ਦਿੱਲੀ CCTV ਕੈਮਰੇ ਲਗਾਉਣ ਦੇ ਮਾਮਲੇ ‘ਚ ਨਿਊਯਾਰਕ ਤੋਂ ਵੀ ਬਹੁਤ ਅੱਗੇ: ਕੇਜਰੀਵਾਲ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਲਗਾਉਣ ਦੇ ਮਾਮਲੇ ‘ਚ ਦਿੱਲੀ ਪਹਿਲੇ ਨੰਬਰ ‘ਤੇ ਹੈ। ਉਨ੍ਹਾਂ ਦੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਸੱਤ ਸਾਲਾਂ ਵਿੱਚ 2 ਲੱਖ 75 ਹਜ਼ਾਰ ਸੀਸੀਟੀਵੀ ਕੈਮਰੇ ਲਾਏ ਗਏ ਹਨ।

ਕੇਜਰੀਵਾਲ ਨੇ ਕਿਹਾ ਦਿੱਲੀ ਵਿੱਚ ਦੂਜੇ ਦੇਸ਼ਾਂ ਨਾਲੋਂ ਜ਼ਿਆਦਾ ਕੈਮਰੇ ਹਨ। ਇਕ ਸੰਸਥਾ ਨੇ ਦੁਨੀਆ ਦੇ 150 ਸ਼ਹਿਰਾਂ ਦਾ ਸਰਵੇਖਣ ਕੀਤਾ ਸੀ, ਜਿਸ ਵਿਚ ਦਿੱਲੀ ਪਹਿਲੇ ਨੰਬਰ ‘ਤੇ ਹੈ। ਦਿੱਲੀ ਵਿੱਚ ਹੁਣ ਪ੍ਰਤੀ ਵਰਗ ਮੀਲ 1826 ਕੈਮਰੇ ਹਨ। ਲੰਡਨ ਦੂਜੇ ਨੰਬਰ ‘ਤੇ ਆਉਂਦਾ ਹੈ। ਲੰਡਨ ਵਿੱਚ 1138 ਕੈਮਰੇ ਹਨ।

ਦਿੱਲੀ ਨਿਊਯਾਰਕ, ਸਿੰਗਾਪੁਰ ਇਨ੍ਹਾਂ ‘ਚ ਸਭ ਤੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ‘ਚ ਚੇਨਈ ਦੂਜੇ ਨੰਬਰ ‘ਤੇ ਆਉਂਦਾ ਹੈ। ਦਿੱਲੀ ‘ਚ ਚੇਨਈ ਨਾਲੋਂ 3 ਗੁਣਾ ਜ਼ਿਆਦਾ ਕੈਮਰੇ ਹਨ, ਦਿੱਲੀ ‘ਚ ਮੁੰਬਈ ਨਾਲੋਂ 11 ਗੁਣਾ ਜ਼ਿਆਦਾ ਕੈਮਰੇ ਹਨ। ਹੁਣ 1 ਲੱਖ 40 ਹਜ਼ਾਰ ਕੈਮਰੇ ਲਗਾਏ ਜਾਣ ਜਾ ਰਹੇ ਹਨ। ਇਸ ਨੂੰ ਲਾਂਚ ਕੀਤਾ ਗਿਆ ਹੈ।

Share this Article
Leave a comment