ਅਮਰੀਕਾ ਦੇ ਇਲੀਨੋਇਸ ‘ਚ ਪੰਜਾਬੀ ਬੋਲੀ ਨੂੰ ਸਮਰਪਿਤ ਕੀਤਾ ਗਿਆ ਫਰਵਰੀ ਦਾ ਮਹੀਨਾ

TeamGlobalPunjab
2 Min Read

ਸਪਿੰਗਫ਼ੀਲਡ: ਅਮਰੀਕਾ ਦੇ ਇਲੀਨੋਇਸ ਸੂਬੇ ‘ਚ ਪੰਜਾਬੀਆਂ ਦਾ ਸਿਰ ਉਸ ਵੇਲੇ ਮਾਣ ਨਾਲ ਉੱਚਾ ਹੋ ਗਿਆ ਜਦੋਂ ਗਵਰਨਰ ਜੇ.ਬੀ. ਪ੍ਰਿਟਜ਼ਕਰ ਨੇ ਫ਼ਰਵਰੀ ਮਹੀਨੇ ਨੂੰ ਪੰਜਾਬੀ ਭਾਸ਼ਾ ਪ੍ਰਤੀ ਸਮਰਪਿਤ ਮਹੀਨਾ ਐਲਾਨਿਆ। ਇਹ ਐਲਾਨ 21 ਫ਼ਰਵਰੀ ਨੂੰ ਮਨਾਏ ਜਾਂਦੇ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜੇ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਹ ਦਿਹਾੜਾ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਸਾਰੀਆਂ ਭਾਸ਼ਾਵਾਂ ਦੀ ਸੰਭਾਲ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।

ਦੱਸਣਯੋਗ ਹੈ ਕਿ ਇਲੀਨੋਇਸ ‘ਚ 50,000 ਤੋਂ ਵੱਧ ਪੰਜਾਬੀ ਵਸਦੇ ਹਨ ਅਤੇ ਪੰਜਾਬੀ ਦੁਨੀਆਂ ‘ਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ 9ਵੀਂ ਜ਼ੁਬਾਨੀ ਹੈ। ਦੱਸਣਯੋਗ ਹੈ ਕਿ ਦੁਨੀਆਂ ‘ਚ ਇਸ ਵੇਲੇ 11 ਕਰੋੜ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ। ਇਨ੍ਹਾਂ ਵਿਚ ਸਿੱਖ, ਹਿੰਦੂ, ਮੁਸਲਮਾਨ ਅਤੇ ਈਸਾਈ ਸ਼ਾਮਲ ਹਨ। ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਕੈਨੇਡਾ ‘ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦੇ ਤੌਰ ਤੇ ਮਾਨਤਾ ਹਾਸਲ ਹੈ।

ਅਮਰੀਕਾ ‘ਚ ਲਗਭਗ 10 ਲੱਖ ਪੰਜਾਬੀ ਬੋਲਣ ਵਾਲੇ ਵਸਦੇ ਹਨ, ਜਿਨ੍ਹਾਂ ‘ਚੋਂ 50 ਹਜ਼ਾਰ ਦਾ ਘਰ ਇਲੀਨੋਇਸ ਸੂਬਾ ਹੈ। ਇਲੀਨੋਇਸ ਦੇ ਸ਼ਹਿਰ ਸ਼ਿਕਾਗੋ ਦੀ ਪੰਜਾਬੀ ਕਲਚਰਲ ਸੋਸਾਇਟੀ ਦੇ ਪ੍ਰਧਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਨੂੰ ਸਮਰਪਿਤ ਮਹੀਨੇ ਦੌਰਾਨ ਸਮਾਗਮ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ।

- Advertisement -

ਪੰਜਾਬੀ ਕਲਚਰਲ ਸੋਸਾਇਟੀ ਆਫ਼ ਸ਼ਿਕਾਗੋ ਦੇ ਗਵਰਨਰ ਨੇ ਕਿਹਾ ਪੰਜਾਬੀਆਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਜੋ ਬਹਾਦਰੀ ਦਿਖਾਈ ਉਸ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ। ਉਨ੍ਹਾਂ ਕਿਹਾ ਪੰਜਾਬੀ ਅਸਲ ‘ਚ ਇੱਕ ਅਜਿਹਾ ਗੈਰ-ਬ੍ਰਿਟਿਸ਼ ਭਾਈਚਾਰਾ ਹੈ, ਜਿਸ ਨੇ ਜੰਗ ਦੇ ਮੈਦਾਨ ਵਿੱਚ ਆਪਣੀ ਬਹਾਦਰੀ ਲਈ ਸਭ ਤੋਂ ਵੱਧ ਵਿਕਟੋਰੀਆ ਕਰਾਸ ਮੈਡਲ ਪ੍ਰਾਪਤ ਕੀਤੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment