ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਇਲ ਨੇ ਦਿੱਤਾ ਮੂੰਹਤੋੜ ਜਵਾਬ, ਸੈਂਕੜੇ ਲੋਕਾਂ ਦੀ ਮੌਤ, ਕਈ ਜ਼ਖਮੀ

Rajneet Kaur
3 Min Read

ਨਿਊਜ਼ ਡੈਸਕ: ਹਮਾਸ ਦੇ ਹਮਲੇ ‘ਚ ਇਜ਼ਰਾਈਲ ਦੇ ਲਗਭਗ 200 ਲੋਕਾਂ ਦੀ ਮੌਤ ਹੋ ਗਈ ਹੈ। ਜਿਸਦੇ  ਜਵਾਬ ‘ਚ ਇਜ਼ਰਾਈਲ ਨੇ ਵੀ ਹਮਾਸ ਦੇ ਲਗਭਗ 300 ਲੋਕਾਂ ਨੂੰ ਮਾਰ ਗਿਰਾਇਆ।ਮਿਲੀ ਜਾਣਕਾਰੀ ਅਨੁਸਾਰ ਤੇਲ ਅਵੀਵ ‘ਤੇ ਹਮਾਸ ਦੇ ਰਾਕੇਟ ਹਮਲਿਆਂ ਨੇ ਇਜ਼ਰਾਈਲ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਤੇਲ ਅਵੀਵ ਵਿੱਚ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ। ਸੈਂਕੜੇ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਹਨ। ਹਮਾਸ ਦੇ ਅੱਤਵਾਦੀਆਂ ਦੇ ਲਗਾਤਾਰ ਹਮਲਿਆਂ ਕਾਰਨ ਇਜ਼ਰਾਈਲ ਦੇ ਲੋਕ ਆਪਣੇ ਘਰਾਂ ਦੇ ਅੰਦਰ ਰਹਿਣ ਲਈ ਮਜ਼ਬੂਰ ਹੋ ਗਏ ਹਨ। ਹਾਲਾਂਕਿ, ਇਜ਼ਰਾਈਲ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੇ ਸੁਰੱਖਿਆ ਲਈ ਆਪਣੇ ਘਰਾਂ ਵਿੱਚ ਬੰਬ ਸ਼ੈਲਟਰ ਬਣਾਏ ਹੋਏ ਹਨ।

ਦਸ ਦਈਏ ਕਿ  ਇਜ਼ਰਾਈਲ ਵਿੱਚ ਹਰ ਘਰ ਵਿੱਚ ਬੰਬ ਸ਼ੈਲਟਰ ਬਣਾਉਣ ਦਾ ਕਾਨੂੰਨ ਹੈ। ਇੰਨਾ ਹੀ ਨਹੀਂ ਜਨਤਕ ਥਾਵਾਂ ‘ਤੇ ਬੰਬ ਸ਼ੈਲਟਰ ਵੀ ਬਣਾਏ ਗਏ ਹਨ ਅਤੇ ਇਨ੍ਹਾਂ ਬੰਬ ਸ਼ੈਲਟਰਾਂ ਕਾਰਨ ਇਜ਼ਰਾਈਲ ਦੇ ਲੋਕ ਆਪਣੇ ਘਰਾਂ ‘ਚ ਸੁਰੱਖਿਅਤ ਹਨ।  ਫਿਲਹਾਲ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਲੋਕਾਂ ਨੂੰ ਬੰਬ ਸ਼ੈਲਟਰਾਂ ‘ਚ ਹੀ ਰਹਿਣ ਲਈ ਕਿਹਾ ਹੈ।

