ਅਮਰੀਕਾ ਦੀ ਆਜ਼ਾਦੀ ਦਾ 245ਵਾਂ ਦਿਹਾੜਾ, ਨਿਊ ਜਰਸੀ ਦੇ ਗਲੇਨ ਰੌਕ ਵਿਖੇ ਕੱਢੀ ਗਈ ਪਰੇਡ,ਪੰਜਾਬੀਆਂ ਨੇ ਦਿਖਾਏ ਗੱਤਕੇ ਦੇ ਜੌਹਰ

TeamGlobalPunjab
2 Min Read

ਨਿਊ ਜਰਸੀ (ਗਿੱਲ ਪ੍ਰਦੀਪ): ਪੂਰੇ ਅਮਰੀਕਾ ਭਰ ‘ਚ ਆਜ਼ਾਦੀ ਦਾ 245ਵਾਂ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜੇ ਗੱਲ ਕੀਤੀ ਜਾਵੇ ਨਿਊ ਜਰਸੀ ਦੇ ਗਲੇਨ ਰੌਕ ਦੀ ਤਾਂ ਉੱਥੇ ਆਜ਼ਾਦੀ ਦੇ ਦਿਹਾੜੇ ਦੇ ਮੱਦੇਨਜ਼ਰ ਪਰੇਡ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਸਾਰੀਆਂ ਕਮਿਊਨਿਟੀਜ਼ ਵੱਲੋਂ ਆਪੋ ਆਪਣੇ ਫਲੋਟ ਲਗਾਈ ਗਏ। ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇਸ ਪਰੇਡ ਵਿੱਚ ਪੰਜਾਬੀ ਕਮਿਊਨਟੀ ਦਾ ਵੀ ਫਲੋਟ ਸੀ । ਜਿਸ ‘ਚ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਦਿਖਾਏ ਗਏ ।

 

ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਗਲੇਨ ਰੋਕ ਦੀ ਕਮੇਟੀ ਦੇ ਮੈਂਬਰ ਵੀ ਮੌਜੂਦ ਰਹੇ। ਉੱਥੇ ਹੀ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਜਗਜੀਤ ਸਿੰਘ ਨਲਵੀ ਅਤੇ ਗੁਰਿੰਦਰਜੀਤ ਸਿੰਘ ਮਾਨਾ ਵਲੋਂ ਆਜ਼ਾਦੀ ਦੇ ਦਿਹਾੜੇ ਦੇ ਮੱਦੇਨਜ਼ਰ ਆਪਣੇ ਵਿਚਾਰ ਸਾਂਝੇ ਕੀਤੇ ਗਏ।

- Advertisement -

 

 

ਦੱਸ ਦਈਏ ਕਿ ਗਲੈਨ ਰੋਕ ਏਰੀਆ ਉਹ ਏਰੀਆ ਜਿੱਥੇ ਵੱਡੀ ਗਿਣਤੀ ਚ ਪੰਜਾਬੀ ਰਹਿੰਦੇ ਹਨ। ਖ਼ਾਸਕਰ ਇੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੇਨ ਰੋਕ ਦੀ ਸੰਗਤ ਵੱਲੋਂ ਕਮੇਟੀ ਦੇ ਯਤਨਾ ਸਦਕਾ ਅਜਿਹੇ ਦਿਹਾੜਿਆਂ ਤੇ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈ ।  ਇਸ ਪਰੇਡ ਦੇ ਵਿੱਚ ਪੰਜਾਬੀਆਂ ਦਾ ਹੜ੍ਹ ਆਇਆ ਹੋਇਆ ਬੱਚੇ, ਨੌਜਵਾਨ ਅਤੇ ਬਜ਼ੁਰਗ ਹਰ ਕੋਈ ਇਸ ਪਰੇਡ ਦਾ ਹਿੱਸਾ ਬਣੇ ਹੋਏ ਹਨ।

 

- Advertisement -

 

ਇਸ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਗਲੇਨ ਰੌਕ ਦੀ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਅਤੇ ਸਕੇ ਇਕਬਾਲ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਕਮਿਊਨਿਟੀ ਦੇ ਲੋਕ ਹੋਰ ਕਮਿਊਨਿਟੀਜ਼ ਦੇ ਨਾਲ ਹਮੇਸ਼ਾ ਰਲ ਮਿਲ ਕੇ ਰਹਿੰਦੇ ਹਨ। ਬਾਹਰਲੇ ਮੁਲਕਾਂ ਦੇ ਵਿਚ ਪੰਜਾਬੀਆਂ ਵੱਲੋਂ ਆਪਣੀ ਵੱਖਰੀ ਪਹਿਚਾਣ ਬਣਾ ਲਈ ਗਈ ਹੈ । ਸ਼ਾਇਦ ਇਹੀ ਕਾਰਨ ਹੈ ਕਿ ਉਹ ਬਾਹਰਲੇ ਮੁਲਕਾਂ ਦੇ ਆਜ਼ਾਦੀ ਦਿਹਾੜਿਆਂ ਦੀ ਪਰੇਡ ਵਿੱਚ ਅੱਜ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ।

 

Share this Article
Leave a comment