ਅਮਰੀਕਾ ‘ਚ ਬੀਤੇ 24 ਘੰਟੇ ਦੌਰਾਨ ਹੋਈਆਂ 1,754 ਮੌਤਾਂ

ਵਾਸ਼ਿੰਗਟਨ: ਦੁਨੀਆ ਮਹਾਮਾਰੀ ਕੋਰੋਨਾ ਦੇ ਕਹਿਰ ਨਾਲ ਲਗਾਤਾਰ ਜੂਝ ਰਹੀ ਹੈ। ਇਸ ਵਾਇਰਸ ਨਾਲ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 3 ਲੱਖ 3 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਅਤੇ ਸੰਕਰਮਿਤਾਂ ਦੀ ਗਿਣਤੀ 45 ਲੱਖ 25 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।  ਜਦਕਿ 17 ਲੱਖ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।

ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਅਮਰੀਕਾ ਵਿੱਚ ਮ੍ਰਿਤਕਾਂ ਦੀ ਗਿਣਤੀ 86 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ 14 ਲੱਖ 57 ਹਜਾਰ ਤੋਂ ਜ਼ਿਆਦਾ ਲੋਕ ਲਪੇਟ ਵਿੱਚ ਹਨ। ਇੱਥੇ ਪਿਛਲੇ 24 ਘੰਟੇ ਚ 1754 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ 16,000 ਤੋਂ ਜ਼ਿਆਦਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਕੱਲੇ ਨਿਊ ਯਾਰਕ ਵਿਚ ਹੀ ਮੌਤਾਂ ਦੀ ਗਿਣਤੀ 27,000 ਤੋਂ ਜ਼ਿਆਦਾ ਹੈ।

Check Also

ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।  ਦਿੱਲੀ ਪੁਲਿਸ …

Leave a Reply

Your email address will not be published.