਤੀ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਅਤੇ ਦੋ ਹੋਰ ਵਿਅਕਤੀਆਂ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ।

ਜੈਕਸਨਵਿਲਾ ਸ਼ੈਰਿਫ ਦਫਤਰ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਅਜੇ ਤੱਕ ਗੋਲੀਬਾਰੀ ਦੌਰਾਨ ਮਾਰੇ ਜਾਣ ਵਾਲੇ ਵਿਅਕਤੀ ਜਾਂ ਗੋਲੀਬਾਰੀ ਕਰਨ ਵਾਲੇ ਸ਼ੱਕੀ ਵਿਅਕਤੀ ਦੀ ਕੋਈ ਜਾਣਕਾਰੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਅਮਰੀਕਾ ‘ਚ ਰੋਜ਼ਾਨਾ ਕਿਸੇ ਨਾਲ ਕਿਸੇ ਗੋਦਾਮ ਜਾਂ ਮਾਲ ‘ਚ ਗੋਲੀਬਾਰੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕੋਰੋਨਾ ਵਾਇਰਸ ਕਾਰਨ ਪਾਬੰਦੀਆਂ ਹਟਣ ਮਗਰੋਂ ਅਜਿਹੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ।

Check Also

ਸਰਕਾਰ ਨੇ ਆਨਲਾਈਨ ਕਲਾਸਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਅਜਿਹੇ ਵਿੱਚ …

Leave a Reply

Your email address will not be published. Required fields are marked *