ਹਮਲੇ ਤੋਂ ਬਾਅਦ ਹਮਾਸ ਦੇ ਸੈਂਕੜੇ ਲੜਾਕੇ ਇਜ਼ਰਾਇਲੀ ਸਰਹੱਦ ‘ਚ ਦਾਖਲ ਹੋ ਗਏ ਹਨ। ਰਿਪੋਰਟ ਅਨੁਸਾਰ ਬੰਦੂਕਧਾਰੀਆਂ ਨੇ ਸਡੇਰੋਟ ਸ਼ਹਿਰ ‘ਚ ਪੈਦਲ ਚੱਲਣ ਵਾਲਿਆਂ ‘ਤੇ ਵੀ ਗੋਲੀਆਂ ਚਲਾਈਆਂ ਹਨ। ਹਮਾਸ ਦੇ ਹਮਲੇ ਦਾ ਜਵਾਬ ਦੇਣ ਦੇ ਨਾਲ ਹੀ ਇਜ਼ਰਾਈਲ ਹੁਣ ਵੱਡੀ ਜਵਾਬੀ ਕਾਰਵਾਈ ਕਰ ਰਿਹਾ ਹੈ। ਇਜ਼ਰਾਈਲ ‘ਤੇ ਹਮਲੇ ਦੌਰਾਨ ਹਮਾਸ ਨੇ ਸਰਹੱਦ ਪਾਰ ਕਰਨ ਲਈ ਬੁਲਡੋਜ਼ਰਾਂ ਦੀ ਵਰਤੋਂ ਕੀਤੀ, ਜਿਸ ਦੇ ਜਵਾਬ ‘ਚ ਇਜ਼ਰਾਈਲ ਨੇ ਬੁਲਡੋਜ਼ਰਾਂ ਦੀ ਵਰਤੋਂ ਕਰਕੇ ਹਮਾਸ ਨੂੰ ਮੂੰਹਤੋੜ ਜਵਾਬ ਦਿੱਤਾਹੈ । ਜਿਵੇਂ ਰਾਕਟ ਦਾ ਜਵਾਬ ਰਾਕੇਟ, ਜਿਵੇਂ ਸਿਪਾਹੀ ਦੇ ਬਦਲੇ ਸਿਪਾਹੀ ਅਤੇ ਹੁਣ ਉਸੇ ਤਰ੍ਹਾਂ ਬੁਲਡੋਜ਼ਰ ਦੇ ਬਦਲੇ ਬੁਲਡੋਜ਼ਰ ਨਾਲ ਜਵਾਬ ਦਿਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਇਜ਼ਰਾਈਲ ਨੇ ਉਨ੍ਹਾਂ ਟਿਕਾਣਿਆਂ ਨੂੰ ਢਾਹੁਣ ਲਈ ਬੁਲਡੋਜ਼ਰ ਦੀ ਵਰਤੋਂ ਕੀਤੀ, ਜਿੱਥੇ ਹਮਾਸ ਲੜਾਕਿਆਂ ਨੇ ਪਨਾਹ ਲਈ ਸੀ। ਇਜ਼ਰਾਈਲ ਨੇ ਇਕ-ਇਕ ਕਰਕੇ ਉਨ੍ਹਾਂ ਸਾਰੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਿੱਥੇ ਹਮਾਸ ਦੇ ਲੜਾਕੇ ਲੁਕੇ ਹੋਏ ਸਨ।ਦਰਅਸਲ ਸ਼ਨੀਵਾਰ ਨੂੰ ਹਮਾਸ ਦੇ ਲੜਾਕਿਆਂ ਨੇ ‘ਆਪ੍ਰੇਸ਼ਨ ਅਲ ਅਕਸਾ ਫਲੱਡ’ ਰਾਹੀਂ ਇਜ਼ਰਾਈਲ ‘ਤੇ ਰਾਕਟਾਂ ਦੀ ਵਰਖਾ ਕੀਤੀ ਸੀ ਅਤੇ ਜਿਸ ਸਮੇਂ ਇਜ਼ਰਾਈਲ ਦਾ ਧਿਆਨ ਇਨ੍ਹਾਂ ਰਾਕੇਟ ਹਮਲਿਆਂ ਵੱਲ ਸੀ। ਉਸੇ ਸਮੇਂ ਹਮਾਸ ਦੇ ਲੜਾਕਿਆਂ ਨੇ ਇਜ਼ਰਾਈਲ ਦੀ ਸਰਹੱਦ ‘ਤੇ ਬੁਲਡੋਜ਼ ਚਲਾ ਕੇ ਤਬਾਹੀ ਮਚਾ ਦਿਤੀ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment