ਅਮਰੀਕਾ  : ਅਮਰੀਕੀ ਰਾਸ਼ਟਰਪਤੀ ਨੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕੀਤਾ ਸਭ ਤੋਂ ਵੱਡੇ ਨਿਵੇਸ਼ ਦਾ ਐਲਾਨ

TeamGlobalPunjab
3 Min Read

ਵਾਸ਼ਿੰਗਟਨ : –  ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਰੋਨਾ ਤੋਂ ਪ੍ਰੇਸ਼ਾਨ ਅਮਰੀਕੀ ਆਰਥਿਕਤਾ ਨੂੰ ਮੁੜ ਚੰਗਾ ਕਰਨ ਲਈ ਇਕ ਵੱਡਾ ਕਦਮ ਚੁੱਕਿਆ ਹੈ। ਰਾਸ਼ਟਰਪਤੀ ਬਾਇਡਨ ਨੇ ਬੀਤੇ ਬੁੱਧਵਾਰ ਨੂੰ ਅਮਰੀਕੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਤੇ ਚੀਨ ਨਾਲ ਮੁਕਾਬਲਾ ਕਰਨ ਲਈ 2 ਟ੍ਰਿਲੀਅਨ ਡਾਲਰ ਦੇ ਬੁਨਿਆਦੀ ਢਾਂਚੇ ਦੇ ਪੈਕੇਜ ਦਾ ਐਲਾਨ ਕੀਤਾ ਹੈ। ਬਾਇਡਨ ਨੇ ਕਿਹਾ ਕਿ ਇਸ ਨਾਲ ਚਾਰ ਸਾਲਾਂ ‘ਚ ਇੱਕ ਕਰੋੜ ਅੱਠ ਲੱਖ ਨੌਕਰੀਆਂ ਵਧੀਆ ਤਨਖਾਹਾਂ ਨਾਲ ਪੈਦਾ ਹੋਣਗੀਆਂ।

 ਦੱਸ ਦਈਏ ਪੈਨਸਿਲਵੇਨੀਆ ਦੇ ਪਿਟਸਬਰਗ ਤੋਂ ਇਨਫਰਾ ਯੋਜਨਾ ਦੀ ਘੋਸ਼ਣਾ ਕਰਦਿਆਂ ਬਾਇਡਨ ਨੇ ਕਿਹਾ ਕਿ ਇਹ ਨਾ ਸਿਰਫ ਹਰੇਕ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰੇਗਾ ਸਗੋਂ ਮਜ਼ਦੂਰਾਂ ਦਾ ਸ਼ਕਤੀਕਰਨ ਵੀ ਕਰੇਗਾ। ਇਹ ਯੋਜਨਾ ਇਹ ਵੀ ਯਕੀਨੀ ਬਣਾਏਗੀ ਕਿ ਨਵੀਆਂ ਪੈਦਾ ਹੋਈਆਂ ਨੌਕਰੀਆਂ ਚੰਗੀ ਤਨਖਾਹ ਦੀਆਂ ਹੋਣ, ਤਾਂ ਜੋ ਮਜ਼ਦੂਰ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਪਾਲਣ ਕਰ ਸਕਣ।  ਬਾਇਡਨ ਨੇ ਸੰਸਦ ਨੂੰ ਅਪੀਲ ਕੀਤੀ ਕਿ ਪ੍ਰੋ ਐਕਟ ਪਾਸ ਕੀਤਾ ਜਾਵੇ ਤੇ ਇਸਨੂੰ ਜਲਦ ਤੋਂ ਜਲਦ ਉਨ੍ਹਾਂ ਕੋਲ ਭੇਜਿਆ ਜਾਵੇ ਤਾਂ ਜੋ ਇਸ ਨੂੰ ਇੱਕ ਕਾਨੂੰਨ ਬਣਾਇਆ ਜਾ ਸਕੇ।

