ਵੀਜ਼ਾ ਦੇਣ ਦੇ ਮਾਮਲੇ ‘ਚ ਅਮਰੀਕਾ ਵਲੋਂ ਭਾਰਤੀਆਂ ਨਾਲ ਕੀਤਾ ਜਾ ਰਿਹੈ ਵਿਤਕਰਾ

Prabhjot Kaur
3 Min Read

ਵਾਸ਼ਿੰਗਟਨ: ਭਾਰਤੀਆਂ ਨੂੰ ਅਮਰੀਕਾ ਦੀ ਵੀਜ਼ਾ ਲੈਣ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਵੀਜ਼ਾ ਲੈਣ ਲਈ ਇਸ ਵੇਲੇ ਤਾਂ ਅਪੁਆਇੰਟਮੈਂਟ ਮਿਲਣੀ ਇੱਕ ਸੁਪਨੇ ਵਰਗੀ ਹੀ ਲਗ ਰਹੀ ਹੈ। ਜਾਣਕਾਰੀ ਮੁਤਾਬਕ ਦਿੱਲੀ ਵਿੱਚ ਵਿਜ਼ੀਟਰ ਵੀਜ਼ਾ ਦਾ ਵੇਟਿੰਗ ਟਾਈਮ 833 ਅਤੇ ਮੁੰਬਈ ਵਿੱਚ 848 ਦਿਨ ਹੋ ਗਿਆ। ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਸਾਹਮਣੇ ਇਹ ਮੁੱਦਾ ਚੁੱਕਿਆ, ਜਿਨ੍ਹਾਂ ਨੇ ਕੁਝ ਮਹੀਨੇ ’ਚ ਹਾਲਾਤ ਠੀਕ ਹੋਣ ਦਾ ਭਰੋਸਾ ਦਿੱਤਾ ਹੈ।

ਜੇਕਰ ਮਾਹਰਾਂਦੀ ਮੰਨੀਏ ਤਾਂ ਵੀਜ਼ੇ ਦੇ ਮਾਮਲੇ ‘ਚ ਇਹ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਭਾਰਤੀਆਂ ਨਾਲ ਵਿਤਕਰਾ ਕਰ ਰਿਹਾ ਹੈ, ਕਿਉਂਕਿ ਉਸ ਵੱਲੋਂ ਚੀਨ ਦੇ ਲੋਕਾਂ ਨੂੰ ਸਿਰਫ਼ ਦੋ ਦਿਨ ਵਿੱਚ ਹੀ ਅਮਰੀਕੀ ਵੀਜ਼ੇ ਲਈ ਅਪੁਆਇੰਟਮੈਂਟ ਦੇ ਦਿੱਤੀ ਜਾਂਦੀ ਹੈ। ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਵੀ ਉਡੀਕ ਦਾ ਸਮਾਂ ਭਾਰਤ ਨਾਲੋਂ ਅੱਧਾ ਹੈ ਉੱਥੇ 450 ਦਿਨ ਵਿੱਚ ਅਪੁਆਇੰਟਮੈਂਟ ਮਿਲ ਰਹੀ ਹੈ। ਯੂਐਸ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਤੋਂ ਇਹ ਅੰਕੜੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਵਿਜ਼ੀਟਰ ਵੀਜ਼ਾ ਲੈਣ ਵਿੱਚ ਵੀ ਭਾਰਤੀਆਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਭਾਰਤੀਆਂ ਨੂੰ ਅਮਰੀਕਾ ਦੇ ਸਟੂਡੈਂਟ ਵੀਜ਼ੇ ਲਈ ਵੀ ਉਡੀਕ ਕਰਨੀ ਪਵੇਗੀ। ਇਸ ਵੀਜ਼ੇ ਲਈ ਮੁੰਬਈ ਅਤੇ ਦਿੱਲੀ ਵਿੱਚ ਵੋਟਿੰਗ ਟਾਈਮ 430 ਦਿਨ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸਲਾਮਾਬਾਦ ਵਿੱਚ ਸਟੂਡੈਂਟ ਵੀਜ਼ਾ ਦੀ ਅਪੁਆਇੰਟਮੈਂਟ 1 ਦਿਨ ਅਤੇ ਬੀਜਿੰਗ ਵਿੱਚ 2 ਦਿਨ ਵਿੱਚ ਮਿਲ ਰਹੀ ਹੈ। ਅਮਰੀਕਾ ਨੇ ਇਸ ਸਾਲ 82 ਹਜ਼ਾਰ ਤੋਂ ਵੱਧ ਸਟੂਡੈਂਟ ਵੀਜ਼ਾ ਜਾਰੀ ਕੀਤੇ ਹਨ। ਇਹ ਪਿਛਲੇ ਕਿਸੇ ਵੀ ਸਾਲ ਦੇ ਮੁਕਾਬਲੇ ਸਭ ਤੋਂ ਵੱਧ ਅੰਕੜਾ ਬਣਦਾ ਹੈ। ਖਾਸ ਗੱਲ ਇਹ ਹੈ ਕਿ ਭਾਰਤੀਆਂ ਨੂੰ ਸਭ ਤੋਂ ਵੱਧ ਸਟੂਡੈਂਟ ਵੀਜ਼ਾ ਮਿਲੇ। ਅਮਰੀਕਾ ਪੜਨ ਗਏ ਕੌਮਾਂਤਰੀ ਵਿਦਿਆਰਥੀਆਂ ‘ਚ ਲਗਭਗ 20 ਫੀਸਦੀ ਭਾਰਤੀ ਵਿਦਿਆਰਥੀ ਸ਼ਾਮਲ ਹਨ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਅਮਰੀਕਾ ਨੂੰ ਦੱਸਿਆ ਗਿਆ ਕਿ ਪ੍ਰੋਫੈਸ਼ਨਲ ਅਤੇ ਟੂਰਿਸਟ ਵੀਜ਼ੇ ਲਈ ਲੋਕਾਂ ਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ। ਕਈ ਲੋਕਾਂ ਨੂੰ ਇੰਟਰਵਿਊ ਲਈ 2024 ਦੀ ਤਰੀਕ ਦਿੱਤੀ ਗਈ ਹੈ। ਉੱਧਰ ਐਂਟਨੀ ਬਲਿੰਕਨ ਨੇ ਕੁਝ ਮਹੀਨਿਆਂ ਵਿਚ ਹੀ ਵੀਜ਼ਾ ਪ੍ਰੋਸੈਸ ਪੂਰਾ ਕਰਨ ਦਾ ਵਾਅਦਾ ਕੀਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment