ਅਮਰੀਕਾ, ਭਾਰਤ ਨੂੰ ਵੈਕਸੀਨ ਲਈ ਕੱਚਾ ਮਾਲ ਦੇਣ ਲਈ ਤਿਆਰ, ਮਦਦ ਦੇਣ ਲਈ ਹੋਰ ਦੇਸ਼ ਵੀ ਆਏ ਅੱਗੇ

TeamGlobalPunjab
1 Min Read

ਵਾਸ਼ਿੰਗਟਨ :- ਅਮਰੀਕਾ ਭਾਰਤ ਨੂੰ ਵੈਕਸੀਨ ਨਿਰਮਾਣ ’ਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਦੀ ਸਪਲਾਈ ਕਰਨ ਲਈ ਤਿਆਰ ਹੋ ਗਿਆ ਹੈ। ਬੀਤੇ ਐਤਵਾਰ ਨੂੰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਾਨ ਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵਿਚਾਲੇ ਗੱਲਬਾਤ ਤੋਂ ਬਾਅਦ ਇਸ ਦਾ ਐਲਾਨ ਬਾਇਡਨ ਪ੍ਰਸ਼ਾਸਨ ਨੇ ਕੀਤਾ।

ਦੱਸ ਦਈਏ ਅਮਰੀਕਾ ਤੋਂ ਇਲਾਵਾ ਬੀਤੇ ਐਤਵਾਰ ਨੂੰ ਬਰਤਾਨੀਆ, ਜਰਮਨੀ, ਯੂਰਪੀ ਸੰਘ ਨੇ ਵੀ ਕਿਹਾ ਕਿ ਉਨ੍ਹਾਂ ਨੇ ਕੋਵਿਡ ਨਾਲ ਲੜਾਈ ’ਚ ਭਾਰਤ ਦੀ ਮਦਦ ਲਈ ਵੈਂਟੀਲੇਟਰ, ਆਕਸੀਜਨ ਬਣਾਉਣ ਦੀ ਮਸ਼ੀਨ ਤੇ ਦੂਜੀ ਸਮੱਗਰੀ ਭੇਜਣ ਦਾ ਫ਼ੈਸਲਾ ਕੀਤਾ ਹੈ।

ਇਸਤੋਂ ਇਲਾਵਾ ਅਮਰੀਕਾ ਨੇ ਡਾਇਗਨੋਸਟਿਕ ਕਿਟਸ, ਪੀਪੀਈ, ਵੈਂਟੀਲੇਟਰਸ ਦੀ ਵੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਭਾਰਤ ਨੂੰ ਸਪਲਾਈ ਕੀਤੀ ਜਾਵੇਗੀ। ਭਾਰਤ ਨੂੰ ਐਮਰਜੈਂਸੀ ਹਾਲਾਤ ’ਚ ਆਕਸੀਜਨ ਜੈਨਰੇਸ਼ਨ ਤੇ ਦੂਜੀਆਂ ਸਬੰਧਤ ਵਸਤਾਂ ਦੀ ਸਪਲਾਈ ਕੀਤੀ ਜਾਵੇਗੀ। ਭਾਰਤ ਨੂੰ ਸਾਲ 2022 ਤਕ ਕੋਰੋਨਾ ਮਹਾਮਾਰੀ ਦੇ ਖ਼ਾਤਮੇ ਲਈ ਵੈਕਸੀਨ ਦੀ ਇਕ ਅਰਬ ਡੋਜ਼ ਬਣਾਉਣ ’ਚ ਵੀ ਵੱਖਰੇ ਤੌਰ ’ਤੇ ਮਦਦ ਕੀਤੀ ਜਾਵੇਗੀ।

ਅਮਰੀਕਾ ਦੇ ਇਸ ਬਿਆਨ ਤੋਂ ਬਾਅਦ ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਦੇ ਦਫ਼ਤਰ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਕੋਵਿਡ ਖ਼ਿਲਾਫ਼ ਭਾਰਤੀ ਦੀ ਲੜਾਈ ਸਾਡੀ ਸਾਂਝੀ ਲੜਾਈ ਹੈ। ਫਰਾਂਸ, ਸਾਊਦੀ ਅਰਬ, ਸਿੰਘਾਪੁਰ ਤੇ ਯੂਏਈ ਵੀ ਭਾਰਤ ਦੀ ਮਦੱਦ ਕਰਨ ਲਈ ਤਿਆਰ ਹੈ।

- Advertisement -

Share this Article
Leave a comment