ਬਾਇਡਨ ਨੇ ਇਸ ਦੌਰਾਨ ਪ੍ਰਤੀ ਸਾਲ ਵੱਧ ਤੋਂ ਵੱਧ 40 ਲੱਖ ਅਮਰੀਕੀ ਡਾਲਰ ਕਮਾਉਣ ਵਾਲਿਆਂ ‘ਤੇ ਟੈਕਸ ਵਧਾਉਣ ਦਾ ਐਲਾਨ ਕੀਤਾ। ਬਾਇਡਨ ਨੇ ਪਿਟਸਬਰਗ ‘ਚ ਕਿਹਾ ਕਿ ਪਹਿਲੀ ਵਾਰ ਅਮਰੀਕਾ ‘ਚ ਇੰਨਾ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦਾ ਉਦੇਸ਼ ਲੱਖਾਂ ਚੰਗੀਆਂ ਨੌਕਰੀਆਂ ਪੈਦਾ ਕਰਨਾ ਹੈ। ਇਹ ਯੋਜਨਾ ਚੀਨ ਨਾਲ ਮੁਕਾਬਲਾ ਕਰਨ ਲਈ ਜ਼ਰੂਰੀ ਹੈ। ਬਾਈਡਨ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ। ਇਸ ਪੈਕੇਜ ‘ਚ ਤਕਰੀਬਨ 32 ਹਜ਼ਾਰ ਕਿਲੋਮੀਟਰ ਸੜਕਾਂ, 10,000 ਪੁਲਾਂ ਦੇ ਨਾਲ ਨਾਲ ਏਅਰਪੋਰਟ ਤੇ ਇਲੈਕਟ੍ਰਿਕ ਗਤੀਸ਼ੀਲਤਾ ਨੂੰ ਆਧੁਨਿਕ ਬਣਾਇਆ ਜਾਵੇਗਾ।

ਇਸਤੋ ਇਲਾਵਾ ਇਹ ਆਰਥਿਕ ਪੈਕੇਜ ਪਾਣੀ ਪ੍ਰਣਾਲੀਆਂ, ਬਿਜਲਈ ਗਰਿੱਡਾਂ, ਉੱਚ ਰਫਤਾਰ ਇੰਟਰਨੈਟ ਤੇ ਕੁਆਲਟੀ ਮਕਾਨ ‘ਚ ਸੁਧਾਰ ਲਈ ਜਾਰੀ ਕੀਤਾ ਗਿਆ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਰਾਸ਼ਟਰਪਤੀ ਦੀ ਚੋਣ ਦੌਰਾਨ ਡੈਮੋਕਰੇਟਸ ਨੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਇੱਕ ਵੱਡਾ ਪੈਕੇਜ ਜਾਰੀ ਕਰਨ ਦੀ ਗੱਲ ਕੀਤੀ ਸੀ। ਬਾਇਡਨ ਨੂੰ ਪੈਕੇਜ ਨੂੰ ਮਨਜ਼ੂਰੀ ਦੇਣ ਲਈ ਅਮਰੀਕੀ ਸੰਸਦ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ। ਰਾਸ਼ਟਰਪਤੀ ਨੂੰ ਇਸ ਪੈਕੇਜ ਨੂੰ ਅਪਣਾਉਣ ਲਈ ਲਗਭਗ 10 ਰਿਪਬਲੀਕਨ ਨੇਤਾਵਾਂ ਦੀ ਮਨਜ਼ੂਰੀ ਦੀ ਜ਼ਰੂਰਤ ਹੈ। ਸੈਨੇਟ ‘ਚ ਰਿਪਬਲੀਕਨ ਨੇਤਾ, ਮਿਚ ਮੈਕ ਕੌਨੈਲ ਨੇ ਇਸ ਯੋਜਨਾ ਨੂੰ ਰੱਦ ਕਰ ਦਿੱਤਾ।

- Advertisement -

TAGGED: ,
Share this Article
Leave a comment