ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਪਿਛਲੇ ਮਹੀਨੇ ਹੋਏ ਹਮਲੇ ‘ਚ ਸੁਰੱਖਿਆ ‘ਚ ਕਮੀ ਦੀ ਪੂਰੀ ਜ਼ਿੰਮੇਵਾਰੀ ਅਮਰੀਕੀ ਸੀਕ੍ਰੇਟ ਸਰਵਿਸ ਨੇ ਲਈ ਹੈ। ਕਾਰਜਕਾਰੀ ਸੀਕਰੇਟ ਸਰਵਿਸ ਚੀਫ ਰੋਨਾਲਡ ਰੋਅ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਬਿਆਨ ਦਿੱਤਾ। ਟਰੰਪ ਦੇ ਕਤਲ ਦੀ ਕੋਸ਼ਿਸ਼ ਬਾਰੇ ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਸੁਰੱਖਿਆ ਉਲੰਘਣ ਲਈ ਸਥਾਨਕ ਏਜੰਸੀਆਂ ਜ਼ਿੰਮੇਵਾਰ ਨਹੀਂ ਹਨ। ਇਹ ਸੀਕ੍ਰੇਟ ਸਰਵਿਸ ਦੀ ਨਾਕਾਮੀ ਸੀ ਕਿ ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ‘ਚ ਅਜਿਹੀ ਕਮੀ ਆਈ।
ਰੋਵੇ ਨੇ ਕਿਹਾ ਕਿ ਸੀਕ੍ਰੇਟ ਸਰਵਿਸ 13 ਜੁਲਾਈ ਦੀਆਂ ਦੁਖਦਾਈ ਘਟਨਾਵਾਂ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹੈ। ਸਾਡੀ ਏਜੰਸੀ ਦੀ ਇੱਕੋ-ਇੱਕ ਜਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਜਿਨ੍ਹਾਂ ਲੋਕਾਂ ਦੀ ਸੁਰੱਖਿਆ ਕਰਦੇ ਹਾਂ, ਉਹ ਕਦੇ ਵੀ ਖਤਰੇ ਵਿੱਚ ਨਾਂ ਪੈਣ। ਬਟਲਰ ‘ਚ ਅਸੀਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ‘ਚ ਅਸਫਲ ਰਹੇ। ਹੁਣ ਮੈਂ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹਾਂ ਕਿ ਇਹ ਗਲਤੀ ਮੁੜ ਨਾਂ ਹੋਵੇ।
ਰੋਵੇ ਨੇ ਅੱਗੇ ਕਿਹਾ ਕਿ ਸੀਕ੍ਰੇਟ ਸਰਵਿਸ 13 ਜੁਲਾਈ ਦੀ ਘਟਨਾ ਦੀ ਜਾਂਚ ਵਿੱਚ ਕਾਂਗਰਸ, ਹੋਮਲੈਂਡ ਸਕਿਓਰਿਟੀ ਦੇ ਇੰਸਪੈਕਟਰ ਜਨਰਲ ਦੇ ਦਫਤਰ ਅਤੇ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਨਿਰਦੇਸਿਤ ਸੁਤੰਤਰ ਸਮੀਖਿਆ ਨਾਲ ਸਹਿਯੋਗ ਕਰਨਾ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਰਿਪੋਰਟਾਂ ਦੇ ਮੁਕੰਮਲ ਹੋਣ ਦੀ ਉਡੀਕ ਨਹੀਂ ਕਰ ਰਿਹਾ। ਮੈਂ ਸੀਕ੍ਰੇਟ ਸਰਵਿਸ ਨੂੰ ਇਹ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ ਕਿ ਸਾਡੇ ਸੁਰੱਖਿਅਤ ਲੋਕ ਸੱਚਮੁੱਚ ਸੁਰੱਖਿਅਤ ਰਹਿਣ। ਮੈਂ ਬਟਲਰ, ਪੈਨਸਿਲਵੇਨੀਆ ਵਿੱਚ ਸੀਕਰੇਟ ਸਰਵਿਸ ਨੂੰ ਜਵਾਬਦੇਹ ਬਣਾਉਣ ਲਈ ਵਚਨਬੱਧ ਹਾਂ। ਹਾਲਾਂਕਿ, ਮੈ ਇੱਕ ਗੱਲ ਸਾਫ ਕਰਨਾ ਚਾਹੁੰਦਾ ਹਾਂ ਕਿ ਜੇ ਸੀਕਰੇਟ ਸਰਵਿਸ ਕਰਮਚਾਰੀਆਂ ਵਲੋਂ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਹਨਾਂ ਵਿਅਕਤੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਉਹ ਸਾਡੀ ਨਿਰਪੱਖ ਅਤੇ ਪੂਰੀ ਅਨੁਸ਼ਾਸਨੀ ਪ੍ਰਕਿਰਿਆ ਲਈ ਜਵਾਬਦੇਹ ਹੋਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।